ਸਿੱਖ ਯਾਤਰੀਆਂ ਲਈ ਸਖ਼ਤ ਸੁਰੱਖਿਆ ਅਤੇ ਵਧੀਆ ਮਹਿਮਾਨਨਵਾਜ਼ੀ ਦੇ ਇੰਤਜ਼ਾਮ

ਸਿੱਖ ਯਾਤਰੀਆਂ ਲਈ ਸਖ਼ਤ ਸੁਰੱਖਿਆ ਅਤੇ ਵਧੀਆ ਮਹਿਮਾਨਨਵਾਜ਼ੀ ਦੇ ਇੰਤਜ਼ਾਮ

ਲਾਹੌਰ,ਨਜ਼ਰਾਨਾ ਟਾਈਮਜ਼ 
 ਅਲੀ ਇਮਰਾਨ ਚੱਠਾ
 

ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧੀਨ ਵੈਸਾਖੀ ਮੇਲੇ ਦੇ ਸਮਾਗਮਾਂ ਲਈ ਭਾਰਤ ਤੋਂ ਸਿੱਖ ਯਾਤਰੀ 10 ਅਪ੍ਰੈਲ ਨੂੰ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਪਹੁੰਚਣਗੇ।
ਇਹ ਯਾਤਰੀ 19 ਅਪ੍ਰੈਲ ਤੱਕ ਪਾਕਿਸਤਾਨ ਵਿੱਚ ਰਹਿਣਗੇ ਅਤੇ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ, ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਅਤੇ ਹੋਰ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨਗੇ।

ਐਡੀਸ਼ਨਲ ਸਕੱਤਰ ਸ਼ਰਾਈਨਜ਼ ਨਾਸਿਰ ਮੁਸ਼ਤਾਕ ਨੇ ਦੱਸਿਆ ਕਿ ਫੈਡਰਲ ਸਰਕਾਰ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਕਮਰ ਉਜ਼ ਜਮਾਨ ਦੀ ਹਦਾਇਤਾਂ ਅਨੁਸਾਰ ਸਿੱਖ ਯਾਤਰੀਆਂ ਲਈ ਸੁਰੱਖਿਆ, ਰਹਿਣ-ਸਹਿਣ, ਖਾਣ-ਪੀਣ ਅਤੇ ਸਫ਼ਰ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਯਾਤਰੀਆਂ ਨੂੰ ਉੱਚ ਦਰਜੇ ਦੀ ਮਹਿਮਾਨਨਵਾਜ਼ੀ ਪ੍ਰਦਾਨ ਕੀਤੀ ਜਾਵੇਗੀ।
ਚੇਅਰਮੈਨ ਕਮਰ ਉਜ਼ ਜਮਾਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ, ਐਡੀਸ਼ਨਲ ਸਕੱਤਰ ਨਾਸਿਰ ਮੁਸ਼ਤਾਕ, ਸੂਬਾਈ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਸਮੇਤ ਵਾਹਗਾ ਬਾਰਡਰ ‘ਤੇ ਸਿੱਖ ਯਾਤਰੀਆਂ ਦਾ ਸਵਾਗਤ ਕਰਨਗੇ।
ਸਿੱਖ ਯਾਤਰੀਆਂ ਨੂੰ ਸਖ਼ਤ ਸੁਰੱਖਿਆ ਹੇਠ ਤਿੰਨ ਵੱਖ-ਵੱਖ ਬੱਸ ਕਾਫਲਿਆਂ ਵਿੱਚ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਲਿਆਂਦਾ ਜਾਵੇਗਾ। ਉਥੇ ਰਹਿੰਦੇ ਹੋਏ ਉਹ ਨਨਕਾਣਾ ਸਾਹਿਬ ਅਤੇ ਸੱਚਾ ਸੌਦਾ ਫਰੂਕਾਬਾਦ ਦੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ।
ਇਸ ਤੋਂ ਬਾਅਦ 12 ਅਪ੍ਰੈਲ ਨੂੰ ਯਾਤਰੀ ਹਸਨ ਅਬਦਾਲ ਲਈ ਰਵਾਨਾ ਹੋਣਗੇ, ਜਿੱਥੇ 14 ਅਪ੍ਰੈਲ ਨੂੰ ਮੁੱਖ ਸਮਾਗਮ ਹੋਵੇਗਾ।

15 ਅਪ੍ਰੈਲ ਨੂੰ ਸਿੱਖ ਯਾਤਰੀ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ (ਨਰੋਵਾਲ) ਪਹੁੰਚਣਗੇ। 17 ਅਪ੍ਰੈਲ ਨੂੰ ਉਹ ਗੁਰਦੁਆਰਾ ਰੋਹੜੀ ਸਾਹਿਬ ਐਮੀਨਾਬਾਦ ਦੇ ਦਰਸ਼ਨ ਕਰਨਗੇ ਅਤੇ ਫਿਰ ਲਾਹੌਰ ਪਹੁੰਚਣਗੇ। 18 ਅਪ੍ਰੈਲ ਨੂੰ ਉਹ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿੱਚ ਰਹਿਣਗੇ।
ਆਖਿਰ ਵਿੱਚ, 19 ਅਪ੍ਰੈਲ ਨੂੰ ਆਪਣਾ ਦੌਰਾ ਮੁਕੰਮਲ ਕਰਕੇ ਉਹ ਵਾਹਗਾ ਬਾਰਡਰ ਰਾਹੀਂ ਵਾਪਸ ਜਾਵਣਗੇ।

Ali Imran Chattha
Ali Imran Chattha
00923000688240
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.