ਸੰਗਾਲ਼ਾ ਪਿੰਡ ਦੇ ਨਿਰਭੈ ਸਿੰਘ (ਅਮਰੀਕਾ) ਅਤੇ ਪਿੰਡ ਦੀ ਸੰਗਤ ਵੱਲੋਂ ਗੁਰੂ ਘਰ ਦੇ ਗ੍ਰੰਥੀ ਸਿੰਘ ਦਾ ਇਲੈਕਟ੍ਰਿਕ ਸਕੂਟੀ ਨਾਲ ਕੀਤਾ ਸਨਮਾਨ
- ਰਾਸ਼ਟਰੀ
- 23 May, 2026 05:36 AM (Asia/Kolkata)
ਮਾਲੇਰਕੋਟਲਾ-(ਪਰਮਜੀਤਸਿੰਘ ਸੰਗਾਲਾ) ਨਜ਼ਦੀਕੀ ਪਿੰਡ ਸੰਗਾਲਾ ਵਿਖੇ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਗੁਲਜਾਰ ਸਿੰਘ ਜੀ ਨੂੰ ਗੁਰੂ ਘਰ ਵਿਖ਼ੇ ਨਰਿਤੰਰ ਸੇਵਾ ਨਿਭਾਉਂਦਿਆਂ 25 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਨਿਰਭੈ ਸਿੰਘ ਅਮਰੀਕਾ ਵਾਲਿਆਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵੱਲੋਂ ਇੱਕ ਇਲੈਕਟ੍ਰੋਨਿਕ ਸਕੂਟੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਹੈ।ਵਰਨਣਯੋਗ ਹੈ ਕਿ ਜਿੱਥੇ ਇੱਕ ਪਾਸੇ ਅੱਜ ਦੇ ਯੁੱਗ ਵਿੱਚ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਦੀ ਸੇਵਾ ਨਿਭਾਉਣਾ ਬਹੁਤ ਔਖਾ ਹੋਇਆ ਪਿਆ ਹੈ, ਜਿਸ ਕਰਕੇ ਬਹੁਤੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨਾ ਵਿੱਚ ਗ੍ਰੰਥੀ ਸਿੰਘ ਮਹੀਨਾ ਜਾਂ ਦੋ ਮਹੀਨੇ ਹੀ ਆਪਣੀ ਸੇਵਾ ਨਿਭਾਉਂਦੇ ਹਨ, ਅਤੇ ਉਥੋਂ ਕਿਧਰੇ ਹੋਰ ਜਾਣ ਲਈ ਮਜਬੂਰ ਹੁੰਦੇ ਹਨ, ਉੱਥੇ ਹੀ ਦੂਸਰੇ ਪਾਸੇ ਜ਼ਿਲ੍ਹਾ ਮਾਲੇਰਕੋਟਲਾ ਦੇ ਧੂਰੀ ਰੋਡ ਤੇ ਸਥਿਤ ਪਿੰਡ ਸੰਗਾਲਾ ਵਿਖੇ ਇਸ ਗੱਲ ਦੇ ਬਿਲਕੁਲ ਉਲਟ ਇੱਕ ਅਨੋਖੀ ਮਿਸਾਲ ਬਣੇ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਗੁਲਜਾਰ ਸਿੰਘ ਜਿਨਾਂ ਨੇ ਨਿਰੰਤਰ ਇੱਕ ਪਿੰਡ ਅੰਦਰ ਹੀ 25 ਸਾਲ ਤੋਂ ਲਗਾਤਾਰ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਹਨ।

ਇਹ ਵੀ ਦੱਸਣਾ ਬਣਦਾ ਕਿ 1996 ਵਿੱਚ ਗੁਲਜਾਰ ਸਿੰਘ ਦੇ ਪਿਤਾ ਪਿੰਡ ਸੰਗਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਕਰਨ ਆਏ ਅਤੇ ਉਥੋਂ ਉਹਨਾਂ ਨਾਲ ਉਹਨਾਂ ਦੇ ਸਪੁੱਤਰ ਚਮਕੌਰ ਸਿੰਘ ਅਤੇ ਗੁਲਜਾਰ ਸਿੰਘ ਸਨ, ਫਿਰ ਗੁਲਜ਼ਾਰ ਸਿੰਘ ਨੇ 2001 ਦੇ ਵਿੱਚ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਸੰਗਾਲਾ ਵਿਖੇ ਬਤੌਰ ਗ੍ਰੰਥੀ ਦੀ ਸੇਵਾ ਸ਼ੁਰੂ ਕਰ ਦਿੱਤੀ ਅਤੇ ਅੱਜ ਨਿਰੰਤਰ 25 ਸਾਲ ਪੂਰੇ ਹੋਣ ਤੇ ਪਿੰਡ ਵਾਸੀਆਂ ਅਤੇ ਨਿਰਭੈ ਸਿੰਘ ਅਮਰੀਕਾ ਵੱਲੋਂ ਭਾਈ ਗੁਲਜਾਰ ਸਿੰਘ ਜੀ ਨੂੰ ਨਵੀਂ ਇਲੈਕਟਰੋਨਿਕ ਸਕੂਟਰੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਕੁਝ ਸਮਾਂ ਪਹਿਲਾਂ ਵੀ ਨਿਰਭੈ ਸਿੰਘ ਅਮਰੀਕਾ ਅਤੇ ਸੰਗਤ ਵੱਲੋਂ ਭਾਈ ਗੁਲਜਾਰ ਸਿੰਘ ਜੀ ਨੂੰ ਇੱਕ ਨਵੀਂ ਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ।ਉਨਾਂ ਦੇ ਭਰਾ ਚਮਕੌਰ ਸਿੰਘ ਜੋ ਕਿ ਪਿੰਡ ਸੰਗਾਲੀ ਵਿਖੇ ਸੇਵਾ ਨਿਭਾਉਂਦੇ ਹਨ ਉਹਨਾਂ ਨੂੰ ਕਮੇਟੀ ਵੱਲੋਂ ਨਵੀਂ ਕੋਠੀ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਧੀਰ ਸਿੰਘ,ਜਸਵੀਰਸਿੰਘ ਦਿਉਲ, ਨਿਰਭੈ ਸਿੰਘ ਅਮਰੀਕਾ,ਚਮਕੌਰ ਸਿੰਘ, ਖਜਾਨਚੀ ਕੁਲਵੰਤ ਸਿੰਘ,ਸਰਪੰਚ ਹਰਜੀਤ ਸਿੰਘ, ਲੱਖਾ ਸਿੰਘ, ਪਾਲ ਸਿੰਘ, ਮਾ.ਲਾਭ ਸਿੰਘ ਅਤੇ ਪਿੰਡ ਸੰਗਾਲੀ ਦੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ,ਬਾਬਾ ਮਹੀਪਾਲ ਸਿੰਘ,ਬਾਬਾ ਮੱਖਣ ਸਿੰਘ,ਬਾਬਾ ਸੱਤਨਾਮ ਸਿੰਘ,ਬਾਬਾ ਚਮਕੌਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਅਤੇ ਪਤਵੰਤੇ ਸੱਜਣ ਹਾਜ਼ਰ ਸਨ ।
Leave a Reply