ਕੀ ਸਤਾ ਦੀ ਭੁੱਖ ਦੇ ਫੁਫੜ ਕਾਮਰੇਡ ਕਿਸਾਨ ਯੂਨੀਅਨ ਲੀਡਰ ਉਗਰਾਹਾਂ ਕੀ ਅਗਲਾ ਮੁਖ ਮੰਤਰੀ ਹੋਵੇਗਾ?

ਕੀ ਸਤਾ ਦੀ ਭੁੱਖ ਦੇ ਫੁਫੜ ਕਾਮਰੇਡ ਕਿਸਾਨ ਯੂਨੀਅਨ ਲੀਡਰ ਉਗਰਾਹਾਂ ਕੀ ਅਗਲਾ ਮੁਖ ਮੰਤਰੀ ਹੋਵੇਗਾ?

ਕੀ ਸਤਾ ਦੀ ਭੁੱਖ ਦੇ ਫੁਫੜ ਕਾਮਰੇਡ ਕਿਸਾਨ ਯੂਨੀਅਨ ਲੀਡਰ ਉਗਰਾਹਾਂ ਕੀ ਅਗਲਾ ਮੁਖ ਮੰਤਰੀ ਹੋਵੇਗਾ?

ਬਲਵਿੰਦਰਪਾਲ ਸਿੰਘ (ਪ੍ਰੋਫੈਸਰ)

ਅਜਕਲ ਕਿਸਾਨ ਯੂਨੀਅਨ ਦੇ ਲੀਡਰ ਉਗਰਾਹਾਂ ਪੰਜਾਬ ਦੀ ਸਿਆਸੀ ਖੀਰ 'ਨਵੇਂ ਚੁਲੇ ਉਪਰ ਬਣਾਉਣ ਦੀ ਤਿਆਰੀ ਕਰ ਰਹੇ ਹਨ। ਸੁਣਿਆ ਏ, ਭਈਆਂ ਦੇ ਵੋਟ ਬੈਂਕ ਦੇ ਜੋਰ 'ਤੇ ਕਾਮਰੇਡ ਉਗਰਾਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਦਾ ਸੁਪਨਾ ਦੇਖ ਰਹੇ ਹਨ।ਇਸੇ ਕਰਕੇ ਉਹ ਪੰਜਾਬੀਆਂ ਦਾ ਵਿਰੋਧ ਕਰ ਰਹੇ ਹਨ। ਤੇ ਉਨ੍ਹਾਂ ਦੇ ਪੁਰਾਣੇ ਮਿੱਤਰ ਰਾਜੇਵਾਲ, ਜੋ ਹੁਣ ਉਪ ਮੁੱਖ ਮੰਤਰੀ ਦੀ ਰੇਸ 'ਚ ਉਗਰਾਹਾਂ ਦੇ ਦਰਬਾਰ 'ਚ ਹਾਜ਼ਰੀ ਲਵਾ ਰਹੇ ਨੇ। ਉਹਨਾਂ ਨੇ ਵੀ ਪੰਜਾਬੀਆਂ ਦੇ ਵਿਰੁਧ ਮੋਰਚਾ ਲਗਾਇਆ ਹੈ।ਇਹ ਸ਼ੇਖ ਚਿਲੀਆਂ ਦਾ ਸਿਆਸੀ ਡਰਾਮਾ ਅਜਿਹਾ ਏ ਕਿ ਮਿਹਰ ਮਿਤਲ ਤੇ ਖਰੈਤੀ ਭੈਂਗੇ ਦੀਆਂ ਪੁਰਾਣੀਆਂ ਫਿਲਮਾਂ ਵੀ ਫਿੱਕੀਆਂ ਪੈ ਜਾਣ।

ਪਹਿਲਾਂ ਤਾਂ ਗੱਲ ਕਰੀਏ ਉਗਰਾਹਾਂ ਦੀ। ਕਾਮਰੇਡ ਉਗਰਾਹਾਂ, ਜਿਨ੍ਹਾਂ ਦੀ ਕਿਸਾਨ ਯੂਨੀਅਨ ਨੇ ਪੰਜਾਬ ਦੀਆਂ ਸੜਕਾਂ 'ਤੇ ਧਰਨਿਆਂ ਦਾ ਅਜਿਹਾ ਰੰਗ ਜਮਾਇਆ ਕਿ ਸਰਕਾਰਾਂ ਦੀਆਂ ਨੀਂਦਾਂ ਹਰਾਮ ਹੋ ਗਈਆਂ। ਭਾਵੇਂ ਕਿਸਾਨਾਂ ਦੀ ਝੋਲੀ ਵਿਚ ਸਰਕਾਰ ਕੋਲੋਂ ਕੁਛ ਨਹੀਂ ਪੁਆ ਸਕਿਆ।

ਹੁਣ ਉਹ ਪੰਜਾਬੀਆਂ ਦੇ ਮਸਲਿਆਂ ਦਾ ਵਿਰੋਧ ਕਰਕੇ ਸਤਾ ਦੀ ਕੁਰਸੀ ਦਾ ਸੁਆਦ ਲੈਣ ਦਾ ਮਨ ਬਣਾ ਰਹੇ ਹਨ । ਭਈਆਂ ਦੇ ਵੋਟ ਬੈਂਕ ਦੀ ਗੱਲ ਤਾਂ ਸੁਣੀ ਹੀ ਸੀ, ਪਰ ਇਹ ਵੋਟ ਬੈਂਕ ਅਜਿਹਾ ਸੁਆਦਲਾ ਏ ਕਿ ਪੰਜਾਬ ਸਾਰੇ ਸਿਆਸੀ ਲੀਡਰ ਇਸ ਦੇ ਪਿੱਛੇ ਲੱਗੇ ਨੇ। ਸੁਣਿਆ ਏ, ਉਗਰਾਹਾਂ ਇਹ ਖਿਆਲੀ ਪਲਾਉ ਬਣਾ ਰਹੇ ਹਨ, "ਭਈਏ, ਸਾਡੇ ਨਾਲ ਆਉਣ, ਸਾਨੂੰ ਸਤਾ ਉਪਰ ਬਿਠਾਉਣ, ਅਸੀਂ ਸਾਰੈ ਮਸਲੇ ਹਲ ਕਰਾਂਗੇ!"

ਇਧਰ ਜੈਕਾਰਿਆਂ ਤੇ ਨਿਸ਼ਾਨ ਸਾਹਿਬ ਦਾ ਕਿਸਾਨ ਮੋਰਚੇ ਵਿਚ ਵਿਰੋਧ ਕਰਨ ਵਾਲਾ ਰਾਜੇਵਾਲ ਸਾਹਿਬ ਦੀ ਸਤਾ ਇਛਾ ਵੀ ਕੋਈ ਘੱਟ ਨਹੀਂ। ਉਹ ਵੀ ਪਹਿਲਾਂ ਤਾਂ ਕਿਸਾਨਾਂ ਨੂੰ ਮੂਰਖ ਬਨਾਉਣ ਵਿਚ ਮੋਹਰੀ ਸਨ, ਪਰ ਹੁਣ ਲੱਗਦਾ ਏ ਕਿ ਉਪ ਮੁੱਖ ਮੰਤਰੀ ਦੀ ਕੁਰਸੀ ਦਾ ਸੁਪਨਾ ਉਨ੍ਹਾਂ ਨੂੰ ਦੁਬਾਰਾ ਸਤਾਉਣ ਲੱਗਾ।ਦਿਲੀ ਵਿਚ ਕਿਸਾਨ ਮੋਰਚੇ ਦੇ ਫੇਲ ਹੋਣ ਤੋਂ ਬਾਅਦ ਝੂਠਾ ਜਿਤ ਦਾ ਨਾਟਕ ਰਚਕੇ ਰਾਜੇਵਾਲ ਨੇ ਸਿਆਸੀ ਪਾਰਟੀ ਬਣਾਕੇ ਮੁਖ ਮੰਤਰੀ ਬਣਨ ਦਾ ਖੁਆਬ ਲਿਆ ਸੀ।ਜਮਾਨਤ ਜਬਤ ਕਰਵਾਕੇ ਚੁਪ ਕਰਕੇ ਘਰ ਬੈਠ ਗਿਆ। ਹੁਣ ਮੁੜਕੇ ਤਿਆਰ ਹੈ।

ਰਾਜੇਵਾਲ ਵੀ ਪੰਜਾਬੀਆਂ ਦਾ ਵਿਰੋਧ ਕਰ ਰਿਹਾ ਹੈ । ਸੁਣਿਆ ਏ, ਰਾਜੇਵਾਲ ਨੇ ਉਗਰਾਹਾਂ ਦੇ ਦਰਬਾਰ 'ਚ ਜਾ ਕੇ ਅਰਜ਼ ਕੀਤੀ, "ਕਾਮਰੇਡ ਜੀ, ਸਾਨੂੰ ਵੀ ਕੁਝ ਮਿੱਲ ਜਾਵੇ!" ਉਗਰਾਹਾਂ ਨੇ ਮੁਸਕਰਾ ਕੇ ਕਿਹਾ, "ਠੀਕ ਏ, ਤੂੰ ਸਾਡੇ ਅਨੁਸਾਰ ਚਲ, ਅਸੀਂ ਤੈਨੂੰ ਉਪ ਮੁੱਖ ਮੰਤਰੀ ਬਣਾ ਦਿਆਂਗੇ। ਪਰ ਇੱਕ ਸ਼ਰਤ ਏ – ਸਾਡੇ ਧਰਨਿਆਂ 'ਚ ਪਹਿਲਾਂ ਵਾਂਗ ਲੰਗਰ ਦੀ ਸੇਵਾ ਵੀ ਕਰਨੀ ਪਵੇਗੀ!" ਪਹਿਲਾਂ ਵਾਂਗ ਲਤਾਂ ਨਾ ਖਿਚੀ।ਤੇਰੀ ਸਤਾ ਦੀ ਕੁਰਸੀ ਪਕੀ।ਅਗੇ ਤੇਰੇ ਕਰਕੇ ਦਿਲੀ ਮੋਰਚਾ ਫੇਲ ਹੋਇਆ ਹੈ। ਬਸ, ਰਾਜੇਵਾਲ ਸਾਹਿਬ ਨੇ ਸਿਰ ਹਿਲਾਇਆ ਤੇ ਕਿਹਾ, "ਕੋਈ ਗੱਲ ਨਹੀਂ, ਲੰਗਰ ਵੀ ਚੱਲੂ, ਸਤਾ ਵੀ ਚੱਲੂ!ਅਸੀਂ ਤੇਰੇ ਨਾਲ ਗਜ ਵਜਕੇ ਹਾਂ,ਉਗਰਾਹਾਂ ਸਾਹਿਬ ਜਿੰਦਬਾਦ।"

ਇਸ ਸਾਰੇ ਡਰਾਮੇ 'ਚ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਵੀ ਜ਼ਰੂਰੀ ਏ। ਇਹ ਮਜ਼ਦੂਰ, ਪੰਜਾਬ ਦੀ ਸਿਆਸੀ ਖੇਡ ਦਾ ਹਿੱਸਾ ਬਣ ਰਹੇ ਨੇ। ਸੁਣਿਆ ਏ, ਉਗਰਾਹਾਂ ਨੇ ਇੱਕ ਸਭਾ 'ਚ ਐਲਾਨ ਕੀਤਾ, "ਪ੍ਰਵਾਸੀ ਭਰਾਵੋ, ਸਾਡੇ ਨਾਲ ਆਓ, ਅਸੀਂ ਤੁਹਾਡੇ ਲਈ ਮੁਫਤ ਬੱਸਾਂ ਤੇ ਮੁਫਤ ਰਾਸ਼ਨ ਦਾ ਇੰਤਜ਼ਾਮ ਕਰਾਂਗੇ!" ਬਸ, ਇਹ ਸੁਣਦੇ ਸਾਰ ਮਜ਼ਦੂਰਾਂ ਨੇ ਵੀ "ਕਿਸਾਨ ਯੂਨੀਅਨ ਜਿੰਦਾਬਾਦ" ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਪਰ ਇਹ ਸਾਰਾ ਤਮਾਸ਼ਾ ਵੇਖ ਕੇ ਪੰਜਾਬ ਦਾ ਆਮ ਆਦਮੀ ਸੋਚ 'ਚ ਪੈ ਗਿਆ। ਇੱਕ ਬੰਦੇ ਨੇ ਕਿਹਾ, "ਭਈ, ਜੇ ਉਗਰਾਹਾਂ ਮੁੱਖ ਮੰਤਰੀ ਤੇ ਰਾਜੇਵਾਲ ਉਪ ਮੁੱਖ ਮੰਤਰੀ ਬਣ ਗਏ, ਤਾਂ ਸਰਕਾਰੀ ਦਫਤਰਾਂ 'ਚ ਫਾਇਲਾਂ ਦੀ ਥਾਂ ਧਰਨਿਆਂ ਦੀਆਂ ਅਰਜ਼ੀਆਂ ਚੱਲਣਗੀਆਂ।" ਦੂਜੇ ਨੇ ਹੱਸਦਿਆਂ ਕਿਹਾ, "ਭਾਊ, ਮੀਟਿੰਗਾਂ 'ਚ ਵੀ ਕਿਸਾਨ ਯੂਨੀਅਨਾਂ ਦੇ ਨਾਰੇ ਲਗਣਗੇ , ਤੇ ਮੰਤਰੀ ਲੋਕ ਸਭਾ 'ਚ ਬੈਠਣ ਦੀ ਥਾਂ ਸੜਕਾਂ 'ਤੇ ਟਰੈਕਟਰ ਚਲਾਉਣਗੇ!"

ਜੇ ਸੱਚ ਪੁੱਛੋ, ਤਾਂ ਪੰਜਾਬ ਦੀ ਜਨਤਾ ਨੂੰ ਇਸ ਤਮਾਸ਼ੇ 'ਚ ਹੁਣ ਮਜ਼ਾ ਆਉਣ ਲੱਗਾ। ਕਿਉਂਕਿ, ਜਦੋਂ ਸਤਾ ਦਾ ਫੁਫੜ ਫੁੱਲਦਾ ਏ, ਤਾਂ ਜਨਤਾ ਦੇ ਹਾਸੇ ਦੀ ਖੀਰ ਵੀ ਤਿਆਰ ਹੁੰਦੀ ਏ।

ਕਿਸਾਨ ਯੂਨੀਅਨ ਜਿੰਦਾਬਾਦ, ਪਰ ਸਤਾ ਦੀ ਖੀਰ ਸਭ ਨੂੰ ਨਸੀਬ ਨਹੀਂ!ਇਹ ਕਾਮਰੇਡ ਯੂਨੀਅਨਾਂ ਕੀ ਜਾਨਣ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.