ਸਿੱਖ ਯੂਥ ਪਾਵਰ ਆਫ ਪੰਜਾਬ ਵਲੋਂ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ ਗਤਕਾ ਦਿਵਸ

ਸਿੱਖ ਯੂਥ ਪਾਵਰ ਆਫ ਪੰਜਾਬ ਵਲੋਂ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ ਗਤਕਾ ਦਿਵਸ
ਸਿੱਖ ਯੂਥ ਪਾਵਰ ਆਫ ਪੰਜਾਬ ਦੀ ਪੰਜ ਮੈਂਬਰੀ ਕਮੇਟੀ ਦੇ ਮੁੱਖ ਸੇਵਾਦਰ ਭਾਈ ਪਰਮਜੀਤ ਸਿੰਘ ਅਕਾਲੀ ਵਲੋਂ ਮੀਡੀਆ ਨਾਲ ਗਲ ਕਰਦੇ ਹੋਏ ਦੱਸਿਆ ਗਿਆ ਕਿ ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ ਸ਼ਸਤ੍ਰ ਧਾਰਨ ਕਰਕੇ ਰੱਖਣ ਅਤੇ ਸ਼ਸਤ੍ਰ ਵਿਦਿਆ ਸਿੱਖਣ ਦਾ ਹੁਕਮ ਕੀਤਾ ਹੋਇਆ ਹੈ ਕਿਉਂ ਕੇ ਖਾਲਸਾ ਪੰਥ ਸਮੇ ਸਮੇ ਤੇ ਜਾਲਮ ਦੀ ਤਲਵਾਰ ਦੇ ਵਾਰ ਦਾ ਜਵਾਬ ਅਗੋ ਤਲਵਾਰ ਦੇ ਵਾਰ ਨਾਲ ਹੀ ਦਿੰਦਾ ਰਿਹਾ ਹੈ ਉਸਦੇ ਲਈ ਜਿਥੇ ਬਾਣੀ ਅਤੇ ਬਾਣੇ ਦਾ ਧਾਰਨੀ ਸ਼ਸਤਰਾਂ ਦਾ ਧਾਰਨੀ ਹੋਣਾ ਜਰੂਰੀ ਹੈ ਉਥੇ ਹੀ ਸ਼ਸਤਰਾਂ ਨੂੰ ਚਲਾਉਣ ਦੀ ਵਿਦਿਆ ਵੀ ਹੋਣਾ ਜਰੂਰੀ ਹੈ ਉਂਜ ਵੀ ਕੁਝ ਲੋਕਾਂ ਵਲੋਂ ਸਿੱਖ ਨੌਜਵਾਨੀ ਦੀ ਮਾਨਸਿਕ ਨਸਲਕੁਸੀ ਕਰਨ ਵਾਸਤੇ ਜੋਗਾ ਦਿਵਸ ਅਤੇ ਹੋਰ ਪਤਾ ਨਹੀਂ ਕੀ ਕੀ ਪ੍ਰਪੰਜ ਰਚੇ ਹੋਏ ਹਨ ਇਸ ਲਈ ਸਾਨੂੰ ਜਾਗਦੇ ਰਹਿਣਾ ਚਾਹੀਦਾ ਹੈ ਅਤੇ ਅਉਣਾ ਵਾਲੀ ਪੀੜ੍ਹੀ ਨੂੰ ਇਹ ਦੱਸਣਾ ਬਹੁਤ ਜਰੂਰੀ ਹੈ ਕੇ ਅਸੀਂ ਕੌਣ ਹਾਂ ਸਾਡੇ ਸਿਧਾਂਤਾਂ ਸਾਡੀ ਮਰਯਾਦਾ ਕੀ ਹੈ ਭਾਈ ਅਕਾਲੀ ਵਲੋਂ ਨੌਜਵਾਨੀ ਨੂੰ ਬੇਨਤੀ ਕੀਤੀ ਗਈ ਕੇ ਦਸਮ ਪਾਤਸ਼ਾਹ ਨੇ ਆਪਣੇ ਵੱਲ ਹੱਥ ਕਰਕੇ ਕਿਹਾ ਸੀ ਕਿ ਮੇਰਾ ਨਦੀ ਪੁੱਤ ਖਾਲਸਾ ਹਜੇ ਜਿਉਂਦਾ ਹੈ ਪਰ ਫੈਸਲਾ ਆਪਾ ਕਰਨਾ ਹੈ ਕੇ ਆਪਾ ਨਾਦੀ ਪੁੱਤ ਬਣਕੇ ਰਹਿਣਾ ਹੈ ਜਾ ਨਹੀਂ ਕਿਉਂ ਕੇ ਅਜੋਕੇ ਸਮੇ ਨੌਜਵਾਨ ਬੱਚੇ ਬੱਚੀਆਂ ਲੱਚਰ ਗਾਇਕੀ ਅਖੌਤੀ ਹੀਰੋ ਫ਼ਿਲਮਾਂ ਨਾਟਕਾਂ ਨੂੰ ਹੀ ਸਭ ਕੁਝ ਸਮਝੀ ਬੈਠੇ ਨੇ ਜਦਕਿ ਬਣਨਾ ਸਾਹਿਬਜ਼ਾਦਿਆਂ ਦੇ ਵਾਰਸ ਸੀ ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਤਿੰਦਰ ਸਿੰਘ,ਉਸਤਾਦ ਭਾਈ ਅਰਜਨ ਸਿੰਘ ਜੀ ਉਸਤਾਦ ਮੰਗਲ ਸਿੰਘ ਭਾਈ ਮਨੀ ਸਿੰਘ ਭਾਈ ਗੁਰਜੀਤ ਸਿੰਘ ਭਾਈ ਜਗਰੂਪ ਸਿੰਘ,ਭਾਈ ਰਜਵੀਰ ਸਿੰਘ,ਭਾਈ ਗੁਰਪ੍ਰੀਤ ਸਿੰਘ,ਭਾਈ ਸ਼ਮਸੇਰ ਸਿੰਘ ਸ਼ੇਰਾ, ਭਾਈ ਕੁਲਦੀਪ ਸਿੰਘ,ਗਿਆਨੀ ਗੁਰਲਾਲ ਸਿੰਘ ਜੀ ,ਗੁਰਸੇਵਕ ਸਿੰਘ ਜੀ ਆਦਿ ਹਾਜਰ ਸਨ