ਪੰਚਾਇਤ ਪਿੰਡ ਮੋਗਾ ਨੇ  ਵਾਤਾਵਰਨ ਨੂੰ ਸ਼ੁੱਧ ਰੱਖਣ ਲਈ  ਬੂਟੇ ਲਗਾਏ

ਪੰਚਾਇਤ ਪਿੰਡ ਮੋਗਾ ਨੇ  ਵਾਤਾਵਰਨ ਨੂੰ ਸ਼ੁੱਧ ਰੱਖਣ ਲਈ  ਬੂਟੇ ਲਗਾਏ
                                  ਭੋਗਪੁਰ 29 ਅਗਸਤ (ਸੁੱਖਵਿੰਦਰ ਜੰਡੀਰ) ਗ੍ਰਾਮ ਪੰਚਾਇਤ ਮੋਗਾ ਵਲੋਂ  ਵਣ ਵਿਭਾਗ ਦੇ ਸੰਜੋਗ ਨਾਲ  ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਮਹਾਂਉਤਸਵ ਮਨਾਇਆ ਗਿਆ ਇਸ ਦੋਰਾਨ ਗਰਾਮ ਪੰਚਾਇਤ ਮੋੋਗਾ ਵਲੋਂ ਪਿੰਡ ਮੋਗਾ ਦੀ ਗਰਾਊਂਡ ਵਿੱਚ  ਬੂਟੇ ਲਗਾ ਕੇ ਮਹਾਂ ਉਤਸਵ ਦੀ ਸ਼ੁਰੁਆਤ ਦਿਤੀ ਗਈ,  ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ   ਪੰਚਾਇਤ ਮੋਗਾ ਵੱਲੋਂ ਪਿੰਡ  ਅੰਦਰ ਅਤੇ ਲਿੰਕ ਰੋਡ ਤੇ  ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ,  ਤਾਂ ਕੇ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕੇ,  ਅਤੇ ਉਨ੍ਹਾਂ ਵੱਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕੇ  ਸਰਕਾਰ ਵੱਲੋਂ ਚਲਾਈ ਗਈ ਇਸ ਮੁਹਿੰਮ ਵਿਚ ਪੂਰਾ ਪੂਰਾ ਸਹਿਯੋਗ ਦਿੱਤਾ ਜਾਵੇ,   ਇਸ ਮੁਹਿੰਮ ਵਿਚ  ਵਣ ਵਿਭਾਗ ਦੇ ਵਣ ਬਲਾਕ ਅਫਸਰ ਆਦਮਪੁਰ ਦੀ ਗੁਰਬਖਸ਼ ਸੂੂਬਾ  ਅਤੇ ਵਣ ਗਾਰਡ ਸ੍ਰੀ  ਕੁਲਵਿੰਦਰ ਸਿੰਘ ਵਲੋਂ  ਵੀ ਸਹਿਯੋਗ ਦਿੱਤਾ ਗਿਆ,  ਇਸ ਮੌਕੇ ਤੇ ਵਿਕਾਸ ਸੁਪਰਡੈਂਟ  ਆਜ਼ਾਦ ਸਿੰਘ ਬੇਅਰਹਾਊਸ ਭੋਗਪੁਰ ਦਵਿੰਦਰ ਗਾਗਲ ਨਾਲ  ਹੁਸੈਨ ਹਰਨਾ ਦਾਸ,  ਬਾਬਾ ਬਲਵਿੰਦਰ ਸਿੰਘ, ਮਲਕੀਤ ਸਿੰਘ ਵਰਿੰਦਰ ਸਿੰਘ ਆਦਿ ਹਾਜ਼ਰ ਸਨ