ਧਰਮ ਪ੍ਰਚਾਰ ਕਮੇਟੀ ਦੇ ਮੁੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਦਾ ਆਸਟਰੇਲੀਆ ਦੇ ਵੱਖ ਵੱਖ ਗੁਰੂ ਘਰਾਂ ਵੱਲੋਂ ਸਨਮਾਨ
- ਧਾਰਮਿਕ/ਰਾਜਨੀਤੀ
- (Asia/Kolkata)
ਅੰਮ੍ਰਿਤਸਰ 8 ਜੂਨ , ਨਜ਼ਰਾਨਾ ਟਾਈਮਜ ਬਿਊਰੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਇੰਨੀ ਦਿਨੀ ਆਸਟਰੇਲੀਆ ਧਰਮ ਪ੍ਰਚਾਰ ਦੇ ਦੌਰੇ ਤੇ ਹਨ। ਭਾਈ ਸਾਹਿਬ ਗੁਰਦੁਆਰਾ ਸਾਹਿਬ ਗਲੈਨਵੁਡ ਸਿਡਨੀ ਤੇ ਦਲ ਬਾਬਾ ਬਿਧੀ ਚੰਦ ਖਾਲਸਾ ਛਾਉਣੀ ਪਲੰਮਟਨ ਦੇ ਵਿਸੇਸ ਸੱਦੇ ਤੇ ਆਸਟ੍ਰੇਲੀਆ ਆਏ ਸਨ। ਭਾਈ ਸਾਹਿਬ ਨੇ ਦੱਸਿਆ ਕੇ ਲਗਪਗ ਢਾਈ ਮਹੀਨੇ ਦੇ ਇਸ ਪ੍ਰਚਾਰ ਦੌਰੇ ਦੌਰਾਨ ਗੁਰਦੁਆਰਾ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਮਟਨ ਗੁਰਦੁਆਰਾ ਸਾਹਿਬ ਗਲੈਨਵੁਡ ਸਿਡਨੀ ਗੁਰਦੁਆਰਾ ਸਾਹਿਬ ਰਿਵਸਬੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਬਲੈਕਟਾਊਨ ਗੁਰਦੁਆਰਾ ਸਾਹਿਬ ਗੋਸਫੋਰਡ ਇਸੇ ਤਰਾਂ ਐੱਡੀਲੇਡ ਦੇ ਗੁਰਦੁਆਰਾ ਸਾਹਿਬ ਵਰਜੀਨੀਆ ਗੁਰਦੁਆਰਾ ਸਾਹਿਬ ਪਲੰਟਨ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਐਡੀਲੇਡ ਗੁਰਦੁਆਰਾ ਗੁਰੂ ਨਾਨਕ ਦਰਬਾਰ ਐਲ ਬੀ ਗਾਰਡਨ ਗੁਰਦੁਆਰਾ ਸਾਹਿਬ ਮੌਡਬਰੀ ਗੁਰਦੁਆਰਾ ਸਾਹਿਬ ਬ੍ਰਿਸਬੇਨ ਅਤੇ ਗੁਰਦੁਆਰਾ ਗੁਰੂ ਨਾਨਕ ਸਤਸੰਗ ਸਭਾ ਬਲੈਕਬਰਨ ਗੁਰਦੁਆਰਾ ਸਾਹਿਬ ਹੌਪਰ ਕਰਾਓਸਿੰਗ ਗੁਰਦੁਆਰਾ ਗੁਰੂ ਨਾਨਕ ਦਰਬਾਰ ਆਫਿਸਰ ਗੁਰਦੁਆਰਾ ਸਾਹਿਬ ਕਰੇਗੀਬਰਨ ਗੁਰਦੁਆਰਾ ਮੀਰੀ ਪੀਰੀ ਸਾਹਿਬ ਗੁਰਦੁਆਰਾ ਦਸਮੇਸ ਦਰਬਾਰ ਟਾਰਨੇਟ ਅਤੇ ਖਾਲਸਾ ਕਾਲਜ ਜੀਲੋਂਗ ਵਿਖੇ ਹਾਜਰੀ ਭਰੀ। ਇਨਾਂ ਸਮਾਗਮਾਂ ਦੌਰਾਨ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕੀਤਾ ਆਸਟਰੇਲੀਆ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਭਾਈ ਸਰਬਜੀਤ ਸਿੰਘ ਢੋਟੀਆਂ ਜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਆਸਟਰੇਲੀਆ ਦੇ ਸਮੂਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
Leave a Reply