ਕੁਦਰਤੀ ਸਾਧਨਾਂ ਦੀ ਵਰਤੋਂ ਨਾਲ ਧਾਰ ਬਲਾਕ ਦੇ ਲੋਕਾਂ ਨੂੰ ਮਿਲ ਸਕਦਾ ਹੈ ਰੁਜ਼ਗਾਰ -ਵਿਪਨ ਮਹਾਜਨ

ਕੁਦਰਤੀ ਸਾਧਨਾਂ ਦੀ ਵਰਤੋਂ ਨਾਲ ਧਾਰ ਬਲਾਕ ਦੇ ਲੋਕਾਂ ਨੂੰ ਮਿਲ ਸਕਦਾ ਹੈ ਰੁਜ਼ਗਾਰ -ਵਿਪਨ ਮਹਾਜਨ
    ਪਠਾਨਕੋਟ 7 ਅਕਤੂਬਰ (ਸੁਖਵਿੰਦਰ ਜੰਡੀਰ) ਹਲਕਾ ਸੁਜਾਨਪੁਰ ਦੇ ਧਾਰ ਬਲਾਕ ਵਿੱਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਧਾਰ ਬਲਾਕ ਦੇ ਵਿਕਾਸ ਨੂੰ ਲੈ ਕੇ ਕਈ ਤਰ੍ਹਾਂ ਦੇ ਵਾਅਦੇ ਦਾਅਵੇ ਕੀਤੇ ਜਾਂਦੇ ਹਨ  ਪਰ ਫਿਰ ਵੀ ਧਾਰ ਬਲਾਕ ਦੇ ਲੋਕ ਆਏ ਦਿਨ ਕਈ ਮੁਸ਼ਕਲਾਂ ਨਾਲ ਜੂਝਦੇ ਰਹਿੰਦੇ ਹਨ   ਅਤੇ ਧਾਰ ਬਲਾਕ ਦੇ ਲੋਕਾਂ ਨਾਲ ਕੀਤੇ ਇਨ੍ਹਾਂ ਨੁਮਾਇੰਦਿਆਂ ਦੇ ਵਾਅਦੇ ਦਾਅਵੇ ਅਕਸਰ ਖੋਖਲੇ ਹੀ ਦੇਖਣ ਨੂੰ ਮਿਲਦੇ ਹਨ  ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਵਿਪਨ ਮਹਾਜਨ ਨੇ ਦੱਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ  ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਧਾਰ ਬਲਾਕ ਵਿੱਚ ਜਾਂ ਲੋਕਾਂ ਨਾਲ ਸਹਾਨੁਭੂਤੀ ਦੱਸੀ ਜਾ ਰਹੀ ਹੈ ਤੇ ਧਾਰ ਬਲਾਕ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸੁਣਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ  ਅਸਲ ਵਿੱਚ ਧਾਰ ਬਲਾਕ ਦੇ ਵਿਕਾਸ ਲਈ ਇਨ੍ਹਾਂ ਨੁਮਾਇੰਦਿਆਂ ਵੱਲੋਂ ਕੋਈ ਵੀ ਕੰਮ ਨਹੀਂ ਕੀਤੇ ਜਾ ਰਹੇ  ਅੱਗੇ ਗੱਲਬਾਤ ਕਰਦਿਆਂ ਵਿਪਨ ਮਹਾਜਨ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ ।ਉਨ੍ਹਾਂ ਦੱਸਿਆ ਕਿ  ਉਹ ਜ਼ਮੀਨੀ ਪੱਧਰ ਤੇ ਧਾਰ ਬਲਾਕ ਦੇ ਲੋਕਾਂ ਨਾਲ ਜੁੜੇ ਹੋਏ ਹਨ ਤੇ ਧਾਰ ਬਲਾਕ ਦੇ ਵਿਕਾਸ ਨੂੰ ਲੈ ਕੇ  ਉਹ ਪਹਿਲਾਂ ਵੀ ਕੰਮ ਕਰਦੇ ਆਏ ਹਨ ਉਨ੍ਹਾਂ ਦੱਸਿਆ ਕਿ  ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਟਾਊਨਸ਼ਿਪ ਦਾ ਸਰਕਾਰੀ ਮਾਡਲ ਸਕੂਲ ਜੋ  ਸੈਂਟਰ ਬੋਰਡ ਮਾਨਤਾਪ੍ਰਾਪਤ ਹੈ ਤੇ ਜੋ ਨੇੜਲੇ ਇਲਾਕਿਆਂ ਲਈ ਇਕਲੌਤਾ ਹੀ ਸਰਕਾਰੀ ਸੀਬੀਐਸਈ ਸਕੂਲ ਹੈ  ਤੇ ਜਿਸ ਦਾ ਲਾਭ ਇਲਾਕੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਹੈ ਉਨ੍ਹਾਂ ਦੱਸਿਆ ਕਿ ਇਸ ਸਕੂਲ ਨੂੰ  ਅਪਗ੍ਰੇਡ ਕਰਾਉਣ ਲਈ ਉਨ੍ਹਾਂ ਵੱਲੋਂ ਕਈ ਯਤਨ ਕੀਤੇ ਗਏ ਤੇ ਅੱਜ ਇਹ ਸਕੂਲ  ਬਾਰ੍ਹਵੀਂ ਜਮਾਤ ਤਕ ਹੋ ਚੁੱਕਿਆ ਹੈ ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ  ਧਾਰ ਬਲਾਕ  ਦੇ ਇਲਾਕੇ ਨੂੰ ਹੋਰ ਵਿਕਸਿਤ ਕਰਨ ਲਈ ਉਨ੍ਹਾਂ ਦੇ ਮਨ ਵਿੱਚ ਕਈ ਤਰ੍ਹਾਂ ਦੀਆਂ ਹੋਰ ਯੋਜਨਾਵਾਂ ਵੀ   ਹਨ ਅਤੇ ਉਹ ਸਰਕਾਰ ਤਕ ਇਸ ਇਲਾਕੇ ਨੂੰ ਵਿਕਸਿਤ ਕਰਨ ਲਈ ਵੱਖ ਵੱਖ ਤਰ੍ਹਾ ਨਾਲ ਅਵਾਜ ਪਹੁੰਚਾ ਰਹੇ ਹਨ