ਮੁਲਾਜ਼ਮ ਫਰੰਟ ਪੰਜਾਬ ਵਲੋਂ ਸੁਖਬੀਰ ਬਾਦਲ ਨੂੰ ਸੋਂਪਿਆ ਮੰਗ ਪੱਤਰ।

ਮੁਲਾਜ਼ਮ ਫਰੰਟ ਪੰਜਾਬ ਵਲੋਂ ਸੁਖਬੀਰ ਬਾਦਲ ਨੂੰ ਸੋਂਪਿਆ ਮੰਗ ਪੱਤਰ।
ਸ਼ਾਹਪੁਰਕੰਢੀ 28 ਅਕਤੂਬਰ (ਸੁਖਵਿੰਦਰ ਜੰਡੀਰ ) ਪੰਜਾਬ ਮੁਲਾਜ਼ਮ ਅਤੇ ਰਣਜੀਤ ਸਾਗਰ ਡੈਮ ਦੇ ਫੀਲਡ ਕਾਮਿਆਂ ਦੀਆਂ ਅਹਿਮ ਮੰਗਾਂ ਦਾ ਮੰਗ ਪੱਤਰ ਗੁਰਦਾਸਪੁਰ  ਵਿਖੇ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਦੀ ਰਹਿਨੁਮਾਈ ਹੇਠ ਮੁਲਾਜ਼ਮ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਵਲੋਂ ਮੁਲਾਜ਼ਮ ਫਰੰਟ ਪੰਜਾਬ ਦੇ ਪ੍ਰਧਾਨ ਬਾਜ਼ ਸਿੰਘ ਖਹਿਰਾ ਨਾਲ ਕੀਤੀ ਸਲਾਹ ਅਨੁਸਾਰ  ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ   ਨੂੰ  ਮੰਗ ਪੱਤਰ ਸੋਂਪਿਆ ਗਿਆ, ਅਤੇ ਬੇਨਤੀ ਕੀਤੀ ਕਿ ਮੰਗਾਂ ਚੋਣ ਮੈਨੀਫੈਸਟੋ ਵਿੱਚ ਦਰਜ ਕੀਤੀਆਂ ਜਾਣ ਅਤੇ ਸਰਕਾਰ ਬਣਨ ਤੇ ਮੰਗਾਂ ਦਾ ਢੁਕਵਾਂ ਹੱਲ ਕਰਕੇ ਮੁਲਾਜ਼ਮਾਂ ਨੂੰ ਰਾਹਤ ਦਿੱਤੀ ਜਾਵੇ, ਕਿਉਂਕਿ ਮੁਲਾਜ਼ਮਾਂ ਨੂੰ ਮੌਕੇ ਦੀ ਸਰਕਾਰ ਤੋਂ ਕੋਈ ਆਸ ਨਹੀਂ ਰਹੀ ਇਸ ਸਮੇਂ ਮੁਲਾਜ਼ਮ ਫਰੰਟ ਅਤੇ ਮੁਲਾਜ਼ਮ ਵਿੰਗ ਦੇ ਵੱਖ-ਵੱਖ ਅਹੁੱਦੇਦਾਰ ਜਿਵੇਂ ਈਸ਼ਰ ਸਿੰਘ ਮੰਝਪੁਰ, ਕਰਤਾਰ ਸਿੰਘ ਬੱਬਰੀ, ਸਲਵਿੰਦਰ ਸਿੰਘ ਲਾਧੂਪੁਰ, ਗੁਰਨਾਮ ਸਿੰਘ  , ਸੁਖਵੰਤ ਸਿੰਘ ਹੋਠੀ, ਹਰਜਿੰਦਰ ਸਿੰਘ ਮਾਹਿਲ,ਅਮਨ ਸਿੰਘ ਗੁਰਾਇਆ ਹਾਜ਼ਿਰ ਸਨ, ਮੰਗਾਂ ਦੀ ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ ਮਟੌਰ ਜਨਰਲ ਸਕੱਤਰ ਮੁਲਾਜ਼ਮ ਫਰੰਟ ਪੰਜਾਬ ਨੇ ਦੱਸਿਆ ਕਿ ਪ੍ਰਮੁੱਖ ਮੰਗਾਂ ਵਿਚ 2004 ਤੋ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ, ਮਹਿੰਗਾਈ ਭੱਤਾ ਕੇਂਦਰੀ ਮੁਲਾਜ਼ਮਾਂ  ਦੇ ਬਰਾਬਰ ਕਰਨਾ, ਛੇਵੇਂ ਤਨਖਾਹ ਕਮਿਸ਼ਨ ਦਾ ਏਰੀਅਰ 1-1-20 ਦੋ ਕਿਸ਼ਤਾਂ ਵਿਚ ਹਰੇਕ ਕੇਡਰ ਨੂੰ ਦੇਣ  ਸਬੰਧੀ, ਰਸਡੈਮ ਦੇ ਫੀਲਡ ਕਾਮਿਆਂ ਦੀਆਂ 25-30 ਸਾਲਾਂ ਤੋਂ ਰੁਕੀਆਂ ਤਰੱਕੀਆਂ ਕਰਨ ਵਾਰੇ, ਤਨਖਾਹ ਕਮਿਸ਼ਨ ਜਲਦੀ ਲਾਗੂ ਕਰਨ ਸਬੰਧੀ, ਰਸਡੈਮ ਤੇ ਖਾਲੀ ਪਏ ਕੁਆਰਟਰ ਮੁਲਾਜ਼ਮਾਂ ਨੂੰ ਲੀਜ਼ ਤੇ ਦੇਣ ਸਬੰਧੀ, BBMB ਪੈਟਰਨ ਤੇ ਹਰ ਸਾਲ ਰਸਡੈਮ ਮੁਲਾਜ਼ਮਾਂ ਨੂੰ ਬੋਨਸ ਦੇਣ ਸਬੰਧੀ ਰੀਸਟਰੱਕਚਰ ਦੇ ਨਾਂ ਹੇਠ ਘਟਾਈਆਂ ਪੋਸਟਾਂ ਬਹਾਲ ਕਰਨ ਸਬੰਧੀ,  6 ਵੇਂ ਤਨਖਾਹ ਕਮਿਸ਼ਨ ਦਾ 2016 ਤੋ  ਲਾਗੂ ਹੋਣ ਦਾ ਹੁਣ ਏਰੀਅਰ  ਦੋ ਕਿਸ਼ਤਾਂ ਵਿਚ ਹਰੇਕ ਕੇਡਰ ਦੇ ਮੁਲਾਜ਼ਮਾਂ ਨੂੰ  ਦਿੱਤਾ ਜਾਵੇ,  ਆਦਿ  ਮੰਗਾਂ ਦਰਜ ਕੀਤੀਆਂ ਗਈਆਂ ਹਨ।