ਵਿਦਿਅਕ,ਧਾਰਮਿਕ,ਸਮਾਜ ਸੇਵਾ ਵਿਚ ਸਟੈਡਰਡ ਪਬਲਿਕ ਹਾਈ ਸਕੂਲ ਧੂਲਕਾ ਵੱਲੋਂ ਅਹਮਿ ਯੋਗਦਾਨ ਪਾਇਆ ਜਾ ਰਿਹਾ ਹੈ।

ਵਿਦਿਅਕ,ਧਾਰਮਿਕ,ਸਮਾਜ ਸੇਵਾ ਵਿਚ ਸਟੈਡਰਡ ਪਬਲਿਕ ਹਾਈ ਸਕੂਲ ਧੂਲਕਾ  ਵੱਲੋਂ ਅਹਮਿ ਯੋਗਦਾਨ ਪਾਇਆ ਜਾ ਰਿਹਾ ਹੈ।

ਸਕੂਲ ਦੀ ਪ੍ਰਬੰਧਕ ਕਮੇਟੀ,ਅਸਰ ਚੈਰੀਟੇਬਲ ਟਰਸਟ ਵੱਲੋਂ ਅੱਖਾਂ ਦਾ ਫਰੀ ਚੈਕਅਪ ਕੈਂਪ ਲਗਾਇਆ ਗਿਆ।

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਸਟੈਡਰਡ ਪਬਲਿਕ ਹਾਈ ਸਕੂਲ ਵੱਲੋਂ ਹਮੇਸ਼ਾਂ ਵਿਦਿਅਕ ਖੇਤਰ/ਧਾਰਮਿਕ ਖੇਤਰ ਅਤੇ ਸਮਾਜ ਸੇਵਾ ਦੇ ਕੰਮਾਂ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਵਿਦਿਅਕ ਖੇਤਰ ਵਿਚ ਪੰਜਾਬ ਪੱਧਰ ਤੇ ਵਿਦਿਆਰਥੀਆਂ ਨੇ ਚੰਗੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ।ਧਾਰਮਿਕ ਖੇਤਰ ਵਿਚ ਧਾਰਮਿਕ ਸੰਸਥਾਵਾਂ ਵੱਲੋਂ ਕੀਤੀਆਂ ਜਾਂਦੀਆਂ ਧਾਰਮਿਕ ਪ੍ਰੀਖਿਆ ਵਿਚ ਇਨਾਮ ਹਾਸਲ ਕੀਤੇ ਹਨ।ਇਸ ਦੇ ਨਾਲ ਸਮਾਜ ਸੇਵਾਂ ਦੇ ਕੰਮਾਂ ਵਿਚ ਵੀ ਰੁਝਾਨ ਪੈਦਾ ਕੀਤਾ ਜਾ ਰਿਹਾ ਹੈ।ਮੈਨਜਿੰਗ ਡਾਇਰੈਕਟਰ ਸ੍ਰ ਚਰਨਜੀਤ ਸਿੰਘ ਹੁੰਦਲ ਵੱਲੋਂ ਆਪਣੀ ਪਤਨੀ ਸਕੂਲ ਦੀ ਸਹਿ ਸੰਸਥਾਪਿਕ ਸਾਬਕਾ ਮੈਨੇਜਰ ਸਟੈਡਰਡ ਪਬਲਿਕ ਹਾਈ ਸਕੂਲ ਨਵਨੀਤ ਕੌਰ ਹੁੰਦਲ ਜੀ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਅਤੇ ਅੱਖਾਂ ਦਾ ਕੈਂਪ ਲਗਾਇਆ ਗਿਆ।ਡਾਕਟਰ ਇੰਦਰਪਾਲ ਸਿੰਘ ਅਤੇ ਡਾ ਬੀਬੀ ਹਰਮਿੰਦਰਪਾਲ ਕੌਰ ਯੂ ਕੇ ਅਸਰ ਟਰਸਟ ਦੀ ਅਗਵਾਈ ਹੇਠ ਕੈਂਪ ਜਿਸ ਵਿਚ 700 ਦੇ ਲੱਗਭੱਗ ਮਰੀਜਾਂ ਦਾ ਚੈਕਅਪ ਕੀਤਾ ਗਿਆ।ਅਤੇ ਹੋਰ ਗੋਡਿਆਂ ਮੋਢਿਆਂ ਦੇ ਦਰਦਾਂ ਦਾ ਸਰੀਰਕ ਚੈਕ ਅਪ ਕਰਕੇ ਮੁਫਤ ਦਵਾਈਆਂ ਦਿਤੀਆਂ ਗਈਆਂ।ਜਿੰਨਾਂ ਦੇ ਅਪਰੇਸ਼ਨ ਹੋਣੇ ਹਨ ਉਹਨਾਂ ਨੂੰ ਤਰੀਕ ਦੇ ਦਿਤੀ ਗਈ।ਅਤੇ ਬਾਕੀਆਂ ਨੂੰ ਮੁਫਤ ਦਾਰੂ ਅਤੇ ਐਨਕਾਂ ਦਿਤੀਆਂ ਗਈਆਂ।ਆਵਾਜਾਈ ਵਾਸਤੇ ਫਰੀ ਬਸਾਂ ਦਾ ਪ੍ਰਬੰਧ ਕੀਤਾ ਗਿਆ।ਇਸ ਸਮੇਂ ਪ੍ਰਮੁਖ ਭਾਈ ਰਾਜਪਾਲ ਸਿੰਘ,ਦਲਜੀਤ ਸਿੰਘ ਟਾਂਗਰਾ,ਸਕੂਲ ਦਾ ਸਟਾਫ ਮੈਨਜਿੰਗ ਡਾਇਰੈਕਟਰ ਸ੍ਰ ਚਰਨਜੀਤ ਸਿੰਘ ਹੁੰਦਲ,ਬੀਬੀ ਅਮਨਪ੍ਰੀਤ ਕੌਰ ਪ੍ਰਿੰਸੀਪਲ,ਸ੍ਰੀ ਮਤੀ ਜਤਿੰਦਰ ਕੌਰ,ਮਾਸਟਰ ਰਣਧੀਰ ਸਿੰਘ ਕਾਲੇਕੇ,ਜਗਦੀਪ ਸਿੰਘ,ਸੀਮਾ ਦੇਵੀ,ਪ੍ਰਭਜੋਤ ਕੌਰ,ਨੀਰਜ ਕੁਮਾਰੀ,ਕਰਮਜੀਤ ਕੌਰ.ਰਣਬੀਰ ਸਿੰਘ,ਸੰਦੀਪ ਕੌਰ,ਹਰਜੀਤ ਕੌਰ,ਸਰਬਜੀਤ ਕੌਰ,ਬਬਲਜੀਤ ਕੌਰ,ਸਿਮਰਪ੍ਰੀਤ ਕੌਰ,ਹਰਮਨਪ੍ਰੀਤ ਕੌਰ,ਅਮਰਪ੍ਰੀਤ ਕੌਰ,ਆਦਿ ਹਾਜਰ ਸਨ।ਸਾਰਾ ਦਿਨ ਚਾਹ ਤੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।ਸਕੂਲ ਦੇ ਸਾਰੇ ਅਧਿਆਪਕ/ਅਧਿਆਂਪਕਾਵਾਂ ਅਤੇ ਵਿਦਿਆਰਥੀਆਂ / ਵਿਦਿਆਰਥਣਾਂ ਵੱਲੋਂ ਮੁਖ ਤੌਰ ਤੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਖਿਚ ਦਾ ਕੇਂਦਰ ਬਣੀਆਂ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.