ਭਗੌੜੇ ਬਾਦਲ ਦਲ ਅਤੇ ਨਵੇਂ ਅਕਾਲੀ ਦਲ ਨੇ ਗ਼ੱਦਾਰ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾ ਕੇ ਪੰਥਕ ਜਜ਼ਬਾਤਾਂ ਨੂੰ ਮਾਰੀ ਵੱਡੀ ਸੱਟ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
- ਰਾਜਨੀਤੀ
- (Asia/Kolkata)
ਲੌਂਗੋਵਾਲ ਵਾਂਗ ਸੁਖਬੀਰ ਬਾਦਲ ਨੇ ਵੀ ਕੀਤੀ ਪੰਥ ਅਤੇ ਪੰਜਾਬ ਨਾਲ ਗਦਾਰੀ
ਅੰਮ੍ਰਿਤਸਰ, 20 ਅਗਸਤ , ਜੁਗਰਾਜ ਸਿੰਘ ਸਰਹਾਲੀ
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਗੌੜੇ ਬਾਦਲ ਦਲ ਅਤੇ ਨਵੇਂ ਅਕਾਲੀ ਦਲ ਨੇ ਗ਼ੱਦਾਰ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾ ਕੇ ਪੰਥਕ ਜਜ਼ਬਾਤਾਂ ਨੂੰ ਵੱਡੀ ਸੱਟ ਮਾਰੀ ਹੈ। ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਦੋ ਬੇੜੀਆਂ ਦੀ ਸਵਾਰੀ ਕਦੇ ਵੀ ਪਾਰ ਨਹੀਂ ਲਾ ਸਕਦੀ, ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਗ਼ਦਾਰ ਹਰਚੰਦ ਸਿੰਘ ਲੌਂਗੋਵਾਲ ਦੀ ਵਿਚਾਰਧਾਰਾ ਨੂੰ ਅਪਣਾਏਗੀ ਜਾਂ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਸੰਘਰਸ਼ ਦੀ ਪਹਿਰੇਦਾਰੀ ਕਰੇਗੀ ? ਕਿਉਂਕਿ ਪਿਛਲੇ ਸਮਿਆਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਖ਼ਾਲਿਸਤਾਨ ਦੀ ਗੱਲ ਵੀ ਕਰ ਚੁੱਕੇ ਹਨ ਅਤੇ ਸਿੱਖ ਨੌਜਵਾਨਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣ ਲਈ ਸ਼ੂਟਿੰਗ ਰੇਂਜਾਂ ਬਣਾਉਣ ਦੀ ਗੱਲ ਵੀ ਡੰਕੇ ਦੀ ਚੋਟ 'ਤੇ ਕਰ ਚੁੱਕੇ ਹਨ। ਅੱਜ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਉਣ ਦੇ ਉਹਨਾਂ ਦੇ ਫ਼ੈਸਲੇ ਨੇ ਪੰਥ ਵਿੱਚ ਇਹ ਦੁਬਿਧਾ ਖੜ੍ਹੀ ਕਰ ਦਿੱਤੀ ਹੈ ਕਿ ਪੰਥ ਉਹਨਾਂ ਨੂੰ ਕਿੱਥੇ ਖੜ੍ਹਾ ਸਮਝੇ ? ਉਹ ਕਿਹੜੀ ਵਿਚਾਰਧਾਰਾ ਨਾਲ ਖੜ੍ਹਨਗੇ, ਪੰਜਾਬ ਵਿਰੋਧੀ ਵਿਚਾਰਧਾਰਾ ਨਾਲ ਜਾਂ ਪੰਜਾਬ ਲਈ ਮਰ ਮਿਟਣ ਵਾਲੀ ਵਿਚਾਰਧਾਰਾ ਨਾਲ ? ਇਹ ਸਪੱਸ਼ਟ ਕੀਤੇ ਬਗੈਰ ਉਹਨਾਂ ਦੀ ਰਾਜਨੀਤੀ ਨੂੰ ਵੀ ਰਵਾਇਤੀ ਅਕਾਲੀ ਲੀਡਰਸ਼ਿਪ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਬਾਦਲਾਂ ਵਾਂਗ ਨਵਾਂ ਅਕਾਲੀ ਦਲ ਵੀ ਲੌਂਗੋਵਾਲ ਵਾਲੇ ਰਾਹ ਪੈ ਗਿਆ ਹੈ, ਇਸ ਲਈ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਜੀ ਬਹੁਤ ਸੁਚੇਤ ਹੋ ਕੇ ਚੱਲਣ ਕਿਉਂਕਿ ਬਾਦਲ ਦਲ ਵਿੱਚੋਂ ਨਵੇਂ ਅਕਾਲੀ ਦਲ ਵਿੱਚ ਆਏ ਦਾਗ਼ੀ ਲੀਡਰ ਕਿਤੇ ਬੀਬੀ ਸਤਵੰਤ ਕੌਰ ਨੂੰ ਵੀਂ ਗੰਧਲੀ ਸਿਆਸਤ ਵਿੱਚ ਨਾ ਉਲਝਾ ਲੈਣ। ਬੀਬੀ ਸਤਵੰਤ ਕੌਰ ਉੱਤੇ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੇ ਵਾਸੀਆਂ ਨੂੰ ਬਹੁਤ ਮਾਣ ਹੈ ਉਹ ਨਵੇਂ ਅਕਾਲੀ ਦਲ ਨੂੰ ਬਾਦਲ ਅਤੇ ਲੌਂਗੋਵਾਲ ਵਾਲੇ ਰਾਹ ਤੋਂ ਬਚਾਉਣ ਲਈ ਡੱਟ ਕੇ ਪਹਿਰੇਦਾਰੀ ਕਰਨ ਅਤੇ ਇਹਨਾਂ ਪਾਸੋਂ ਪੰਥਕ ਸਿਧਾਂਤਾਂ, ਪ੍ਰੰਪਰਾਵਾਂ, ਮਰਯਾਦਾ, ਜਜ਼ਬਾਤਾਂ ਅਤੇ ਭਾਵਨਾਵਾਂ ਦੀ ਪਹਿਰੇਦਾਰੀ ਕਰਵਾਉਣ ਵਿੱਚ ਯੋਗਦਾਨ ਪਾਉਣ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਿੱਖ ਕੌਮ ਦੇ ਗ਼ੱਦਾਰ ਹਰਚੰਦ ਸਿੰਘ ਲੌਂਗੋਵਾਲ ਵਾਂਗ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚਾ ਬਾਦਲ ਲਾਣਾ ਪਿਛਲੇ ਚਾਰ ਦਹਾਕਿਆਂ ਤੋਂ ਪੰਥ ਅਤੇ ਪੰਜਾਬ ਨਾਲ ਗ਼ਦਾਰੀਆਂ ਕਰ ਰਿਹਾ ਹੈ। ਪੰਥ ਇਹਨਾਂ ਦੇ ਗੁਨਾਹਾਂ ਨੂੰ ਹਰਗਿਜ਼ ਨਹੀਂ ਬਖ਼ਸ਼ੇਗਾ ਤੇ ਇਤਿਹਾਸ 'ਚ ਇਹਨਾਂ ਦਾ ਹਸ਼ਰ ਵੀ ਲੌਂਗੋਵਾਲ ਵਾਲਾ ਹੋਵੇਗਾ, ਜੋ ਕਾਰੇ ਇਹਨਾਂ ਨੇ ਕੀਤੇ ਉਹ ਕਲੰਕ ਕਦੇ ਨਹੀਂ ਮਿਟੇਗਾ। ਉਹਨਾਂ ਕਿਹਾ ਕਿ ਖ਼ਾਲਸਾ ਪੰਥ, ਦੇਸ ਪੰਜਾਬ ਅਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਤੇ ਧਰਮ ਯੁੱਧ ਮੋਰਚੇ ਨਾਲ ਗ਼ਦਾਰੀ ਕਰਨ ਵਾਲੇ ਹਰਚੰਦ ਸਿਹੁੰ ਲੌਂਗੋਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਨਹਿਰੀ ਇਤਿਹਾਸ ਨੂੰ ਹਮੇਸ਼ਾਂ ਲਈ ਓਦੋਂ ਹੋਰ ਕਲੰਕਤ ਕਰ ਦਿੱਤਾ ਸੀ ਜਦ ਉਸ ਨੇ ਰਾਜੀਵ-ਲੌਂਗੋਵਾਲ ਸਮਝੌਤਾ ਕਰਕੇ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ। ਉਹਨਾਂ ਕਿਹਾ ਕਿ ਹਰਚੰਦ ਸਿਹੁੰ ਲੌਂਗੋਵਾਲ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਭਾਈ ਅਮਰੀਕ ਸਿੰਘ ਤੇ ਬਾਬਾ ਠਾਹਰਾ ਸਿੰਘ ਦੀ ਗ੍ਰਿਫ਼ਤਾਰੀ ਉਪਰੰਤ 19 ਜੁਲਾਈ 1982 ਨੂੰ ਅਰੰਭੇ ਮੋਰਚੇ ਨੂੰ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਸ਼ਾਮਲ ਕਰਕੇ 4 ਅਗਸਤ 1982 ਨੂੰ ਅਪਣਾ ਲਿਆ ਤੇ ਇਸ ਨੂੰ ਧਰਮ ਯੁੱਧ ਮੋਰਚੇ ਦਾ ਨਾਮ ਦਿੱਤਾ ਤੇ ਲੌਂਗੋਵਾਲ ਖ਼ੁਦ ਡਿਕਟੇਟਰ ਬਣ ਗਿਆ। ਫਿਰ ਜਦ ਸੰਤ ਜਰਨੈਲ ਸਿੰਘ ਜੀ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਕਰਕੇ ਮੋਰਚੇ ਨੂੰ ਜਬਰਦਸਤ ਹਮਾਇਤਮਿਲੀ, ਤਕਰੀਬਨ ਢਾਈ ਲੱਖ ਸਿੰਘਾਂ ਨੇ ਸ਼ਾਂਤਮਈ ਗ੍ਰਿਫ਼ਤਾਰੀਆਂ ਦਿੱਤੀਆਂ, 200 ਤੋਂ ਵੱਧ ਸ਼ਹੀਦੀਆਂ ਹੋਈਆਂ ਤਾਂ ਲੌਂਗੋਵਾਲ ਅਤੇ ਬਾਦਲ ਲਾਣੇ ਨੇ ਪੰਥ ਨੂੰ ਪਿੱਠ ਵਿਖਾ ਕੇ ਚੋਰੀ-ਛਿਪੇ ਦਿੱਲੀ ਜਾ ਕੇ ਇੰਦਰਾ ਗਾਂਧੀ ਦੇ ਦਰਬਾਰ 'ਚ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ। ਸੰਤ ਭਿੰਡਰਾਂਵਾਲੇ ਵਾਰ-ਵਾਰ ਕਹਿੰਦੇ ਰਹੇ ਕਿ ਜੇਕਰ ਅਕਾਲੀਏ ਦਿੱਲੀ ਜਾਣੇਂ ਹੱਟ ਜਾਣ ਤਾਂ ਇੰਦਰਾ ਨੰਗੇ ਪੈਰੀਂ ਖੁਦ ਚੱਲ ਕੇ ਆਵੇਗੀ । ਪਰ ਲੌਂਗੋਵਾਲ ਲਾਣਾ ਤਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਦਾ ਵੈਰੀ ਬਣ ਚੁੱਕਾ ਸੀ, ਤੇ ਇੰਦਰਾ ਨੂੰ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਲਈ ਚਿੱਠੀਆਂ ਲਿਖਦਾ ਰਿਹਾ। ਫ਼ੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਲੌਂਗੋਵਾਲ ਨੇ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਸ਼ਹੀਦ ਕਰਵਾਇਆ ਤੇ ਸੰਤ ਜਰਨੈਲ ਸਿੰਘ ਨੂੰ ਵੀ ਮਰਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਜਿਸ ਲੌਂਗੋਵਾਲ ਨੇ ਸਹੁੰ ਚੁੱਕਵਾ ਕੇ ਸਵਾ ਲੱਖ ਮਰਜੀਵੜਿਆਂ ਦੀ ਭਰਤੀ ਕੀਤੀ ਸੀ ਪਰ ਜਿਸ ਦਿਨ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਲੌਂਗੋਵਾਲ ਤੇ ਉਸ ਦਾ ਲਾਣਾ ਹੱਥ ਖੜ੍ਹੇ ਕਰਕੇ ਸਿੰਘਾਂ ਦੀਆਂ ਲਾਸ਼ਾਂ 'ਤੇ ਪੈਰ ਰੱਖ ਕੇ ਫ਼ੌਜ ਦੀ ਗੱਡੀ ਵਿੱਚ ਬੀਬੇ ਪੁੱਤ ਬਣ ਕੇ ਬਹਿ ਗਿਆ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਸ ਮਗਰੋਂ 24 ਜੁਲਾਈ 1985 ਨੂੰ ਹਜ਼ਾਰਾਂ ਸਿੱਖਾਂ ਦੇ ਕਾਤਲ ਰਾਜੀਵ ਗਾਂਧੀ ਨਾਲ ਸਮਝੌਤਾ ਕਰਕੇ ਹਰਚੰਦ ਸਿਹੁੰ ਲੌਂਗੋਵਾਲ ਨੇ ਐਨੀ ਵੱਡੀ ਗ਼ੱਦਾਰੀ ਕੀਤੀ ਕਿ ਜੋ ਬਖ਼ਸ਼ਣਯੋਗ ਨਹੀਂ ਸੀ ਜਿਸ ਕਰਕੇ 20 ਅਗਸਤ 1985 ਨੂੰ ਜੁਝਾਰੂ ਭਾਈ ਗਿਆਨ ਸਿੰਘ ਲੀਲ੍ਹ, ਭਾਈ ਹਰਮਿੰਦਰ ਸਿੰਘ ਲੀਲ੍ਹ, ਭਾਈ ਜਰਨੈਲ ਸਿੰਘ ਹਲਵਾਰਾ, ਭਾਈ ਵਰਿੰਦਰ ਸਿੰਘ ਦਾਖਾ ਤੇ ਭਾਈ ਚਰਨਜੀਤ ਸਿੰਘ ਚੰਨੀ ਨੇ ਸ਼ੇਰਪੁਰ ਵਿੱਚ ਗ਼ੱਦਾਰ ਲੌਂਗੋਵਾਲ ਨੂੰ ਗੋਲੀਆਂ ਮਾਰ ਕੇ ਸੋਧ ਦਿੱਤਾ। ਉਹਨਾਂ ਕਿਹਾ ਕਿ ਲੌਂਗੋਵਾਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਵੀ ਗ਼ਦਾਰੀ ਕੀਤੀ, ਹਰਿਆਣਾ-ਰਾਜਸਥਾਨ ਤੇ ਦਿੱਲੀ ਨੂੰ ਪਾਣੀ ਲੁਟਾਏ, ਚੰਡੀਗੜ੍ਹ ਵੀ ਪੰਜਾਬ ਨੂੰ ਨਾ ਮਿਲਿਆ, ਧਰਮੀ ਫ਼ੌਜੀ ਵੀ ਰੁਲ ਗਏ, ਬੰਦੀ ਸਿੰਘ ਵੀ ਰਿਹਾਅ ਨਾ ਹੋਏ, ਪੰਜਾਬੀ ਬੋਲਦੇ ਇਲਾਕੇ ਵੀ ਨਾ ਮਿਲੇ। ਇਹ ਸਭ ਅਖੌਤੀ ਅਕਾਲੀਆਂ ਦੀ ਗ਼ੱਦਾਰੀ ਕਰਕੇ ਹੋਇਆ। ਉਹਨਾਂ ਕਿਹਾ ਕਿ ਇੱਕ ਪਾਸੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜੋ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਤੇ ਮਹਾਨ ਸ਼ਹੀਦ ਅਖਵਾਏ, ਉਹਨਾਂ ਨੇ ਹਿੰਦ ਸਰਕਾਰ ਦੀ ਸਵਾ ਲੱਖ ਫ਼ੌਜ ਨਾਲ ਟੱਕਰ ਲੈਂਦਿਆਂ ਚਮਕੌਰ ਦੀ ਗੜ੍ਹੀ ਵਾਲਾ ਇਤਿਹਾਸ ਦੁਹਰਾਅ ਦਿੱਤਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਦਲਕੇ ਵੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾ ਕੇ, ਸਿੰਘਾਂ ਨੂੰ ਗੋਲੀਆਂ ਮਰਵਾ ਕੇ, ਪਾਣੀ ਲੁਟਾਅ ਕੇ, ਬੰਦੀ ਸਿੰਘਾਂ ਦੀ ਰਿਹਾਈ ਰੁਕਵਾ, ਭਾਜਪਾ ਨਾਲ ਲੰਬਾ ਸਮਾਂ ਯਾਰੀ ਪਾ ਕੇ ਲੌਂਗੋਵਾਲ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੇ ਹਨ, ਉਹਨਾਂ ਕਿਹਾ ਬਾਦਲ, ਬਰਨਾਲਾ ਤੇ ਲੌਂਗੋਵਾਲ ਨੇ ਅਕਾਲੀ ਦਲ ਨੂੰ ਗੰਧਲਾ ਤੇ ਤਹਿਸ-ਨਹਿਸ ਕਰ ਦਿੱਤਾ। ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਅਸਲ ਅਕਾਲੀ ਦਲ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲਾ ਹੈ, ਜੇ ਕੋਈ ਸਿਆਸੀ ਪਾਰਟੀ ਗੱਜ-ਵੱਜ ਕੇ ਪੂਰੀ ਦ੍ਰਿੜਤਾ ਤੇ ਦਲੇਰੀ ਨਾਲ ਸ਼ਹੀਦਾਂ ਦੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੇ ਸੰਘਰਸ਼ ਦੀ ਗੱਲ ਕਰਦੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਹੈ, ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਸਰਦਾਰ ਇਮਾਨ ਸਿੰਘ ਮਾਨ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ ਅਤੇ ਸੰਘਰਸ਼ ਦੇ ਪਹਿਰੇਦਾਰ ਹਨ। ਇਹ ਗ਼ੱਦਾਰ ਲੌਂਗੋਵਾਲ ਦੀਆਂ ਬਰਸੀਆਂ ਨਹੀਂ ਮਨਾਉਂਦੇ ਸਗੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਮਨਾਉਂਦੇ ਹਨ ਤੇ ਸੰਤਾਂ ਦੇ ਬਚਨਾਂ ਉੱਤੇ ਪਹਿਰਾ ਦਿੰਦੇ ਹਨ "ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।" ਭਾਈ ਰਣਜੀਤ ਸਿੰਘ ਨੇ ਕਿਹਾ ਕਿ ਲੌਂਗੋਵਾਲ ਨੂੰ ਸੋਧਣ ਵਾਲੇ ਵਾਲੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਵਾਰਸ ਅਤੇ ਸਾਡੇ ਕੌਮੀ ਨਾਇਕ ਹਨ।
Leave a Reply