ਡਾਕਟਰ ਮਨਮੋਹਨ ਸਿੰਘ ਜੀ ਨਾਲ ਜੁੜੀ ਇਕ ਸੱਚੀ ਘਟਨਾ

ਪ੍ਰਧਾਨ ਮੰਤ੍ਰੀ ਜੀ ਦੇ ਸਨਮਾਨ ਚ ਇਕ ਫ਼ੰਕਸ਼ਨ ਸੀ । ਉਸੇ ਫੰਕਸਨ ਚ ਸਾਧਾਰਨ ਜਿਹੇ ਕਪੜੇ ਪਾਏ ਇਕ ਔਰਤ ਕੋਨੇ ਚ ਬੈਠੀ ਰੋਟੀ ਖਾ ਰਹੀ ਸੀ ।ਸਾਰੇ ਵੱਡੇ ਅਫ਼ਸਰਾਂ ਦੀਆਂ ਘਰਵਾਲੀਆਂ ਨੂੰ ਸ਼ਾਨਦਾਰ ਫੰਕਸ਼ਨ ਚ ਮਮੂਲੀ ਔਰਤ ਦੀ ਮੌਜੂਦਗੀ ਕੁਝ ਖੱਲ ਰਹੀ ਸੀ, ਕੁਝ ਨੇ ਉਤਾਵਲੇ ਪਨ ਚ ਉਨ੍ਹਾਂ ਕੋਲ ਜਾ ਕੇ ਪਛਾਣ ਕਰਨੀ ਚਾਹੀ, ਤਾਂ ਉਸ ਔਰਤ ਨੇ ਸਹਿਜ ਸੁਭਾਏ ਕਿਹਾ ! ਮੇਰੇ ਪਤੀ ਇਥੇ ਕੰਮ ਕਰਦੇ ਨੇ ।ਵੱਡੇ ਅਫ਼ਸਰਾਂ ਦੀਆਂ ਘਰ ਵਾਲੀਆਂ ਦਾ ਸ਼ੱਕ ਯਕੀਨ ਚ ਬਦਲਣ ਲਗਿਆ ਬੀ ਜ਼ਰੂਰ ਕਿਸੇ ਛੋਟੇ ਅਫ਼ਸਰ ਦੀ ਵਹੁਟੀ ਇਥੇ ਆਣ ਕੇ ਇਸ ਸ਼ਾਨਦਾਰ ਫੰਕਸ਼ਨ ਦੀ ਰੌਣਕ ਖਤਮ ਕਰ ਰਹੀ ਹੈ ।ਇਕ ਔਰਤ ਨੇ ਥੋੜ੍ਹਾ ਰੋਹਬ ਜਮਾਉਂਦਿਆਂ ਕਿਹਾ ! ਸਾਫ ਦਸੋ ਤੁਹਾਡੇ ਪਤੀ ਕਿਸ ਪਦ ਤੇ ਕੰਮ ਕਰਦੇ ਨੇ ?ਔਰਤ ਨੇ ਫੇਰ ਸਹਿਜ ਭਾਵ ਨਾਲ ਬੋਲਿਆ ! ਜੀ ਉਹ #ਪ੍ਰਧਾਨਮੰਤਰੀ ਦੇ ਪਦ ਤੇ ਕੰਮ ਕਰਦੇ ਨੇ, ਇਸ ਜਵਾਬ ਤੋਂ ਬਾਅਦ ਉਸ ਸਹਿਜ ਔਰਤ ਦੀ ਥਾਲ ਚ ਖਤਮ ਹੋਈ ਮਿਸੀ ਰੋਟੀ ਲਿਆਉਣ ਚ ਸਾਰੀਆਂ ਵੱਡੇ ਅਫ਼ਸਰਾਂ ਦੀਆਂ ਵਹੁਟੀਆਂ ਚ ਹੋੜ ਮੱਚ ਗਈ । ਪਰ #ਸਰਦਾਰਨੀ_ਮਨਮੋਹਨ_ਸਿੰਘ_ਜੀ ਉਨ੍ਹਾਂ ਦਾ ਧੰਨਵਾਦ ਕਰਦਿਆਂ ਖੁਦ ਰੋਟੀ ਲੈਣ ਚਲੇ ਗਏ । ਜਿੰਨੀ ਸਹਿਜ ਘਰਵਾਲੀ ਉਨੇ ਹੀ ਸਹਿਜ ਸਾਬਕਾ ਪ੍ਰਧਾਨਮੰਤ੍ਰੀ #ਮਹਾਨ_ਅਰਥਸ਼ਾਸਤਰੀ ਸਰਦਾਰ ਮਨਮੋਹਨ ਸਿੰਘ ਜੀ ।ਸਹਿਜਤਾ ਦੇ ਥੰਮ ਇਹੋ ਜਿਹੇ ਨੇਤਾ ਸਦੀਆਂ ਚ ਕਦੇ ਕਦਾਈਂ ਹੀ ਜਨਮ ਲੈਂਦੇ ਹਨ । ਇਹ ਹੈ ਦੇਸ਼ ਦੇ ਮਹਾਨ ਪ੍ਰਧਾਨਮੰਤ੍ਰੀ ਮਨਮੋਹਨ ਸਿੰਘ ਜੀ ਤੇ ਉਨ੍ਹਾਂ ਦੀ ਘਰਵਾਲੀ ਦੀ ਮਹਾਨਤਾ ।ਆਪ ਜੀ ਦੇ ਬਾਰੇ ਕੁਝ ਲਿਖਣਾ, ਸੂਰਜ ਨੂੰ ਦੀਵਾ ਵਿਖਾਉਣ ਤੁਲ ਹੈ ।ਫੇਰ ਵੀ ਤੁਹਾਡੇ ਮੋਨ ਦੇ ਲਈ ਚਾਰ ਲਾਇਨਾਂ ਯਾਦ ਆ ਰਹੀਆਂ ਨੇ:-ਪਰਿੰਦਿਆਂ ਨੂੰ ਮੰਜ਼ਲ ਮਿਲੇਗੀ,ਇਹ ਫੈਲੇ ਹੋਏ ਉਨ੍ਹਾਂ ਦੇ ਪੰਖ ਬੋਲਦੇ ਨੇ ।ਅਕਸਰ ਉਹੀ ਲੋਗ ਰਹਿੰਦੇ ਨੇ ਖਮੋਸ਼ ,ਜਮਾਨੇ ਚ ਜਿਨ੍ਹਾਂ ਦੇ ਹੁਨਰ ਬੋਲਦੇ ਨੇ । ਵਕਤ ਖਮੋਸ਼ ਨਹੀਂ ਮੋਨ ਸੀ , ਦੇਸ਼ ਨੂੰ ਹੁਣ ਸਮਝ ਆਇਆ ਸਰਦਾਰ ਕੌਣ ਸੀ ।