ਕਾਂਗਰਸ ਦੇ ਸੀਨੀਅਰ ਨੇਤਾ ਅਮਿੰਤ ਮੰਟੂ ਸਾਥੀਆਂ ਸਮੇਤ ਆਪ ਵਿੱਚ ਸ਼ਾਮਲ
- ਰਾਸ਼ਟਰੀ
- 20 Jan, 2025 12:00 AM (Asia/Kolkata)
ਜੁਗਿਆਲ 19 ਜਨਵਰੀ ( ਸੁਖਵਿੰਦਰ ਜੰਡੀਰ ) ਕਾਂਗਰਸ ਦੇ ਸੀਨੀਅਰ ਨੇਤਾ ਠਾਕੁ ਅਮਿਤ ਮੰਟੂ, ਜੋ ਕੇ ਸੁਜਾਨਪੁਰ ਹਲਕੇ ਤੋਂ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿਚ ਲੱਗੇ ਰਹੇ, ਸੁਰਖੀਆਂ ਦੇ ਵਿਚ ਛਾਏ ਰਹੇ, ਗਰੀਬ ਲੋਕਾਂ ਦੇ ਮਸੀਹਾ ਬਣੇ ਰਹੇ,ਕਰੋਨਾਂ ਵਰਗੀ ਭਿਆਨਕ ਬੀਮਾਰੀ ਦੀ ਵੀ ਪਰਵਾਹ ਨਹੀਂ ਕੀਤੀ, ਅੱਜ ਹਾਈਕਮਾਂਡ ਕਾਂਗਰਸ ਵੱਲੋਂ ਉਨ੍ਹਾਂ ਨੂੰ ਟਿਕਟ ਨਾ ਦੇਣ ਤੇ ਅਮਿੰਤ ਮੰਟੂ ਨੇ ਆਮ ਆਦਮੀ ਪਾਰਟੀ ਵਿਚ ਹਿੱਸਾ ਲੈ ਲਿਆ, ਸੂਚਨਾ ਅਨੁਸਾਰ ਅਮਿਤ ਮੰਟੂ ਹਲਕਾ ਸੁਜਾਨਪੁਰ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨਗੇ, ਅੱਜ ਅਮਿਤ ਮੰਟੂ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਆਪ ਵਿੱਚ ਸ਼ਾਮਲ ਸ਼ਾਮਲ ਹੋ ਗਏ