ਹੜ੍ਹ ਪ੍ਰਭਾਵਤਾਂ ਲਈ ਸਰਬੱਤ ਦਾ ਭਲਾ ਟਰੱਸਟ ਦਾ ਮੁੜ ਵੱਡਾ ਉਪਰਾਲਾ
- ਸਮਾਜ ਸੇਵਾ
- 26 Feb, 2026 08:52 AM (Asia/Kolkata)
ਰਾਕੇਸ਼ ਨਈਅਰ ਚੋਹਲਾ
ਅਜਨਾਲਾ/ ਅੰਮ੍ਰਿਤਸਰ 26 ਫ਼ਰਵਰੀ
ਹੜ੍ਹ ਪ੍ਰਭਾਵਤਾਂ ਲਈ ਸਰਬੱਤ ਦਾ ਭਲਾ ਟਰੱਸਟ ਦਾ ਮੁੜ ਵੱਡਾ ਉਪਰਾਲਾ- ਸਰਹੱਦੀ ਖੇਤਰ ਦੀਆਂ 17 ਹੋਰ ਧੀਆਂ ਨੂੰ ਵਿਆਹਾਂ ਲਈ ਇੱਕ-ਇੱਕ ਲੱਖ ਰੁਪਏ ਦੇ ਚੈੱਕ ਦਿੱਤੇ
- ਟਰੱਸਟ ਵੱਲੋਂ 214 ਧੀਆਂ ਦੇ ਵਿਆਹ ਮੁਕੰਮਲ,ਘਰ ਬਣਾਉਣ ਦਾ ਕੰਮ ਹੋਇਆ ਸ਼ੁਰੂ- ਡਾ.ਉਬਰਾਏ
- ਸਰਹੱਦੀ ਖੇਤਰ ਦੀਆਂ 17 ਹੋਰ ਧੀਆਂ ਨੂੰ ਵਿਆਹਾਂ ਲਈ ਇੱਕ-ਇੱਕ ਲੱਖ ਰੁਪਏ ਦੇ ਚੈੱਕ ਦਿੱਤੇ
- ਟਰੱਸਟ ਵੱਲੋਂ 214 ਧੀਆਂ ਦੇ ਵਿਆਹ ਮੁਕੰਮਲ,ਘਰ ਬਣਾਉਣ ਦਾ ਕੰਮ ਹੋਇਆ ਸ਼ੁਰੂ- ਡਾ.ਉਬਰਾਏ
ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲ੍ਹ ਦਿਲੀ ਕਾਰਨ ਪੂਰੀ ਦੁਨੀਆਂ ਅੰਦਰ 'ਰੱਬ ਦੇ ਫਰਿਸ਼ਤੇ' ਵੱਜੋਂ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਉਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ ''ਹੜ ਪ੍ਰਭਾਵਿਤ ਵਿਆਹ ਯੋਜਨਾ'' ਤਹਿਤ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਨਾਲ ਸੰਬੰਧਿਤ ਵੱਖ-ਵੱਖ ਪਰਿਵਾਰਾਂ ਦੀਆਂ 16 ਹੋਰਨਾਂ ਧੀਆਂ ਸਮੇਤ ਗੁਰਦਾਸਪੁਰ ਜ਼ਿਲ੍ਹੇ ਦੀ 1 ਧੀ ਦੇ ਵਿਆਹ ਲਈ ਸਹਾਇਤਾ ਦੇ ਰੂਪ 'ਚ ਇੱਕ-ਇੱਕ ਲੱਖ ਰੁਪਏ ਦੇ ਚੈੱਕ ਸ਼ਗਨ ਵਜੋਂ ਦਿੱਤੇ ਗਏ।ਇਸ ਸੇਵਾ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਉਚੇਚੇ ਤੌਰ 'ਤੇ ਸਰਹੱਦੀ ਖੇਤਰ 'ਚ ਪਹੁੰਚੇ ਡਾ.ਐਸ.ਪੀ.ਸਿੰਘ ਉਬਰਾਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਨ ਦੇ ਫ਼ੈਸਲੇ ਤਹਿਤ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੀਆਂ 16, ਤਰਨਤਾਰਨ ਦੀਆਂ 25, ਫ਼ਿਰੋਜ਼ਪੁਰ ਦੀਆਂ 31,ਫਾਜ਼ਿਲਕਾ ਦੀਆਂ 28,ਮੋਗਾ ਦੀਆਂ 4 ਜਦ ਕਿ ਕਪੂਰਥਲਾ,ਜਲੰਧਰ ਤੇ ਗੁਰਦਾਸਪੁਰ ਦੀਆਂ 1-1 ਧੀਆਂ ਭਾਵ ਕੁਲ 107 ਪਰਿਵਾਰਾਂ ਨੂੰ ਵਿਆਹਾਂ ਵਾਸਤੇ ਇੱਕ-ਇੱਕ ਲੱਖ ਰੁਪਏ ਦੇਣ ਉਪਰੰਤ ਹੁਣ ਤੱਕ ਟਰੱਸਟ ਵੱਲੋਂ ਕੁਲ 214 ਧੀਆਂ ਦੇ ਵਿਆਹ ਮੁਕੰਮਲ ਹੋ ਗਏ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਘਰਾਂ ਨੂੰ ਬਣਾਉਣ ਦਾ ਕਾਰਜ ਵੀ ਆਰੰਭ ਹੋ ਗਿਆ ਹੈ,ਜਿਸ ਤਹਿਤ 15 ਪੀੜਤ ਪਰਿਵਾਰਾਂ ਨੂੰ ਲੋੜੀਂਦੀ ਰਾਸ਼ੀ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਡਾ.ਉਬਰਾਏ ਨੇ ਵਿਆਹ ਕਾਰਜਾਂ ਦੀ ਵੱਡੀ ਸੇਵਾ ਨੂੰ ਨੇਪਰੇ ਚਾੜ੍ਹਨ ਲਈ ਸਿਆਟਲ (ਯੂ.ਐਸ.ਏ.) ਦੀ ਸਮੂਹ ਸਾਧ ਸੰਗਤ ਵੱਲੋਂ ਪਾਏ ਗਏ ਵਿਸ਼ੇਸ਼ ਯੋਗਦਾਨ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਟਰੱਸਟ ਦੀ ਸਿਆਟਲ ਇਕਾਈ ਦੇ ਅਹੁਦੇਦਾਰ ਵੀ ਉਚੇਚੇ ਤੌਰ ਤੇ ਅਮਰੀਕਾ ਤੋਂ ਆ ਕੇ ਅੱਜ ਦੇ ਵਿਆਹ ਸਮਾਗਮਾਂ ਦਾ ਹਿੱਸਾ ਬਣੇ ਹਨ।ਸਮਾਗਮ ਦੇ ਅਖ਼ੀਰ 'ਚ ਕਸਬਾ ਚਮਿਆਰੀ ਦੇ ਮੋਹਤਬਰਾਂ ਵੱਲੋਂ ਡਾ.ਉਬਰਾਏ ਸਮੇਤ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਦੌਰਾਨ ਧੀਆਂ ਦੇ ਮਾਪਿਆਂ ਨੇ ਡਾ.ਉਬਰਾਏ ਸਮੇਤ ਟਰੱਸਟ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੀ ਬਦੌਲਤ ਅੱਜ ਉਹ ਆਪਣੀਆਂ ਧੀਆਂ ਦੇ ਵਿਆਹਾਂ ਦੇ ਖ਼ਰਚ ਤੋਂ ਭਾਰ ਮੁਕਤ ਹੋ ਗਏ ਹਨ। ਇਸ ਮੌਕੇ ਟਰੱਸਟੀ ਡਾ.ਸਤਨਾਮ ਸਿੰਘ ਨਿੱਝਰ,ਟਰੱਸਟ ਦੀ ਸਿਆਟਲ ਇਕਾਈ ਦੇ ਪ੍ਰਧਾਨ ਦਇਆਬੀਰ ਸਿੰਘ ਪਿੰਟੂ ਬਾਠ, ਗੁਰਦੀਪ ਸਿੰਘ ਸਿੱਧੂ,ਹਰਦੀਪ ਸਿੰਘ ਸਿੱਧ, ਗੁਰਮੀਤ ਸਿੰਘ ਨਿੱਜਰ, ਹਰਦੇਵ ਸਿੰਘ (ਯੂ.ਐਸ.ਏ.), ਸੈਕਟਰੀ ਰੈੱਡ ਕ੍ਰਾਸ ਸੈਮਸਨ ਮਸੀਹ, ਅਸਿਸਟੈਂਟ ਕਮਿਸ਼ਨਰ ਦਵਿੰਦਰ ਸਿੰਘ,ਮਾਸਟਰ ਅਮਰੀਕ ਸਿੰਘ ਸੰਧੂ,ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸੁਖਦੀਪ ਸਿੱਧੂ, ਸਿਸ਼ਪਾਲ ਸਿੰਘ ਲਾਡੀ,ਮਨਪ੍ਰੀਤ ਸੰਧੂ ਚਮਿਆਰੀ, ਰਵਿੰਦਰ ਸਿੰਘ ਮਠਾਰੂ,ਨਵਜੀਤ ਸਿੰਘ ਘਈ, ਜਗਦੇਵ ਸਿੰਘ ਛੀਨਾ,ਮਨਪ੍ਰੀਤ ਸਿੰਘ, ਫਤਿਹ ਛੀਨਾ ਤੋਂ ਇਲਾਵਾ, ਸਰਪੰਚ ਜੁਗਰਾਜਪਾਲ ਕੌਰ, ਸਾਬਕਾ ਸਰਪੰਚ ਜਰਨੈਲ ਸਿੰਘ ਵੜੈਚ,ਲੇਖਕ ਸਤਨਾਮ ਜੱਸੜ, ਗੁਰਚਰਨਜੀਤ ਸਿੰਘ ਅਵਾਨ,ਬਲਜਿੰਦਰ ਸਿੰਘ ਅਵਾਣ, ਪ੍ਰਭ ਸੋਹਲ,ਗੁਰਵਿੰਦਰ ਕਾਹਲੋਂ, ਬਾਬਾ ਰੇਸ਼ਮ ਸਿੰਘ, ਬਲਦੇਵ ਸਿੰਘ ਸੋਹੀ, ਜਸਬੀਰ ਸਿੰਘ ਢਿੱਲੋਂ, ਸਰਬਮਾਨ ਜੌਹਲ, ਦਲਬੀਰ ਸਿੰਘ ਧਾਲੀਵਾਲ ਕਲੇਰ,ਦਿਲਬਾਗ ਸਿੰਘ ਸੰਧੂ,ਹਰਦੇਵ ਸਿੰਘ ਸੰਧੂ,ਹੈਪੀ ਸੰਧੂ,ਵਿਰਸਾ ਸਿੰਘ ਸੋਹਲ,ਜਰਨੈਲ ਸਿੰਘ, ਅੰਗਰੇਜ਼ ਸਿੰਘ,ਫੌਜੀ ਸਰਬਜੀਤ ਸਿੰਘ, ਜੋਗਿੰਦਰ ਸਿੰਘ, ਰਵੀ ਬੱਲ,ਬਲਵਿੰਦਰ ਸਿੰਘ ਹਰੜ੍ਹ,ਕੁੱਕੂ ਕਾਹਲੋਂ, ਗੁਰਨੂਰ ਕਾਹਲੋਂ,ਮਨਜੋਤ ਕਨੇਡਾ, ਦਲਜੀਤ ਸਿੰਘ ਸਮੇਤ ਇਲਾਕੇ ਦੇ ਮੋਹਤਬਰ ਵਿਅਕਤੀ ਮੌਜੂਦ ਸਨ।
Leave a Reply