ਸਰਕਾਰੀ ਸਕੂਲ ਲੜਕੇ ਭੋਗਪੁਰ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ
- Archived
- 20 Jan, 2025 12:00 AM (Asia/Kolkata)
ਭੋਗਪੁਰ 8 ਜੁਲਾਈ ( ਸੁਖਵਿੰਦਰ ਜੰਡੀਰ ) ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਦਾ ਨਤੀਜਾ ਐਲਾਨ ਕੀਤਾ ਗਿਆ!ਜਿਸ ਦੇ ਤਹਿਤ ਸਰਕਾਰੀ ਸੀਨੀਅਰ ਸਕੈਡਰੀ ਲੜਕੇ ਭੋਗਪੁਰ ਦਾ ਨਤੀਜਾ ਦਸਮੀ ਜਮਾਤ ਦਾ 100 ਫੀਸਦੀ ਰਿਹਾ! ਪ੍ਰਿੰਸੀਪਲ ਮੈਡਮ ਸੁਨੀਲ ਅਰੋੜਾ ਨੇ ਦੱਸਿਆ ਕਿ ਸਕੂਲ ਦੇ ਕੁਝ 81 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਦਿੱਤੀ ਅਤੇ 81 ਵਿਦਿਆਰਥੀ ਪਾਸ ਹੋਏ, ਸਕੂਲ ਦੇ ਵਿਦਿਆਰਥੀ ਪ੍ਰਿੰਸ ਨੇ 582 /650 ਪ੍ਰਾਪਤ ਕਰਕੇ 90% ਨਾਲ ਪਹਿਲਾ ਸਥਾਨ, ਪ੍ਰੇਮ ਸ਼ੰਕਰ 542 / 650 ਨਾਲ 80 % ਨਾਲ ਦੂਸਰਾ ਸਥਾਨ ਅਤੇ ਹਸਨ 5 21/ 650 ਨਾਲ 80% ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਪ੍ਰਿੰਸੀਪਲ ਅਤੇ ਸਮੂਹ ਸਟਾਫ ਸੋਮ ਪਾਲ ਮੈਡਮ, ਅੰਸ਼ੂਕਾਲੀਆ,ਏਕਤਾ ਸ਼ਰਮਾ, ਸ਼ਿਵ ਕੁਮਾਰੀ, ਚਰਨਜੀਤ ਕੌਰ, ਗੁਰਜੀਤ ਕੌਰ, ਸੁਨੀਤਾ, ਸੰਦੀਪ ਕੌਰ, ਬਲਵਿੰਦਰ ਕੌਰ,ਮਨਜੋਤ ਕੌਰ, ਤੇਜਪਾਲ ਸਿੰਘ,ਸੁਰਿੰਦਰ ਕੁਮਾਰ, ਰਮਨਜੀਤ ਸਿੰਘ, ਗੋਪਾਲ ਸਿੰਘ ਵਿਦਿਆਰਥੀਆਂ ਨੂੰ ਸਕੂਲ ਬਲਾਕ ਕੇ ਵਧਾਈਆਂ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ