ਮੈਲਬੌਰਨ ਵਿਚ ਫੈਡਰਲ ਮੈਂਬਰ ਆਫ ਗਾਰਟਨ ਐਲਿਸ ਜਾਰਡਨ ਬੇਅਰਡ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

ਮੈਲਬੌਰਨ ਵਿਚ ਫੈਡਰਲ ਮੈਂਬਰ ਆਫ ਗਾਰਟਨ ਐਲਿਸ ਜਾਰਡਨ ਬੇਅਰਡ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

ਰਾਕੇਸ਼ ਨਈਅਰ ਚੋਹਲਾ
ਮੈਲਬੌਰਨ/ਆਸਟ੍ਰੇਲੀਆ ,16 ਜੁਲਾਈ
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਲਗਭਗ ਦੋ ਮਹੀਨੇ ਤੋਂ ਆਸਟ੍ਰੇਲੀਆ ਦੀਆਂ ਸੰਗਤਾਂ ਵਿੱਚ ਗੁਰਮਤਿ ਪ੍ਰਚਾਰ ਫੇਰੀ ਕਰ ਰਹੇ ਹਨ। ਇਸ ਪ੍ਰਚਾਰ ਫੇਰੀ ਦੌਰਾਨ ਬਾਬਾ ਜੀ ਵੱਲੋਂ ਸਿੱਖ ਸੰਗਤਾਂ ਨੂੰ ਗੁਰਸਿੱਖੀ ਜੀਵਨ ਦੇ ਧਾਰਨੀ ਹੋਣ,ਗੁਰਬਾਣੀ ਦੇ ਉਪਦੇਸ਼ਾਂ ਤੇ ਅਮਲ ਕਰਨ,ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਅਤੇ ਅੰਮ੍ਰਿਤ ਛੱਕ ਕੇ ਸਿੰਘ ਸੱਜਣ ਦੀ ਪ੍ਰੇਰਨਾ ਕੀਤੀ ਗਈ। ਜ਼ਿਕਰਯੋਗ ਹੈ ਕਿ ਸੰਪਰਦਾਇ ਵੱਲੋਂ ਸਾਲ 2023 ਅਤੇ ਸਾਲ 2025 ਵਿੱਚ ਪੰਜਾਬ ਅੰਦਰ ਆਏ ਹੜਾਂ ਦੌਰਾਨ ਮਹਾਨ ਸੇਵਾਵਾਂ ਕੀਤੀਆਂ ਗਈਆਂ। ਸਿੱਖ ਸੰਗਤਾਂ ਅਤੇ ਦੁਨੀਆਂ ਭਰ ਦੇ ਰਾਜਨੇਤਾਵਾਂ ਵੱਲੋਂ ਇਹਨਾਂ ਸੇਵਾਵਾਂ ਨੂੰ ਵਿਸ਼ਵ ਪੱਧਰ 'ਤੇ ਸਨਮਾਨਿਆ ਗਿਆ ਹੈ। ਅੱਜ ਇਸੇ ਤਰ੍ਹਾਂ ਇਹਨਾਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮੈਲਬੌਰਨ ਵਿਚ ਮੈਂਬਰ ਪਾਰਲੀਮੈਂਟ (ਫੈਡਰਲ ਮੈਂਬਰ ਆਫ ਗਾਰਟਨ) ਮਿਸ ਐਲਿਸ ਜਾਰਡਨ ਬੇਅਰਡ ਵੱਲੋਂ ਬਾਬਾ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਆਖਿਆ,"ਅਸੀਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਉਹ ਮਾਨਵਤਾ ਦੇ ਮਹਾਨ ਮਦਦਗਾਰ ਅਤੇ ਸਹਾਇਕ ਹਨ। ਸਾਨੂੰ ਸਭ ਨੂੰ ਉਨਾਂ ਦੀ ਪਵਿੱਤਰ ਸਖਸ਼ੀਅਤ ਤੋਂ ਬਹੁਤ ਚੰਗੀ ਪ੍ਰੇਰਨਾ ਮਿਲਦੀ ਹੈ। ਬਾਬਾ ਜੀ ਨੂੰ ਸਨਮਾਨ ਚਿੰਨ ਦਿੰਦੇ ਹੋਏ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।" ਇਸ ਮੌਕੇ ਸ.ਅਵਤਾਰ ਸਿੰਘ,ਪ੍ਰੀਤਮ ਸਿੰਘ,ਸੰਦੀਪ ਸਿੰਘ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.