ਕਰਮਚਾਰੀ ਯੂਨੀਅਨ ਨੇ ਜੁਆਇੰਟ ਰਜਿਸਟਰਾਰ ਨੂੰ ਮੰਗ ਪੱਤਰ ਸੌਂਪਿਆ

ਕਰਮਚਾਰੀ ਯੂਨੀਅਨ ਨੇ ਜੁਆਇੰਟ ਰਜਿਸਟਰਾਰ ਨੂੰ ਮੰਗ ਪੱਤਰ ਸੌਂਪਿਆ
                                                                                                            ਜੁਗਿਆਲ 30 ਅਗਸਤ ( ਸੁੱਖਵਿੰਦਰ ਜੰਡੀਰ) ਪੰਜਾਬ ਕੋ-ਆਪਰੇਟਿਵ ਸੁਸਾਇਟੀ  ਕਰਮਚਾਰੀ ਯੂਨੀਅਨ ਦਰਜਾ ਚਾਰ ਵੱਲੋਂ ਜੁਆਇੰਟ ਰਜਿਸਟਰਾਰ ਜਲੰਧਰ ਮੰਡਲ ਨੂੰ ਮੰਗ-ਪੱਤਰ ਜਿਲ੍ਹਾ ਪ੍ਰਧਾਨ ਗੁਰਦਾਵਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ,  ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਸਾਡੀਆਂ ਹੱਕੀ ਮੰਗਾਂ ਦਰਜਾ ਚਾਰ ਮੁਲਾਜ਼ਮਾਂ ਨੂੰ ਜੋ ਪੂਰੇ ਜ਼ਿਲਾ ਜਲੰਧਰ ਚ  ਜੋ ਸਵੇਰੇ 9 ਵਜੇ ਤੋਂ 5 ਵਜੇਤਕ 8 ਘੰਟੇ ਡਿਊਟੀ ਲਈ ਜਾਵੇ ਅਤੇ ਮੁਲਾਜ਼ਮਾਂ ਦੀ ਤਨਖਾਹਾਂ ਵਿੱਚੋਂ ਫੰਡ ਕੱਟਿਆ ਜਾਵੇ ਅਤੇ ਪੈਨਸ਼ਨ ਦੀ ਸਹੂਲਤ ਦਿੱਤੀ ਜਾਵੇ, ਅਤੇ ਜਿਹੜੇ 16-17 ਸਾਲਾਂ ਦੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਕੱਢਿਆ ਗਿਆ ਹੈ ਉਨਾਂ ਨੂੰ ਵਾਪਸ ਰੱਖਿਆ ਜਾਵੇ, ਡਿਊਟੀ ਦੌਰਾਨ ਮੁਲਾਜ਼ਮ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਤੁਰੰਤ ਉਸ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇ ਕੇ ਪੱਕਾ ਕੀਤਾ ਜਾਵੇ ਅਤੇ ਜੋ ਹੋਰ ਵੀ ਮੰਗਾਂ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ, ਇਸ ਮੌਕੇ ਤੇ ਹੰਸ ਰਾਜ ਬਲਾਕ ਪ੍ਰਧਾਨ,  ਅਵਤਾਰ ਸਿੰਘ ਬੋਪਾਰਾਏ ਜ਼ਿਲ੍ਹਾ ਸਕੱਤਰ,  ਰਣਜੀਤ ਸਿੰਘ ਸੁਖਵਿੰਦਰ ਸਿੰਘ, ਅਮਰੀਕ ਸਿੰਘ, ਗੁਰਜੀਤ ਲਾਲ ਬਹਿਰਾਮ ਸਰਿਸ਼ਤਾ, ਨਿਰਮਲ ਸਿੰਘ ਜਟਾਣਾ,ਪਰਮਿੰਦਰ ਕੁਮਾਰ, ਮਦਨ ਲਾਲ, ਕੁਲਦੀਪ ਸਿੰਘ ਚੀਮਾ, ਕੀਮਤੀ ਲਾਲ ਆਦਿ ਹਾਜ਼ਰ ਸਨ