ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋਂ ਯੂਨਾਈਟਿਡ ਅਕਾਲੀ ਦਲ ਦੀ ਪ੍ਰਧਾਨਗੀ ਤੋੋ ਅਸਤੀਫਾ

ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋਂ ਯੂਨਾਈਟਿਡ  ਅਕਾਲੀ ਦਲ ਦੀ ਪ੍ਰਧਾਨਗੀ ਤੋੋ ਅਸਤੀਫਾ
ਬਠਿੰਡਾ 28 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ)ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਇਕ ਲਿਖਤੀ ਬਿਆਨ ਵਿੱਚ ਦੱਸਿਆ ਕਿ ਉਨਾਂ ਨੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਪਾਰਟੀ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਅਤੇ ਪਾਰਟੀ ਨੂੰ ਬੇਨਤੀ ਕੀਤੀ ਕਿ ਜੋ ਭੀ ਫੈਸਲਾ ਜਥੇਬੰਦੀ ਲਵੇਗੀ ਅਤੇ ਜਿਸਨੂੰ ਭੀ ਪ੍ਰਧਾਨ ਦੀ ਸੇਵਾ ਦੇਵੇਗੀ ਮੈਂ ਉਸਦਾ ਤਨ , ਮਨ ਅਤੇ ਧੰਨ ਨਾਲ ਸਹਿਯੋਗ ਦੇਣ ਵਿੱਚ ਕੋਈ ਕਸਰ ਨਹੀਂ ਛੱਡਾਂਗਾ। ਉਨਾਂ ਕਿਹਾ ਅਸਤੀਫੇ ਦਾ ਕਾਰਨ ਜਥੇਬੰਦੀ ਦੀ ਸਥਾਪਨਾ ਕਰਨ ਸਮੇਂ ਪਾਰਟੀ ਪ੍ਰਧਾਨ ਦੀ ਮਿਆਦ ਦੋ ਸਾਲ ਤਹਿ ਕੀਤੀ ਗਈ ਹੈ। ਉਨਾਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਮਿਲੇ ਸਹਿਯੋਗ ਲਈ ਤਹਿ ਦਿਲੋ ਧੰਨਵਾਦ ਕੀਤਾ ਅਤੇ ਕਿਸੇ ਭੀ ਰਹੀ ਢਿਲ ਲਈ ਉਹ ਸਭ ਤੋਂ ਮੁਆਫ਼ੀ ਮੰਗਦੇ ਹਨ। ਉਨਾਂ ਕਿਹਾ ਕਿ ਹਾਈਕਮਾਂਡ ਦੀ ਜਿਸ ਮੀਟਿੰਗ ਵਿੱਚ ਪ੍ਰਧਾਨ ਦੀ ਚੋਣ ਹੋਵੇਗੀ ਉਹ ਸ਼ਾਮਲ ਨਹੀਂ ਹੋਣਗੇ ਅਤੇ ਫੈਸਲੇ ਨੂੰ ਸਿਰ ਝੁਕਾ ਕੇ ਮੰਨਣਗੇ । ਉਹ ਅਤੇ ਪੂਰੀ ਜਥੇਬੰਦੀ ਇਸ ਲਈ ਵਚਨਬੱਧ ਹੈ ਕਿ ਸਾਡੀ ਰਾਜਨੀਤੀ ਵਿਅਕਤੀਆਂ ਅਧਾਰਤ ਨਹੀਂ ਸਗੋਂ ਮੁੱਦਿਆਂ ਦੇ ਅਧਾਰਤ ਹੋਣੀ ਚਾਹੀਦੀ ਹੈ। ਸਾਡੀ ਜਥੇਬੰਦੀ ਦਾ ਕਿਸੇ ਭੀ ਰਾਜਸੀ ਪਾਰਟੀ ਜਾਂ ਉਸਦੇ ਆਗੂ ਨਾਲ ਕੋਈ ਭੀ ਨਿੱਜੀ ਰੰਜਿਸ਼ ਜਾਂ ਵਿਰੋਧ ਦੀ ਭਾਵਨਾ ਸਾਡੇ ਵਿੱਚ ਨਹੀਂ। ਸਾਡਾ ਵਿਰੋਧ ਨੀਤੀਆਂ ਅਤੇ ਮੁੱਦਿਆਂ ਤੇ ਹੈ, ਮੁੱਦਿਆਂ ਅਤੇ ਨੀਤੀਆਂ ਉਪਰ ਕੋਈ ਸਮਝੌਤਾ ਨਹੀਂ।ਮੁੱਦਿਆਂ ਤੇ ਅਧਾਰਤ ਲੋਕ ਲਹਿਰ ਬਣਾਉਣ ਅਤੇ ਜਿੱਤ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਅਤੇ ਜਥੇਬੰਦੀ ਦੀ ਮਜ਼ਬੂਤੀ ਲਈ ਯਤਨ ਜਾਰੀ ਰੱਖੇ ਜਾਣਗੇ। ਉਨਾਂ ਆਪਣੀ ਰਾਇ ਫਿਰ ਦੁਹਰਾਈ ਪੰਜਾਬ ਅਤੇ ਪੰਥ ਦੂਹਰੀ ਗੁਲਾਮੀ ਵਿੱਚ ਹੈ । ਪਹਿਲੀ ਗੁਲਾਮੀ ਕੁੱਝ ਘਰਾਣੇ ਜਿਹੜੇ ਕਾਂਗਰਸ ਅਤੇ ਅਕਾਲੀ ਦਲ ਵਿੱਚ ਮੁੱਖ ਤੌਰ ਤੇ ਸ਼ਾਮਲ ਹਨ ਅਤੇ ਆਪਸ ਵਿੱਚ ਘਿਓ ਖਿਚੜੀ ਹਨ , ਰਾਜਸੀ ਲੁਟੇਰੇ ਅਤੇ ਮਲਕ ਭਾਗੋ ਹਨ , ਉਨਾਂ ਤੋਂ ਰਾਜਨੀਤੀ ਨੂੰ ਮੁਕਤ ਕਰਾਉਣ ਲਈ ਅਤੇ ਦੂਹਰੀ ਵਰਤਮਾਨ ਸਿਸਟਮ ਤੋਂ ਆਜ਼ਾਦੀ ਲੈਕੇ ਨਵੇਂ ਸਿਸਟਮ ਦੀ ਉਸਾਰੀ ਲਈ ਯਤਨਸ਼ੀਲ ਰਹਿਣਗੇ। ਉਨਾਂ ਫਿਰ ਦੁਹਰਾਇਆ ਕਿ ਭਾਰਤ ਦੀਆਂ ਸਰਹੱਦਾਂ ਅੰਦਰ ਜਮਹੂਰੀ ਅਤੇ ਸ਼ਾਂਤਮਈ ਢੰਗਾਂ ਨਾਲ ਯਤਨਸ਼ੀਲ ਰਹਿਣਗੇ ਅਤੇ ਸਮਾਜ ਦੇ ਹਰ ਵਰਗ ਦੇ ਇਮਾਨਦਾਰ ਲੋਕਾਂ ਨਾਲ ਸਹਿਯੋਗ ਕਰਨਗੇ ਅਤੇ ਲੈਣਗੇ। ਜਥੇਬੰਦੀ 2022 ਦੀਆਂ ਚੋਣਾਂ ਵਿੱਚ ਨਵੇਂ ਬਦਲ ਲਈ ਕੰਮ ਕਰਦੀ ਰਹੇਗੀ।