ਯੰਗਸਟਰ ਬਲੱਡ ਵੈਲਫ਼ੇਅਰ ਸੋਸਾਇਟੀ ਦੇ ਸੱਦੇ ਤੇ ਸ਼ਿਵ ਸੈਨਾ ਆਗੂ ਓਮਕਾਰ ਕਾਲੀਆ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ
ਸਾਉਣ ਦਾ ਮਹੀਨਾ ਬੂਟੇ ਲਗਾਉਣ ਲਈ ਸਰਵਉਤਮ ਮਹੀਨਾ ਹੁੰਦਾ ਹੈ
ਕਪੂਰਥਲਾ 26 ਜੁਲਾਈ ਗੌਰਵ ਮੜੀਆ - ਵਾਤਾਵਰਨ ਦੀ ਸ਼ੁੱਧਤਾ ਨੂੰ ਵੇਖਦੇ ਹੋਏ ਯੰਗਸਟਰ ਬਲੱਡ ਵੈਲਫ਼ੇਅਰ ਸੋਸਾਇਟੀ ਵਲੋਂ ਮੋਹਲਾ ਮੁਹੱਬਤ ਨਗਰ ਵਿੱਖੇ ਪ੍ਰਧਾਨ ਚਿਰਾਗ਼ ਧੀਰ ਤੇ ਉਪ ਪ੍ਰਧਾਨ ਪਰਮਜੀਤ ਸਿੰਘ , ਤੇ ਉਹਨਾਂ ਦੇ ਗਰੁੱਪ ਮੇਮ੍ਬਰਜ਼ ਵਲੋਂ ਹਵਾ ਨੂੰ ਸਾਫ਼ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ. ਇਸ ਮੌਕੇ ਸ਼ਿਵ ਸੈਨਾ ਆਗੂ ਓਮਕਾਰ ਕਾਲੀਆ, ਕੋਸਲਰ ਗੌਰਵ ਕੰਡਾ ਨੇ ਆਪਣੇ ਵਿਚਾਰ ਦਿੰਦੇ ਕਿਹਾ ਕੀ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ, ਪਾਣੀ ਦੀ ਸੰਭਾਲ ਅਤੇ ਪਲਾਸਟਿਕ ਦੀ ਵਰਤੋਂ ਘਟਾਉਣ ਵਰਗੇ ਕਦਮ ਚੁੱਕਣ ਦੀ ਲੋੜ ਹੈ। ਪ੍ਰਧਾਨ ਚਿਰਾਗ਼ ਧੀਰ ਤੇ ਉਪ ਪ੍ਰਧਾਨ ਪਰਮਜੀਤ ਸਿੰਘ ਨੂੰ ਲੋਕਾਂ ਨੂੰ ਅਪੀਲ ਕੀਤੀ ਸਾਰਿਆਂ ਨੂੰ ਵੱਧ ਵੱਧ ਬੂਟੇ ਲਗਾਓ ਤੇ ਆਉਣ ਵਾਲੇ ਭਵਿੱਖ ਨੂੰ ਆਪਾਂ ਹੋਰ ਰੰਗਲਾ ਬਣਾਈਏ, ਇਸ ਮੌਕੇ ਪੁਸ਼ਪਿੰਦਰ ਸਿੰਘ,ਸੁਖਦੇਵ ਰਿੰਕੂ ਗੌਰਵ ਮੜੀਆ, ਦੀਪਕ, ਪੀਟਰ, ਵਿਨੋਦ ਵਰਮਾ, ਹਰਪ੍ਰੀਤ ਡੱਬ,ਚਿੰਟੂ ਗਾਂਧੀ, ਬਾਬੂ ਮਾਨ, ਨਿਤਿਨ ਇਸ ਉਪਰਾਲੇ ਚ ਵੱਧ ਚੜ੍ਹਕੇ ਹਿਸਾ ਲਿਆ
Posted By: GURBHEJ SINGH ANANDPURI