ਪਿੰਡ ਮੁਛੱਲ ਵਿਚ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਸਵਿੰਦਰ ਸਿੰਘ ਦੀ ਪ੍ਰੇਰਨਾਂ ਨਾਲ ਆਮ ਆਦਮੀ ਪਾਰਟੀ ਵਿਚ ਦਰਜਨਾਂ ਵਰਕਰ ਹੋਏ ਸ਼ਾਮਲ
- ਰਾਜਨੀਤੀ
- (Asia/Kolkata)
ਅਸੀਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਪੂਰੇ ਵੀ ਕਰ ਕੇ ਵਿਖਾਏ ਹਨ – ਹਰਭਜਨ ਸਿੰਘ ਈ ਟੀ ਓ
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਦੇ ਵਿਕਾਸ ਦੇ ਕੰਮਾਂ ਨੂੰ ਮੁਖ ਰੱਖ ਕੇ ਪਿੰਡ ਮੁਛੱਲ ਦੇ ਦਰਜਨਾਂ ਵਰਕਰ ਸਵਿੰਦਰ ਸਿੰਘ ਮੁਛੱਲ ਦੀ ਪ੍ਰੇਰਨਾਂ ਨਾਲ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।ਸਵਿੰਦਰ ਸਿੰਘ ਨੇ ਕਿਹਾ ਕਿਸ ਪਿੰਡ ਮੁਛੱਲ ਦੇ ਜੋ ਕੰਮ ਪਿਛਲੇ ਲੰਮੇ ਸਮੇ ਤੋਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਸਮੇ ਨ੍ਹਹੀਂ ਹੋ ਸਕੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ ਟੀ ਓ ਬਿਨਾਂ ਕਿਸੇ ਪੈਸਾ ਖਰਚਣ ਤੋਂ ਕਰਵਾ ਦਿਤੇ ਹਨ।ਪਿੰਡ ਮੁਛੱਲ ਨੂੰ ਜੋੜਦੀਆਂ ਸਾਰੀਆਂ ਸੜਕਾਂ ਪੱਕੀਆਂ ਕਰਵਾਈਆਂ ਜਾ ਰਹੀਆਂ ਹਨ।ਪਿੰਡ ਦੇ ਵਿਕਾਸ ਦੇ ਕੰਮਾਂ ਲਈ 72 ਲੱਖ ਰੁਪੈ ਦੇ ਲਗਭਗ ਗਰਾਂਟਾਂ ਦਿਤੀਆਂ ਗਈਆਂ ਹਨ।ਦਾਰਾ ਸਿੰਘ ਵਾਲੇ ਟਰਾਸਫਾਰਮਰ ਨੂੰ ਜੋੜਦੀ 11 ਕੇ ਵੀ ਲਾਈਨ ਘਰਾਂ ਦੇ ਉਪਰੋਂ ਲੰਘਦੀ ਹਾਦਸਿਆਂ ਦਾ ਕਾਰਣ ਬਣਦੀ ਸੀ ਇਸ ਨੂੰ ਬਾਹਰ ਕੱਢਣ ਦੀ ਬਹੁਤ ਚਿਰਾਂ ਤੋਂ ਲੋਕਾਂ ਦੀ ਮੰਗ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਨੇ ਬਿਨਾਂ ਕੋਈ ਪੈਸਾ ਜਮਾਂ ਕਰਵਾਉਣ ਦੇ ਮੰਗ ਪੂਰੀ ਕਰ ਦਿਤੀ ਹੈ।ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਬੋਲਦਿਆਂ ਕਿਹਾ ਕਿ ਅਸੀਂ ਲੋਕਾਂ ਨੂੰ ਝੂਠੈ ਲਾਰੇ ਨਹੀਂ ਲਗਾਏ ਜੋ ਵਅਦੇ ਕੀਤੇ ਸਨ ਸਾਰੇ ਪੂਰੇ ਕਰਕੇ ਵੀ ਵਿਖਾਏ ਹਨ।ਆਉਣ ਵਾਸੇ ਸਮੇਂ ਦੀਆਂ ਚੋਯਾਂ ਲਈ ਤੁਹਾਡੀਆਂ ਵੋਟਾਂ ਮੰਗਣ ਦੇ ਹੱਕਦਾਰ ਬਣ ਗਏ ਹਾਂ।ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਪੂਰਾ ਬਣਦਾ ਮਾਣ ਸਤਕਾਰ ਦਿਤਾ ਜਾਵੇਗਾ।ਇਸ ਸਮੇਂ ਪ੍ਰਮੁਖ ਆਗੂ ਬਲਾਕ ਪ੍ਰਧਾਨ ਹਰਪਾਲ ਸਿੰਘ ਚੌਹਾਨ,ਭੁਪਿੰਦਰ ਸਿੰਘ,ਗੁਰਦੇਵ ਸਿੰਘ ਸਰਪੰਚ ਟਾਂਗਰਾ ਅੱਡਾ, ਹਰਪਾਲ ਸਿੰਘ ਸਰਪੰਚ ਰਮਾਣਾਚੱਕ,ਭੁਪਿੰਦਰ ਸਿੰਘ,ਰਣਜੀਤ ਸਿੰਘ ਰਾਣਾਂ,ਪ੍ਰਦੀਪ ਸਿੰਘ ਖਾਲਸਾ,ਕਸ਼ਮੀਰ ਸਿੰਘ ਫੌਜੀ,ਗੁਰਦੀਪ ਸਿੰਘ,ਬਾਊ ਗਿਲ,ਗੁਰਪੰਥ ਸਿੰਘ,ਬਲਜਿੰਦਰ ਸਿੰਘ ਬੱਲ,ਗੁਰਮੁਖ ਸਿੰਘ ਸਰਪੰਚ ਸਰਜਾ,ਹਰਪਾਲ ਸਿੰਘਸ਼ਾਮਲ ਹੋਣ ਵਾਲੇ ਸਰਬਜੀਤ ਸਿੰਘ ਗਿਲ, ਕਰਮ ਸਿੰਘ ਸਾਬਕਾ ਮੈਂਬਰ,ਹਰਬੰਸ ਸਿੰਘ ਸਾਬਕਾ ਮੈਂਬਰ,ਬਲਜਿੰਦਰ ਸਿੰਘ ਮੈਂਬਰ ਸਹਿਕਾਰੀ ਸਭਾ,ਸੋਨੂ ਠੇਕੇਦਾਰ, ਦਿਲਬਾਗ ਸਿੰਘ ਬੱਲ,ਕਸ਼ਮੀਰ ਸਿੰਘ ਗਿਲ,ਕੰਵਲਜੀਤ ਸਿੰਘ ਸੋਨੂੰ ਗਿਲ,ਭਰਪੂਰ ਸਿੰਘ,ਮਲਵਿੰਦਰ ਸਿੰਘ ਬੱਲ,ਦਰਸ਼ਣ ਸਿੰਘ, ਮਿਸਤਰੀ ਅਮਰੀਕ ਸਿੰਘ,ਲਾਲੀ ਸੰਧੂ, ਚੇਤਨਬੀਰ ਸਿੰਘ,ਹੁਸਨਪ੍ਰੀਤ ਸਿੰਘ,ਤਰਸੇਮ ਸਿੰਘ,ਗੁਰਪ੍ਰੀਤ ਸਿੰਘ,ਅਰਸ਼ ਬੱਲ,ਕਾਲੂ ਡੁਬਈ,ਗੋਪੀ ਆਦਿ ਹਾਜਰ ਸਨ।
Leave a Reply