ਪੰਜਾਬ ਦੇ ਲੋਕ ਸੱਤਾਧਾਰੀ ਸਰਕਾਰ ਨੂੰ ਚਲਦਾ ਕਰਨ ਲਈ ਪੱਬਾਂ ਭਾਰ - ਯਾਮਿਨੀ ਗੋਮਰ

ਪੰਜਾਬ ਦੇ ਲੋਕ ਸੱਤਾਧਾਰੀ ਸਰਕਾਰ ਨੂੰ ਚਲਦਾ ਕਰਨ ਲਈ ਪੱਬਾਂ ਭਾਰ - ਯਾਮਿਨੀ ਗੋਮਰ

ਹਲਕੇ ਦੇ ਵਿਕਾਸ ਲਈ ਕੋਟਲੀ ਦੀ ਜਿੱਤ ਜਰੂਰੀ - ਅਜੀਤ ਰਾਮ 

ਆਦਮਪੁਰ 22 ਸਤੰਬਰ (ਪਰਮਜੋਤ ਸਿੰਘ) ਆਦਮਪੁਰ ਬਲਾਕ ਦੇ ਪਿੰਡ ਲੇਸੜੀਵਾਲ ਵਿਖੇ ਕਾਂਗਰਸ ਪਾਰਟੀ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਕਾਂਗਰਸ ਪਾਰਟੀ ਦੇ ਐਸ ਸੀ ਡਿਪਾਰਟਮੈਂਟ ਦੇ ਕਾਰਜਕਾਰੀ ਚੇਅਰਪ੍ਰਸਨ ਸ਼੍ਰੀਮਤੀ ਮੈਡਮ ਯਾਮਿਨੀ ਗੋਮਰ , ਐਸ ਸੀ ਡਿਪਾਰਟਮੈਂਟ ਪੰਜਾਬ ਕਾਂਗਰਸ ਦੇ ਸਕੱਤਰ ਅਤੇ ਐਸ ਸੀ ਡਿਪਾਰਟਮੈਂਟ ਬਲਾਕ ਆਦਮਪੁਰ ਦੇ ਅਬਜ਼ਰਵਰ ਦਵਿੰਦਰ ਪਾਲ, ਜ਼ਿਲਾ ਜਲੰਧਰ ਦੇ ਐਸ ਸੀ ਡਿਪਾਰਟਮੈਂਟ ਦੇ ਚੇਅਰਮੈਨ ਅਰਵਿੰਦ ਢੰਡਾ ਸ਼ਾਮਿਲ ਹੋਏ ਜਿਹਨਾਂ ਦਾ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ ।

ਮੈਡਮ ਯਾਮਿਨੀ ਗੋਮਰ ਨੇ ਹਲਕਾ ਆਦਮਪੁਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਮੌਜੂਦਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਦੂਸਰੀ ਵਾਰ ਆਦਮਪੁਰ ਤੋਂ ਜਿਤਾਕੇ ਹਲਕੇ ਦੇ ਵਿਕਾਸ ਕੰਮਾਂ ਨੂੰ ਲੀਹ ਤੇ ਲਿਆਉਣਾ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਪੁਲਿਸ ਦੀ ਆੜ ਵਿੱਚ ਗੁੰਡਾ ਰਾਜ ਫੈਲਾਕੇ ਆਮ ਗਰੀਬ ਅਤੇ ਐਸ ਸੀ ਵਰਗ ਦੇ ਲੋਕਾਂ ਨੂੰ ਸਤਾ ਤੋਂ ਦੂਰ ਕਰ ਰਹੀ ਹੈ । ਪੰਜਾਬ ਦੀ ਮੁੜ ਤਰੱਕੀ ਲਈ ਲੋਕ ਕਾਂਗਰਸ ਸਰਕਾਰ ਬਣਾਉਣ ਨੂੰ ਲੈ ਕੇ ਲੋਕ ਲਾਮਬੰਦ ਹੋ ਰਹੇ ਹਨ ਅਤੇ ਝਾੜੂ ਪਾਰਟੀ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉਣ ਲਈ ਤਿਆਰ ਹਨ ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਅਜੀਤ ਰਾਮ ਲੇਸੜੀਵਾਲ ਚੇਅਰਮੈਨ ਐਸ ਸੀ ਡਿਪਾਰਟਮੈਂਟ ਬਲਾਕ ਆਦਮਪੁਰ ਵਲੋਂ ਆਇਸਮੁਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਜਿਥੇ ਵੀ ਪਾਰਟੀ ਉਹਨਾਂ ਦੀ ਡਿਊਟੀ ਲਗੇਗੀ ਉਹ ਤਨਦੇਹੀ ਨਾਲ ਪਾਰਟੀ ਜਿੱਤ ਲਈ ਕੰਮ ਕਰਨਗੇ। ਉਹਨਾਂ ਆਈ ਲੀਡਰਸ਼ਿਪ ਦਾ ਸਮੁਚੇ ਹਲਕੇ ਵੱਲੋਂ ਸਿਰੋਪੇ ਦੇ ਕੇ ਸਨਮਾਨ ਕੀਤਾ।

ਇਸ ਮੌਕੇ ਸਾਬਕਾ ਸਰਪੰਚ ਸ਼੍ਰੀਮਤੀ ਇੰਦਰਜੀਤ ਕੌਰ, ਸੁਰਜੀਤ ਕੌਰ, ਪੁਸ਼ਪਾ ਬੀਬੀ, ਬਲਕਿਸਾ ਮਾਤਾ, ਰਣੋ ਬੀਬੀ, ਮਾਸਟਰ ਅਮਰਜੀਤ ਗਿੱਲ, ਡਾ ਬਲਵਿੰਦਰ ਕੁਮਾਰ, ਮਹਿੰਦਰ ਗਿੱਲ, ਤਰਸੇਮ ਲਾਲ, ਜਤਿੰਦਰ ਸ਼ੀਪਾ, ਦੀਪ ਮਾਸਟਰ, ਅਸ਼ੋਕ ਕਲਿਆਣ, ਸੁਰਿੰਦਰ ਪਾਲ, ਚਰਨਜੀਤ ਜੀ, ਸੋਢੀ ਭਾਜੀ, ਰਵੀ ਲਾਲ , ਯੁਵਾ ਮੋਰਚਾ ਦੇ ਸਾਥੀ ਅਰੀਅਨ ਮਾਨ ਤੇ ਸਾਥੀ ਅਤੇ ਪਿੰਡ ਵਾਸੀ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.