ਅੱਗਰਵਾਲ ਸਭਾ ਅਤੇ ਯੂਥ ਅੱਗਰਵਾਲ ਸਭਾ ਨੇ ਪ੍ਰਸਾਸ਼ਨ ਦੇ ਸਹਿਯੋਗ ਨਾਲ ਵਾਹਨਾ 'ਤੇ ਲਗਾਏ ਰਿਫਲੇਕਟਰ
- ਸਮਾਜ ਸੇਵਾ
- 20 Jan, 2025 12:00 AM (Asia/Kolkata)
ਬਾਘਾਪੁਰਾਣਾ,12 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਅੱਗਰਵਾਲ ਸਭਾ ਅਤੇ ਯੂਥ ਅੱਗਰਵਾਲ ਸਭਾ ਬਾਘਾ ਪੁਰਾਣਾ ਵੱਲੋ ਅੱਗਰਵਾਲ ਸਭਾ ਦੇ ਪ੍ਰਧਾਨ ਵਿਜੈ ਬਾਂਸਲ ਅਤੇ ਯੂਥ ਦੇ ਪ੍ਰਧਾਨ ਪਵਨ ਗੋਇਲ ਦੀ ਅਗਵਾਈ ਹੇਠ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ਼ ਮੁੱਖ ਚੌਂਕ ਵਿਖੇ ਧੁੰਦ ਦੇ ਮੋਸਮ ਨੂੰ ਦੇਖਦੇ ਹੋਏ ਵੱਖ-ਵੱਖ ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ।ਇਸ ਮੌਕੇ ਪ੍ਰਧਾਨ ਵਿਜੈ ਬਾਂਸਲ ਅਤੇ ਪ੍ਰਧਾਨ ਪਵਨ ਗੋਇਲ ਨੇ ਕਿਹਾ ਇਨ੍ਹਾਂ ਦਿਨਾਂ 'ਚ ਧੁੰਦ ਦਾ ਜੋਰ ਹੋਣ ਕਰਕੇ ਐਕਸੀਡੈਂਟ ਹੋਣ ਦਾ ਡਰ ਰਹਿੰਦਾ ਜਿਸ ਕਰਕੇ ਆਏ ਦਿਨ ਬਹੁਤ ਐਕਸੀਡੈਂਟ ਹੋ ਰਹੇ ਹਨ ਇਨਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਹੋਰ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸਾਸ਼ਨ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਕਈ ਵਾਰ ਛੋਟੀਆਂ -ਛੋਟੀਆਂ ਗਲਤੀਆਂ ਕਰਕੇ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਕਈ ਅੰਗਹੀਣ ਹੋ ਜਾਂਦੀਆਂ ਹਨ।ਇਸ ਮੌਕੇ ਐਸ ਐਚ ਓ ਕੁਲਵਿੰਦਰ ਸਿੰਘ ਧਾਲੀਵਾਲ, ਬਿੱਟੁ ਮਿੱਤਲ, ਅਸ਼ੋਕ ਗਰਗ, ਸੁਖਦਰਸ਼ਨ ਸਿੰਗਲਾ, ਕ੍ਰਿਸ਼ਨ ਕਾਂਸਲ, ਤੀਰਥ ਬਾਂਸਲ, ਅਸ਼ੋਕ ਬਾਂਸਲ, ਸੁਰਿੰਦਰ ਬਾਂਸਲ ਮਨੋਜ ਗੋਇਲ, ਪੰਕਜ ਗਰਗ, ਪਵਨ ਬਾਂਸਲ ,ਪ੍ਰੇਮ ਬਾਂਸਲ,ਰਿਧਮ ਗਰਗ, ਸਾਹਿਲ ਬਾਂਸਲ, ਰੋਹਿਤ ਗਰਗ,ਅਮਿਤ ਜਿੰਦਲ, ਰਾਮ ਪ੍ਰਕਾਸ਼, ਰਵੀ ਗਰਗ, ਸੰਜੂ ਮਿੱਤਲ, ਯੋਗੇਸ਼ ਜਿੰਦਲ, ਬਿੱਟਾ ਜਿੰਦਲ, ਲੱਕੀ ਗੋਇਲ, ਸੋਨੀ ਗਰਗ, ਮਨੋਜ ਮਿੱਤਲ, ਮਿਲਨ ਗਰਗ,ਨਿਖਿਲ ਬਾਂਸਲ, ਦਿਵਾਂਸ਼ੂ ਗਰਗ, ਰਜਨੀਸ਼ ਮਿੱਤਲ, ਸੁਰੇਸ਼ ਗੋਇਲ, ਲੱਕੀ ਗੋਇਲ ਆਦਿ ਅਗਰਵਾਲ ਵੀਰ ਹਾਜ਼ਰ ਸਨ।