ਭਾਜਪਾ ਆਗੂਆਂ ਦੀ ਮੀਟਿੰਗ: ਤਰਨਤਾਰਨ ਵਿੱਚ ਜਿੱਤ ਦਾ ਦਾਅਵਾ

ਭਾਜਪਾ ਆਗੂਆਂ ਦੀ ਮੀਟਿੰਗ: ਤਰਨਤਾਰਨ ਵਿੱਚ ਜਿੱਤ ਦਾ ਦਾਅਵਾ

ਤਰਨਤਾਰਨ ਜਿਮਨੀ ਚੋਣ ਲਈ ਭਾਜਪਾ ਦੀ ਤਿਆਰੀ, ਸੀਨੀਅਰ ਆਗੂਆਂ ਨੇ ਦਿਤੇ ਦਿਸ਼ਾ-ਨਿਰਦੇਸ਼

ਤਰਨਤਾਰਨ 25 ਜੁਲਾਈ (ਰਾਕੇਸ਼ ਨਈਅਰ ਚੋਹਲਾ )

ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਨੂੰ ਲੈ ਕੇ ਭਾਜਪਾ ਨੇ ਆਪਣੀਆਂ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਹੈ। ਭਾਜਪਾ ਜ਼ਿਲ੍ਹਾ ਮੁੱਖ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸੰਗਠਨਾਤਮਿਕ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਭਾਗ ਲਿਆ।

ਇਸ ਮੀਟਿੰਗ ਵਿੱਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ, ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੇਡੀ ਭੰਡਾਰੀ, ਪ੍ਰਦੇਸ਼ ਮਹਿਲਾ ਮੋਰਚਾ ਪ੍ਰਧਾਨ ਬੀਬਾ ਜੈਇੰਦਰ ਕੌਰ, ਸੀਨੀਅਰ ਅਧਿਕਾਰੀ ਰਵੀਕਰਨ ਸਿੰਘ ਕਾਹਲੋਂ ਅਤੇ ਪ੍ਰਦੇਸ਼ ਪ੍ਰਵਕਤਾ ਨਰੇਸ਼ ਸ਼ਰਮਾ ਸਮੇਤ ਕਈ ਅਹਿਮ ਆਗੂ ਮੌਜੂਦ ਰਹੇ।

ਸੋਮ ਪ੍ਰਕਾਸ਼ ਨੇ ਜ਼ਿਲ੍ਹੇ ਵਿੱਚ ਭਾਜਪਾ ਦੀ ਵਧਦੀ ਲੋਕਪ੍ਰਿਯਤਾ ਅਤੇ ਮਿਹਨਤੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਟੀ ਨੂੰ ਜ਼ਿਲ੍ਹਾ ਤਰਨਤਾਰਨ ਦੇ ਆਗੂਆਂ 'ਤੇ ਪੂਰਾ ਮਾਣ ਹੈ। ਸੁਰਜੀਤ ਜਿਆਣੀ ਨੇ ਕਿਹਾ ਕਿ ਭਾਜਪਾ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਮਾਣਮੱਤਾ ਸਨਮਾਨ ਦਿੰਦੀ ਹੈ।


ਕੇਵਲ ਢਿੱਲੋਂ ਨੇ ਦੱਸਿਆ ਕਿ ਆਗੂਆਂ ਵਿੱਚ ਭਰਪੂਰ ਜੋਸ਼ ਹੈ ਅਤੇ ਸੰਘਠਨ ਬੂਥ ਪੱਧਰ ਤੱਕ ਤਿਆਰ ਹੈ, ਜਿਸ ਨਾਲ ਜਿੱਤ ਯਕੀਨੀ ਹੈ। ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਭਾਜਪਾ ਇੱਕ ਐਸਾ ਪਲੇਟਫਾਰਮ ਹੈ ਜੋ ਆਮ ਵਰਕਰ ਨੂੰ ਵੀ ਉੱਚ ਅਹੁਦਿਆਂ ਤੱਕ ਪਹੁੰਚਣ ਦਾ ਮੌਕਾ ਦਿੰਦਾ ਹੈ।

ਹਰਜੀਤ ਸਿੰਘ ਸੰਧੂ ਨੇ ਮੀਟਿੰਗ ਵਿੱਚ ਆਏ ਹੋਏ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿਮਨੀ ਚੋਣ ਭਾਜਪਾ ਲਈ 2027 ਦੀ ਵੱਡੀ ਜਿੱਤ ਦਾ ਰਾਹ ਖੋਲ੍ਹੇਗੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪਾਰਟੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਟੀਮ ਜ਼ਮੀਨ ਪੱਧਰ 'ਤੇ ਦਿਨ-ਰਾਤ ਇੱਕ ਕਰਕੇ ਕੰਮ ਕਰੇਗੀ।

ਇਸ ਮੌਕੇ ਤੇ ਜ਼ਿਲ੍ਹੇ ਦੇ ਕਈ ਹੋਰ ਸੀਨੀਅਰ ਆਗੂ, ਮੋਰਚਾ ਪ੍ਰਧਾਨ, ਸਰਕਲ ਪ੍ਰਧਾਨ ਅਤੇ ਕਾਰਜਕਾਰਣੀ ਮੈਂਬਰ ਵੀ ਹਾਜ਼ਰ ਰਹੇ।