ਹਮਾਰਾ ਕਤਲ ਭੀ ਕੀਆ, ਔਰ ਮੁਜ਼ਰਿਮ ਭੀ ਹਮ ਹੂਏ! ਗੁਰੂ ਰਾਖਾ ਹੈ ਭਾਈ ਸਿੱਖੜੇ ਕਾ!

ਹਮਾਰਾ ਕਤਲ ਭੀ ਕੀਆ, ਔਰ ਮੁਜ਼ਰਿਮ ਭੀ ਹਮ ਹੂਏ!  ਗੁਰੂ ਰਾਖਾ ਹੈ ਭਾਈ ਸਿੱਖੜੇ ਕਾ!

ਹਮਾਰਾ ਕਤਲ ਭੀ ਕੀਆ, ਔਰ ਮੁਜ਼ਰਿਮ ਭੀ ਹਮ ਹੂਏ! 
ਗੁਰੂ ਰਾਖਾ ਹੈ ਭਾਈ ਸਿੱਖੜੇ ਕਾ!

ਕਾਸ਼! 1947 ’ਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਆਜ਼ਾਦ ਸਿੱਖ ਰਾਜ (ਖ਼ਾਲਿਸਤਾਨ) ਵੀ ਹੋਂਦ ਵਿੱਚ ਆ ਜਾਂਦਾ, ਜਿੱਥੇ ਸਿੱਖ ਵੀ ਅਜ਼ਾਦੀ ਦਾ ਨਿੱਘ ਮਾਣ ਸਕਦੇ। ਜਿੱਥੇ ਸਾਡੀ ਕਿਰਪਾਨ-ਦਸਤਾਰ ਅਤੇ ਬੋਲੀ ’ਤੇ ਪਾਬੰਦੀ ਨਾ ਲੱਗਦੀ, ਜਿੱਥੇ ਸਿੱਖਾਂ ਦੀ ਸਰੀਰਕ ਅਤੇ ਮਾਨਸਿਕ ਨਸਲਕੁਸ਼ੀ ਨਾ ਹੁੰਦੀ। ਜਿੱਥੇ ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਭਗਤੀ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਦੇ ਫ਼ੌਜੀ ਹਮਲਾ ਨਾ ਹੁੰਦਾ ਤੇ ਨਾ ਹੀ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਹੁੰਦੀਆਂ। ਜਿੱਥੇ ਸਿੱਖ ਵੀ ਆਪਣੇ ਧਰਮ ਨੂੰ ਪ੍ਰਫੱੁਲਤ ਕਰਦੇ ਤੇ ਸਰਬੱਤ ਦੇ ਭਲੇ ਦੇ ਉਪਦੇਸ਼ ਨੂੰ ਸਿੱਖ ਸਟੇਟ ਰਾਹੀਂ ਸਾਰੀ ਦੁਨੀਆਂ ’ਚ ਫੈਲਾਉਂਦੇ। 
1947 ਦੀ ਅਖੌਤੀ ਅਜ਼ਾਦੀ ਤੋਂ ਬਾਅਦ ਹਿੰਦੂਤਵ ਨੇ ਸਿੱਖਾਂ ਨਾਲ਼ ਅਕ੍ਰਿਤਘਣਤਾ ਦੀ ਸਿਖ਼ਰ ਕਰ ਦਿੱਤੀ ਤੇ ਸਿੱਖ ਇੱਕ ਦਿਨ ਵੀ ਚੈਨ ਨਾਲ਼ ਨਹੀਂ ਬੈਠ ਸਕੇ। ਦੇਸ਼ ਦੀ ਅਜ਼ਾਦੀ ਲਈ 93 ਪ੍ਰਤੀਸ਼ਤ ਕੁਰਬਾਨੀਆਂ ਅਤੇ ਸ਼ਹੀਦੀਆਂ ਦੇਣ ਵਾਲ਼ੀ ਸਿੱਖ ਕੌਮ ਦੇ ਆਗੂਆਂ ਨੇ ਜਦੋਂ ਹਿੰਦੂ ਹਾਕਮਾਂ ਨੂੰ ਸਿੱਖਾਂ ਨਾਲ਼ ਅਜ਼ਾਦੀ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਾਏ ਤਾਂ ਮੱਕਾਰ ਨਹਿਰੂ ਕਹਿੰਦਾ ਕਿ “ਅਬ ਵਕਤ ਬਦਲ ਚੁੱਕਾ ਹੈ।” 
ਸਾਨੂੰ ਬਣਦੇ ਹੱਕ ਤਾਂ ਕੀ ਦੇਣੇ ਸੀ ਸਗੋਂ ਦਿੱਲੀ ਤੋਂ ਸਰਕੂਲਰ ਜਾਰੀ ਕਰ ਕੇ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਕੌਮ ਕਹਿ ਕੇ ਭੰਡਿਆ, ਸੰਵਿਧਾਨ ਦੀ 25-ਬੀ ਧਾਰਾ ’ਚ ਸਿੱਖ ਪਛਾਣ ’ਤੇ ਸਵਾਲੀਆ ਚਿੰਨ੍ਹ ਲਾ ਦਿੱਤਾ, ਸਿੱਖਾਂ ਦੇ ਵਿਆਹ ਹਿੰਦੂ ਮੈਰਿਜ ਐਕਟ ਅਧੀਨ ਰਜਿਸਟਰਡ ਕੀਤੇ ਗਏ। ਫਿਰ ਹਿੰਦੂਤਵੀ ਸਰਕਾਰ ਨੇ ਬੋਲੀ ਦੇ ਆਧਾਰ ’ਤੇ ਪੰਜਾਬੀ ਸੂਬਾ ਹੀ ਨਾ ਬਣਾਇਆ ਤੇ ਪੰਜਾਬੀ ਭਾਸ਼ਾ ’ਤੇ ਵੀ ਪਾਬੰਦੀ ਲਾ ਦਿੱਤੀ। ਜਦੋਂ ਸਿੱਖਾਂ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੋਰਚਾ ਵਿੱਢਿਆ ਤਾਂ ਨਹਿਰੂ ਨੇ ਇਸ ਸੰਘਰਸ਼ ਨੂੰ ਕੁਚਲਣ ਲਈ 3-4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਪੁਲੀਸ ਹਮਲਾ ਕਰਵਾ ਦਿੱਤਾ, ਇਸ ਹਮਲੇ ’ਚ ਸੈਂਕੜੇ ਸਿੰਘ ਸ਼ਹੀਦ, ਹਜ਼ਾਰਾਂ ਜਖ਼ਮੀ ਅਤੇ ਗ੍ਰਿਫ਼ਤਾਰ ਹੋਏ। 
ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦਿੱਤਾ ਜਦ ਕਿ ਹਿੰਦੂਆਂ ਨਾਲ਼ ਸਬੰਧਤ ਬਨਾਰਸ, ਹਰਦੁਆਰ, ਕਾਂਸ਼ੀ ਸਮੇਤ ਹੋਰਨਾਂ ਸ਼ਹਿਰਾਂ ਨੂੰ ਇਹ ਦਰਜਾ ਬਿਨਾਂ ਮੰਗਿਆ ਤੇ ਬਿਨਾਂ ਕੋਈ ਕੁਰਬਾਨੀ ਕੀਤਿਆਂ ਹਾਸਲ ਹੈ। ਪੰਜਾਬ ਕੋਲ਼ ਆਪਣੀ ਵੱਖਰੀ ਰਾਜਧਾਨੀ ਨਹੀਂ, ਹਾਈਕੋਰਟ ਨਹੀਂ ਤੇ ਪੰਜਾਬ ਕੋਲ ਬਿਜਲੀ ਪਾਣੀ ਦਾ ਹੱਕ ਨਹੀਂ, ਕੇਂਦਰ ਸਰਕਾਰ ਵੱਲੋਂ ਧੱਕੇ ਨਾਲ਼ ਸਭ ਕੁਝ ਹਰਿਆਣਾ, ਰਾਜਸਥਾਨ, ਹਿਮਾਚਲ ਅਤੇ ਦਿੱਲੀ ਨੂੰ ਮੁਫ਼ਤ ਦਿੱਤਾ ਜਾ ਰਿਹਾ ਹੈ। ਪੰਜਾਬ ਕੋਲ਼ੋਂ ਪੰਜਾਬ ਬੋਲਦੇ ਇਲਾਕੇ ਵੀ ਖੋਹੇ ਗਏ। 
1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਤੋਂ ਪਹਿਲਾਂ ਹਿੰਦੂਤਵੀਆਂ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਲੱਗਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੋੜਿਆ, ਹਿੰਦੂ-ਸਿਪਾਹੀਆਂ ਨੇ ਇੱਕ ਸਿੱਖ ਨੂੰ ਢਾਹ ਕੇ ਉਸ ਦੇ ਮੂੰਹ ’ਚ ਤੰਬਾਕੂ ਤੁੰਨਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ, ਬਿੱਛੂ ਰਾਮ ਥਾਣੇਦਾਰ ਨੇ ਇੱਕ ਸਿੱਖ ਦੀ ਦਾੜ੍ਹੀ ਮੁੰਨੀ, ਹਿੰਦੂਤਵੀਆਂ ਨੇ ਜਲੂਸ ਕੱਢ ਕੇ ਸ਼ਰੇਆਮ ਸਿੱਖਾਂ ਖ਼ਿਲਾਫ਼ ਨਾਹਰੇ ਲਾਏ ‘ਕੱਛ ਕੜਾ ਕਿਰਪਾਨ, ਇਨਕੋ ਭੇਜੋ ਪਾਕਿਸਤਾਨ’ ਅਤੇ ‘ਦੁੱਕੀ ਤੁੱਕੀ ਖਹਿਣ ਨ੍ਹੀਂ ਦੇਣੀ, ਸਿਰ ’ਤੇ ਪੱਗੜੀ ਰਹਿਣ ਨ੍ਹੀਂ ਦੇਣੀ’। ਜਦੋਂ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਉਠਾਈ ਤਾਂ ਹਿੰਦੂਤਵੀਆਂ ਨੇ ਤ੍ਰਿਸ਼ੂਲ ਦੀ ਨੋਕ ’ਤੇ ਬੀੜੀਆਂ-ਸਿਗਰਟਾਂ ਟੰਗ ਕੇ ਨਾਅਰੇ ਲਾਏ ‘ਸਿਗਰਟ ਬੀੜੀ ਪੀਏਂਗੇ ਬੜੀ ਸ਼ਾਨ ਸੇ ਜੀਏਂਗੇ।’ 
ਲਾਲਾ ਜਗਤ ਨਰਾਇਣ ਨਾਂਅ ਦੇ ਹਿੰਦੂ ਨੇ ਦਸਵੇਂ ਪਾਤਸ਼ਾਹ ਜੀ ਦੀ ਤਸਵੀਰ ਦੇ ਬਰਾਬਰ (ਅਖੌਤੀ ਮਹਾਤਮਾ) ਗਾਂਧੀ ਦੀ ਫੋਟੋ ਅਖ਼ਬਾਰਾਂ ’ਚ ਛਾਪੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਸਿੱਖ ਹਸਤੀਆਂ ਨੂੰ ਦੇਸ਼ ਦੇ ਗ਼ੱਦਾਰ ਲਿਿਖਆ ਤੇ ਉਹ ਸਿੱਖਾਂ ਖ਼ਿਲਾਫ਼ ਰੱਜ ਕੇ ਜ਼ਹਿਰ ਉਗ਼ਲਦਾ ਰਿਹਾ। ਏਸ਼ੀਆਈ ਖੇਡਾਂ ਮੌਕੇ ਬੱਸਾਂ ਵਿੱਚੋਂ ਕੱਢ ਕੇ ਅਤੇ ਰਾਹ ਜਾਂਦੇ ਸਿੱਖਾਂ ਨੂੰ ਬੇਇੱਜ਼ਤ ਕਰਨਾ, ਨਕਲੀ ਨਿਰੰਕਾਰੀਆਂ ਜਿਹੇ ਸਿੱਖ ਵਿਰੋਧੀ ਡੇਰਿਆਂ ਨੂੰ ਸ਼ਹਿ ਦੇਣੀ, ਸਿੱਖਾਂ ਦਾ ਮਜ਼ਾਕ ਉਡਾਉਣ ਅਤੇ ਬਦਨਾਮੀ ਕਰਨ ਦਾ ਕੋਈ ਮੌਕਾ ਨਾ ਜਾਣ ਦੇਣਾ ਆਦਿ ਇਸੇ ਮਾਨਸਿਕਤਾ ਦੀ ਦੇਣ ਹੈ। 
ਹਿੰਦੂਆਂ ਦੇ ਅਜਿਹੇ ਖ਼ਿਆਲਾਤਾਂ ਬਾਰੇ ਹੀ ਅੰਗਰੇਜ਼ ਦੇ ਸੀ.ਆਈ.ਡੀ. ਪ੍ਰਮੁੱਖ ਮਿਸਟਰ ਡੀ.ਪੈਟਰੀ. ਨੇ ਪਹਿਲਾਂ ਹੀ ਲਿਖ ਦਿੱਤਾ ਸੀ ਕਿ “ਹਿੰਦੂ ਮੱਤ ਮੁੱਢ ਤੋਂ ਹੀ ਸਿੱਖੀ ਦਾ ਦੁਸ਼ਮਣ ਹੈ ਕਿਉਂਕਿ ਸਿੱਖ ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦੀ ਜਾਤ-ਪਾਤ ਦੀ ਸਫ਼ਲ ਤੇ ਭਰਪੂਰ ਮੁਖ਼ਾਲਫ਼ਿਤ ਕੀਤੀ ਹੈ। ਇਸ ਕਰਕੇ ਹਿੰਦੂਆਂ ਦੀ ਇਹ ਨਿਸ਼ਚਿਤ ਨੀਤੀ ਚੱਲੀ ਆਉਂਦੀ ਹੈ ਕਿ ਸਿੱਖ ਧਰਮ ਦਾ ਵਿਨਾਸ਼ ਕੀਤਾ ਜਾਵੇ ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸਿੱਖੀ ਗ੍ਰਹਿਣ ਕਰਨ ਤੋਂ ਰੋਕਦੇ ਹਨ, ਜਿਹੜੇ ਸਿੰਘ ਸੱਜ ਚੁੱਕੇ ਹਨ ਤੇ ਹਿੰਦੂ ਉਹਨਾਂ ਨੂੰ ਹਰ ਪ੍ਰਕਾਰ ਦੇ ਲਾਲਚ ਵਰਤ ਕੇ, ਸਿੱਖੀ ਤੋਂ ਪਤਿਤ ਕਰਨ ਲਈ ਸਦੀਵ ਤਤਪਰ ਰਹਿੰਦੇ ਹਨ। ਹਿੰਦੂ ਮੱਤ ਨੇ ਬੁੱਧ ਮੱਤ ਦਾ ਗਲ਼ਾ ਘੁੱਟ ਕੇ ਉਸ ਨੂੰ ਮਾਰ ਮੁਕਾਇਆ ਹੈ ਤੇ ਹੁਣ ਹਿੰਦੂ, ਸਿੱਖਾਂ ਦਾ ਵਿਨਾਸ਼ ਕਰਨ ਵਿੱਚ ਵੀ ਬਹੁਤ ਹੱਦ ਤਕ ਸਫ਼ਲ ਹੋ ਚੁੱਕੇ ਹਨ।” ਸੋ ਗ਼ੈਰ-ਸਿੱਖ ਵੱਲੋਂ ਲਿਖੀ ਇਸ ਰਿਪੋਰਟ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਜੇ ਸਿੱਖਾਂ ਨੇ ਸਿੱਖੀ ਬਚਾਉਣੀ ਹੈ ਤਾਂ ਉਹਨਾਂ ਨੂੰ ਗ਼ੁਲਾਮੀ ਗਲ਼ੋਂ ਲਾਹੁਣੀ ਪਵੇਗੀ ਤੇ ਅਜ਼ਾਦੀ ਹਾਸਲ ਕਰਨੀ ਪਵੇਗੀ। 
ਬ੍ਰਾਹਮਣਵਾਦ ਦੀਆਂ ਨੀਤੀਆਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਬਹੁਤ ਪਹਿਲਾਂ ਭਾਂਪ ਚੁੱਕੇ ਸਨ ਤੇ ਇਸੇ ਲਈ ਸੰਤ ਜੀ ਹਿੰਦੁਸਤਾਨੀ ਬੁਰਛਾਗਰਦੀ ਵਿਰੁੱਧ ਸੰਘਰਸ਼ ਵਿੱਢਣ ਲਈ ਖ਼ਾਲਸਾਈ ਰਵਾਇਤਾਂ ਅਨੁਸਾਰ ਡਟ ਗਏ ਸਨ। ਜਦੋਂ ਸਿੱਖ ਕੌਮ ਨਾਲ਼ ਲਗਾਤਾਰ ਵਧੀਕੀਆਂ, ਧੱਕੇ, ਵਿਤਕਰੇ ਹੁੰਦੇ ਗਏ ਤਾਂ ਫਿਰ ਸੰਤ ਜਰਨੈਲ ਸਿੰਘ ਜੀ ਮਾੜੇ ਤੱਤਾਂ ਖਿਲਾਫ਼ ਕਿਉਂ ਨਾ ਡਟਦੇ। ਪਰ ਇਧਰ ਹਿੰਦੁਸਤਾਨ ਦੀ ਸਰਕਾਰ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ ਲੱਗੇ ਧਰਮ ਯੁੱਧ ਮੋਰਚੇ ਨੂੰ ਕੁਚਲਣ ਲਈ 3 ਜੂਨ 1984 ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਵਾਲ਼ੇ ਦਿਨ ਕਰਫਿਊ ਲਾ ਦਿੱਤਾ ਤੇ 4 ਜੂਨ ਨੂੰ ਅੰਮ੍ਰਿਤ ਵੇਲ਼ੇ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ-ਤੋਪਾਂ ਦੇ ਗੋਲ਼ਿਆਂ ਨਾਲ਼ ਢਹਿ-ਢੇਰੀ ਕਰ ਦਿੱਤਾ। 
ਹਿੰਦੂਤਵ ਨੇ ਜੂਨ 1984 ਤੇ ਨਵੰਬਰ 1984 ’ਚ ਸਿੱਖਾਂ ਨੂੰ ਅਜਿਹੇ ਡੂੰਘੇ ਜ਼ਖ਼ਮ ਦਿੱਤੇ ਜੋ ਕਦੇ ਨਹੀਂ ਭਰ ਸਕਦੇ, ਜਿਸ ਨੇ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਇੱਕ ਲਕੀਰ ਖਿੱਚ ਦਿੱਤੀ। ਬਸ, ਹੁਣ ਹੋਰ ਜ਼ੁਲਮ ਨਹੀਂ ਸਹਿਣਾ, ਹੁਣ ਨਹੁੰ-ਮਾਸ ਦੇ ਰਿਸ਼ਤੇ ਵਾਲ਼ਾ ਡਰਾਮਾ ਨਹੀਂ ਚਲਣਾ, ਹੁਣ ਬ੍ਰਾਹਮਣਵਾਦ ਦੀ ਹੋਰ ਗ਼ੁਲਾਮੀ ਨਹੀਂ ਸਹਿਣ ਕਰਨੀ। ਇਸ ਘੱਲੂਘਾਰੇ ਤੋਂ ਬਾਅਦ ਸਿੱਖ ਨੌਜਵਾਨ, ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਕਮਰਕੱਸੇ ਕਰ ਕੇ ਘਰਾਂ-ਪਰਿਵਾਰਾਂ ਦਾ ਮੋਹ ਤਿਆਗ ਕੇ ਮੈਦਾਨ-ਏ-ਜੰਗ ’ਚ ਹਿੰੰਦੁਸਤਾਨੀ ਹਕੂਮਤ ਵਿਰੁੱਧ ਹਥਿਆਰਬੰਦ ਹੋ ਕੇ ਸੰਘਰਸ਼ ਲਈ ਨਿਕਲੇ। 
ਸਿਰਦਾਰ ਕਪੂਰ ਸਿੰਘ ਜੀ ਠੀਕ ਹੀ ਲਿਖਦੇ ਹਨ ਕਿ ‘ਮੁਲਕ ਹਿੰਦੂ ਕਾ, ਰਾਜ ਤਿੱਕੜੇ ਕਾ, ਗੁਰੂ ਰਾਖਾ ਹੈ ਭਾਈ ਸਿੱਖੜੇ ਕਾ।’ ਹਿੰਦੂ ਬੜਾ ਸ਼ਾਤਰ ਦਿਮਾਗ ਹੈ, ਉਹ ਸਿੱਖ ਕੌਮ ਨੂੰ ਸਰੀਰਕ-ਮਾਨਸਿਕ ਅਤੇ ਸਿਧਾਂਤਕ ਪੱਖ ਤੋਂ ਕੇਵਲ ਮਾਰਨਾ ਹੀ ਨਹੀਂ ਚਾਹੁੰਦਾ ਬਲਕਿ ਆਪਣੇ ਵਿੱਚ ਹੀ ਜਜ਼ਬ ਕਰ ਲੈਣਾ ਚਾਹੁੰਦਾ ਹੈ। ਕਿਸੇ ਵੇਲ਼ੇ ਤਾਂ ਹਿੰਦੂਤਵ, ਸਿੱਖਾਂ ਦੀ ਸਰੀਰਕ ਤੌਰ ’ਤੇ ਖੁੱਲ੍ਹ ਕੇ ਨਸਲਕੁਸ਼ੀ ਕਰਦਾ ਹੈ ਪਰ ਮਾਨਸਿਕ ਅਤੇ ਸਿਧਾਂਤਕ ਪੱਖ ਤੋਂ ਲੁਕਵੇਂ ਰੂਪ ’ਚ ਲਗਾਤਾਰ ਨਸਲਕੁਸ਼ੀ ਕਰਦਾ ਹੈ। ਇਹਨਾਂ ਬੌਧਿਕ ਹਮਲੇ ਦੀਆਂ ਬਰੀਕੀਆਂ ਨੂੰ ਸਮਝਣਾ ਸਿੱਖ ਕੌਮ ਲਈ ਬਹੁਤ ਜ਼ਰੂਰੀ ਹੈ। 
ਮੁਗਲ ਰਾਜ ਤੋਂ ਬਾਅਦ ਹਿੰਦੂਤਵੀਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਤੇ ਉਹ ਅੱਤਿਆਚਾਰ ਕੀਤੇ ਜਿਸ ਨਾਲ਼ ਸਾਰਾ ਸਿੱਖ ਜਗਤ ਤੜਪ ਉੱਠਿਆ। ਅੰਗਰੇਜ਼ ਹਕੂਮਤ ਨੇ ਦਰਬਾਰ ਸਾਹਿਬ ਵੱਲ ਕਦੇ ਮੈਲ਼ੀ ਅੱਖ ਨਾਲ਼ ਨਹੀਂ ਸੀ ਵੇਖਿਆ ਪਰ ਹਿੰਦੂਤਵੀਆਂ ਨੇ ਜੋ ਸਿੱਖੀ ਅਤੇ ਸਿੱਖਾਂ ’ਤੇ ਕਹਿਰ ਢਾਹਿਆ, ਉਹ ਸਿੱਖ ਕੌਮ ਨੂੰ ਓਦੋਂ ਤਕ ਯਾਦ ਰਹੇਗਾ ਜਿੰਨਾ ਚਿਰ ਤਕ ਸੰਸਾਰ ਦੇ ਨਕਸ਼ੇ ’ਤੇ ਇੱਕ ਵੀ ਸਿੱਖ ਜਿਉਂਦਾ ਹੈ। ਨਾ ਇਸ ਕਹਿਰ ਨੂੰ ਭੁਲਾਇਆ ਜਾ ਸਕਦਾ ਹੈ, ਨਾ ਭੁੱਲੇਗਾ ਤੇ ਨਾ ਹੀ ਅਸੀਂ ਭੁੱਲਣ ਦਿਆਂਗੇ। ਇਹ ਹਮਲਾ ਕੇਵਲ ਸ੍ਰੀ ਦਰਬਾਰ ਸਾਹਿਬ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੀ ਨਹੀਂ ਬਲਕਿ ਸਿੱਖਾਂ ਦੇ ਦਿਲ-ਦਿਮਾਗ ’ਤੇ ਹੋਇਆ ਹੈ, ਸਾਡੇ ਧਰਮ ’ਤੇ ਹੋਇਆ ਹੈ, ਸਾਡੇ ਗੁਰੂ ’ਤੇ ਹੋਇਆ ਹੈ, ਸਾਡੀ ਹੋਂਦ-ਹਸਤੀ ਨੂੰ ਮਿਟਾਉਣ, ਸਾਨੂੰ ਗ਼ੁਲਾਮ ਬਣਾਉਣ ਅਤੇ ਸਾਡੀ ਕੌਮ ਦੇ ਬੱਚਿਆਂ, ਨੌਜਵਾਨਾਂ, ਬਜੁਰਗਾਂ ਤੇ ਬੀਬੀਆਂ ਨੂੰ ਕੁਚਲਣ ਲਈ ਹੋਇਆ ਹੈ। 
ਜੂਨ 1984 ਦੇ ਹਮਲੇ ਤੋਂ ਬਾਅਦ ਪੰਜਾਬ ਅੰਦਰ ਬਹੁਤ ਉਥਲ-ਪੁਥਲ ਹੋਈ। ਰਾਜਨੀਤੀ ਵਿੱਚ ਵੀ ਵੱਡੀ ਤਬਦੀਲੀ ਆਈ, ਰਾਜਨੀਤਿਕ ਸਮੀਕਰਨ ਵੀ ਬਦਲੇ ਪਰ ਇਹ ਸਭ ਘੱਲੂਘਾਰੇ ਦੇ ਜ਼ਖ਼ਮਾਂ ਨੂੰ ਭਰ ਨਹੀਂ ਸਕੇ। ਦਹਾਕੇ ਬੀਤਣ ਦੇ ਬਾਅਦ ਵੀ ਜ਼ਖ਼ਮ ਹਰੇ ਹਨ। ਸਾਡੀ ਅੱਜ ਵੀ ਪੀੜ ਸੱਜਰੀ ਹੈ ਤੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਸੰਘਰਸ਼ ਜਾਰੀ ਹੈ। ਸ੍ਰੀ ਦਰਬਾਰ ਸਾਹਿਬ ਉੱਤੇ ਹੌਲਨਾਕ ਹਮਲੇ ਦਾ ਪ੍ਰਭਾਵ ਦੁਨੀਆਂ ਪੱਧਰ ਉੱਤੇ ਅੱਜ ਵੀ ਵੇਖਣ ਨੂੰ ਮਿਲ਼ਦਾ ਹੈ ਤੇ ਸੱਚ ਦੁਨੀਆਂ ਦੇ ਸਾਹਮਣੇ ਹੈ। ਸਿੱਖ ਕੌਮ ਨੇ ਹਿੰਦੂਤਵ ਨੂੰ ਇਸ ਵਹਿਸ਼ੀ ਕਾਰੇ ਲਈ ਕਦੇ ਮੁਆਫ਼ ਨਹੀਂ ਕਰਨਾ, ਇਹ ਇਤਿਹਾਸ ਬੋਲੇਗਾ। 
ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਿਸੇ ਇੱਕ ਪਾਰਟੀ ਨੇ ਨਹੀਂ, ਬਲਕਿ ਭਾਰਤ ਦੇ ਸਮੁੱਚੇ ਰਾਜਤੰਤਰ ਨੇ ਕੀਤਾ ਸੀ ਜਿਸ ਦੀ ਅਗਵਾਈ ਤਾਂ ਭਾਂਵੇਂ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤੀ ਸੀ ਪਰ ਸਮਰਥਨ ਭਾਜਪਾ, ਅਕਾਲੀ ਦਲ, ਆਰ.ਐੱਸ.ਐੱਸ. ਅਤੇ ਕਾਮਰੇਡ ਜਥੇਬੰਦੀਆਂ ਸਮੇਤ ਪੂਰੇ ਭਾਰਤ ਦੇ ਕੱਟੜ ਹਿੰਦੂਵਾਦੀਆਂ ਨੇ ਕੀਤਾ ਸੀ। 
ਇਸ ਹਮਲੇ ’ਚ ਭਾਰਤੀ ਮੀਡੀਆ ਦਾ ਰੋਲ ਵੀ ਅਣਗੌਲ਼ਿਆ ਨਹੀਂ ਜਾ ਸਕਦਾ ਜਿਸ ਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਤੇ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਦਾ ਪਿੜ ਬੰਨ੍ਹਣ ’ਚ ਅਹਿਮ ਭੂਮਿਕਾ ਨਿਭਾਈ। ਭਾਰਤ ਦੀ ਹਿੰਦੂਤਵੀ ਸਰਕਾਰ ਵੱਲੋਂ ਸਿੱਖਾਂ ਉੱਤੇ ਕੀਤੇ ਜ਼ੁਲਮਾਂ ਨੇ ਮੁਗਲਾਂ ਅਤੇ ਅੰਗਰੇਜ਼ਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱੱਤੀ। ਐਨਾ ਕਹਿਰ ਤਾਂ ਸੋਮਨਾਥ ਮੰਦਰ ਢਾਹੁਣ ਵੇਲੇ ਮਹਿਮੂਦ ਗ਼ਜ਼ਨਵੀ ਨੇ ਵੀ ਨਹੀਂ ਸੀ ਢਾਹਿਆ, ਜਿੰਨਾ ਅਕ੍ਰਿਤਘਣ ਹਿੰਦੂਤਵੀਆਂ ਨੇ ਸਿੱਖਾਂ ਉੱਤੇ ਕੀਤਾ। 
ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ’ਤੇ ਕਬਜਾ ਕਰਨ ਉਪਰੰਤ ਤਿਰੰਗੇ ਝੰਡੇ ਲਹਿਰਾਏ, ਪਾਵਨ ਸਰੂਪਾਂ ਨੂੰ ਅਗਨ ਭੇਟ ਕੀਤਾ, ਸਿੱਖ ਸਾਹਿਤ ਸਾੜਿਆ ਤੇ ਲਾਇਬ੍ਰੇਰੀ ’ਚੋਂ ਸਾਡਾ ਇਤਿਹਾਸਕ ਖਜਾਨਾ, ਗ੍ਰੰਥ-ਪੋਥੀਆਂ, ਕਿਤਾਬਾਂ ਆਦਿ ਵਸਤਾਂ ਲੁੱਟ ਲਈਆਂ। ਸਿੱਖ ਬੀਬੀਆਂ ਦੀ ਬੇਪਤੀ ਕੀਤੀ ਤੇ ਅੰਮ੍ਰਿਤ ਸਰੋਵਰ ਅਤੇ ਪਾਵਨ ਪ੍ਰਕਰਮਾ ਖ਼ੂਨ ਨਾਲ ਲੱਥ-ਪੱਥ ਹੋਈ ਪਈ ਸੀ। ਫ਼ੌਜ ਨੇ ਸਿੱਖ ਸੰਗਤਾਂ ਨੂੰ ਬੰਦੀ ਬਣਾਇਆ ਤੇ ਸਿੱਖਾਂ ਦੀਆਂ ਪੱਗਾਂ ਨਾਲ਼ ਉਹਨਾਂ ਦੇ ਹੱਥ-ਬਾਂਹਾਂ ਪਿੱਛੇ ਬੰਨ੍ਹ ਕੇ ਕੜਕਦੀ ਧੁੱਪ ’ਚ ਬਿਠਾਇਆ ਤੇ ਪਾਣੀ ਦੀ ਬੂੰਦ ਤਕ ਨਾ ਦਿੱਤੀ ਤੇ ਫਿਰ ਤੜਪਾ-ਤੜਪਾ ਕੇ ਨੇੜਿਓਂ ਸਿਰ ’ਚ ਗੋਲ਼ੀਆਂ ਮਾਰੀਆਂ। ਹਿੰਦੁਸਤਾਨੀ ਫ਼ੋਰਸਾਂ ਨੇ ਪ੍ਰਕਰਮਾ ’ਚ ਸਿਗਰਟਾਂ-ਸ਼ਰਾਬਾਂ ਪੀਤੀਆਂ ਤੇ ਦੁੱਧ ਪੀਂਦੇ ਬੱਚਿਆਂ ਨੂੰ ਵੀ ਨਾ ਬਖ਼ਸ਼ਿਆ। 
ਇਸ ਹਮਲੇ ਸਮੇਂ ਜਦੋਂ ਸਿੱਖ, ਰੋਹ ਅਤੇ ਰੋਸ ਨਾਲ਼ ਭਰੇ ਪਏ ਸੀ ਤਾਂ ਓਦੋਂ ਹਿੰਦੂ ਖੁਸ਼ੀ ’ਚ ਲੱਡੂ ਵੰਡ ਰਹੇ ਸੀ। ਹਿੰਦੁਸਤਾਨੀ ਧਾੜਵੀ ਫ਼ੌਜੀਆਂ ਨੂੰ ਹਿੰਦੂਆਂ ਨੇ ਬੀੜੀਆਂ, ਸਿਗਰਟਾਂ, ਪੂੜੀਆਂ-ਛੋਲੇ, ਮੀਟ, ਸ਼ਰਾਬ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾ ਕੇ ਖਵਾਏ, ਸਾਡੀ ਬਰਬਾਦੀ ’ਤੇ ਢੋਲ ਵਜਾ ਕੇ ’ਤੇ ਭੰਗੜੇ ਪਾਏ। ਹਿੰਦੂਤਵੀਆਂ ਨੇ ਅੰਮ੍ਰਿਤਸਰ ਦੇ ਹਾਲ ਬਜ਼ਾਰ ’ਚ ਜਗ੍ਹਾ-ਜਗ੍ਹਾ ’ਤੇ ਲਿਿਖਆ ਸੀ ‘ਇੰਡੀਅਨ ਆਰਮੀ ਵੈਲਕਮ।’ 
ਸਰਕਾਰ ਨੇ ਸਿੱਖਾਂ ਦੇ ਹਰ ਸ਼ਾਂਤਮਈ ਸੰਘਰਸ਼ ਨੂੰ ਹਿੰਸਾ ਨਾਲ਼ ਦਬੋਚਿਆ ਤੇ ਉਲ਼ਟਾ ਸਿੱਖਾਂ ਨੂੰ ਹੀ ਕਸੂਰਵਾਰ ਠਹਿਰਾਇਆ। ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਵੀ ਬਦਨਾਮ ਕਰਨ ਲਈ ਸਰਕਾਰੀ ਮਸ਼ੀਨਰੀ ਨੇ ਕਈ ਕਮੀਨੀਆਂ ਚਾਲਾਂ ਚੱਲੀਆਂ। 
‘ਅਜੀਬ ਦਸਤੂਰ ਹੈ, ਐ ਮਹਿਜਬੀਂ ਤੇਰੀ ਮਹਿਿਫ਼ਲ ਕਾ। ਹਮਾਰਾ ਕਤਲ ਭੀ ਕੀਆ, ਔਰ ਮੁਜ਼ਰਿਮ ਭੀ ਹਮ ਹੂਏ।’ 
ਘੱਲੂਘਾਰੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਨਿਰਣਾਇਕ ਬਚਨ ਕਰਦਿਆਂ ਕੌਮ ਲਈ ਇੱਕ ਨਿਸ਼ਾਨ ਮਿੱਥ ਗਏ ਸਨ ਕਿ “ਜੇ ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ…।” ਭਾਵ ਸਿੱਖਾਂ ਦਾ ਅਗਲਾ ਸੰਘਰਸ਼ ਖ਼ਾਲਿਸਤਾਨ ਦੀ ਅਜ਼ਾਦੀ ਲਈ ਹੀ ਹੋਵੇਗਾ। 
‘ਰਾਜ ਬਿਨਾਂ ਨਹਿ ਧਰਮ ਚਲੈ ਹੈਂ। ਧਰਮ ਬਿਨਾਂ ਸਭ ਦਲੈ ਮਲੈ ਹੈਂ।’
ਇਸ ਤਰ੍ਹਾਂ ਜੂਨ 1984 ਦੇ ਘੱਲੂਘਾਰੇ ਨਾਲ਼ ਸਿੱਖ ਸਟੇਟ ‘ਖ਼ਾਲਿਸਤਾਨ’ ਦੀ ਨੀਂਹ ਰੱਖੀ ਗਈ ਤੇ ਦਸਮੇਸ਼ ਪਿਤਾ ਦੇ ਬਚਨਾਂ ’ਤੇ ਪਹਿਰਾ ਦਿੰਦਿਆਂ ਹਜ਼ਾਰਾਂ ਜੁਝਾਰੂ-ਸੂਰਮਿਆਂ ਨੇ ਖ਼ਾਲਿਸਤਾਨ ਦੀ ਅਜ਼ਾਦੀ ਦੀ ਜੰਗ ਤੇਜ ਕਰ ਦਿੱਤੀ। 
“ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥” 
ਇੰਝ ਇਸ ਧਰਤੀ ’ਤੇ ਖ਼ਾਲਸਈ ਜਾਹੋ-ਜਲਾਲ ਪ੍ਰਚੰਡ ਹੋ ਗਿਆ। ਬੇਸ਼ੱਕ ਖ਼ਾਲਿਸਤਾਨੀ ਸੰਘਰਸ਼ ਦੇ ਇਹ ਜੁਝਾਰੂ-ਜਰਨੈਲ ਹਕੂਮਤ ਨਾਲ਼ ਜੂਝਦਿਆਂ ਜਾਨਾਂ ਵਾਰ ਗਏ ਪਰ ਸਿੱਖ ਸੰਗਤ ਦੇ ਦਿਲ-ਦਿਮਾਗ ਵਿੱਚ ਉਹ ਸਦਾ ਲਈ ਜਿਉਂਦੇ ਰਹਿਣਗੇ। ਖ਼ਾਲਿਸਤਾਨ ਦੀ ਅਜ਼ਾਦੀ ਲਈ ਸੰਘਰਸ਼ ਅੱਜ ਵੀ ਜਾਰੀ ਹੈ ਤੇ ਰਹੇਗਾ। 
ਗੁਰਬਾਣੀ ਦਾ ਫੁਰਮਾਨ ਹੈ:- “ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥” 

                                            ਰਣਜੀਤ ਸਿੰਘ ਦਮਦਮੀ ਟਕਸਾਲ
                                     (ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
                                               ਮੋ : 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.