ਜੇ ਜੀਵੈ ਪਤਿ ਲਥੀ ਜਾਇ॥ ਸਭ ਹਰਾਮੁ ਜੇਤਾ ਕਿਛੁ ਖਾਇ॥

ਜੇ ਜੀਵੈ ਪਤਿ ਲਥੀ ਜਾਇ॥  ਸਭ  ਹਰਾਮੁ ਜੇਤਾ ਕਿਛੁ ਖਾਇ॥

ਜੇ ਜੀਵੈ ਪਤਿ ਲਥੀ ਜਾਇ॥ ਸਭ ਹਰਾਮੁ ਜੇਤਾ ਕਿਛੁ ਖਾਇ॥ 
ਪੰਜਾਬ ਦਾ ਚੱਪਾ ਚੱਪਾ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ । ਪੰਜਾਬੀ ਅਤੇ ਖਾਸ ਕਰਕੇ ਸਿੱਖ ਕੌਮ ਦੁਨੀਆਂ ਭਰ ਵਿੱਚ ਦਲੇਰ ਅਤੇ ਅਣਖੀ ਕੌਮ ਮੰਨੀ ਗਈ ਹੈ । ਸਿੱਖ ਧਰਮ ਦੀ ਕੁੱਲ ਉੱਮਰ ਹਾਲੇ ਕਰੀਬ ਸਾਢੇ ਕੁ ਪੰਜ ਸੌ ਸਾਲ ਹੋਈ ਹੈ ਅਤੇ ਅੰਦਾਜ਼ਾਨ ਦਸ ਲੱਖ ਸਿੱਖ ਹੁਣ ਤੱਕ ਸ਼ਹੀਦ ਹੋ ਚੁੱਕੇ ਹਨ । ਮੁਸਲਮਾਨ ਧਰਮ ਵਾਲੇ ਕਹਿੰਦੇ ਹਨ ਕਿ ਸਾਡਾ ਧਰਮ ਚੌਦਾਂ ਕੁ ਸਾਲ ਪੁਰਾਣਾ ਹੈ, ਇਸਾਈ ਧਰਮ ਕਰੀਬ ਦੋ ਕੁ ਹਜ਼ਾਰ ਸਾਲ ਪੁਰਾਣਾ ਹੈ । ਹਿੰਦੂਆਂ ਦਾ ਅੱਗਾ ਪਿੱਛਾ ਤਾਂ ਹਿੰਦੂਆਂ ਨੂੰ ਖੁਦ ਵੀ ਨਹੀਂ ਸ਼ਾਇਦ ਪਤਾ ਹੋਣਾ ਕਿ ਕਦੋਂ ਕੁ ਇਹਨਾਂ ਦਾ ਧਰਮ ਸ਼ੁਰੂ ਹੋਇਆ ਸੀ , ਕੌਣ ਇਸ ਦਾ ਧਰਮ ਦਾ ਬਾਨੀ ਸੀ , ਜਿਆਦਾਤਰ ਮਿਥਿਹਾਸ ਹੀ ਹੈ ! 
ਇਤਨੀ ਗਿਣਤੀ ਵਿੱਚ ਸਿੱਖਾਂ ਦੀਆਂ ਸ਼ਹਾਦਤਾਂ ਦਾ ਹੋਣਾ ਏਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਨਾ ਹੀ ਆਪਣੇ ਉੱਪਰ ਅਤੇ ਨਾ ਹੀ ਕਿਸੇ ਹੋਰ ਉੱਪਰ ਹੋ ਰਹੇ ਜ਼ੁਲਮਾਂ ਅਤੇ ਅੱਤਿਆਚਾਰਾਂ ਨੂੰ ਸਹਾਰਦੇ ਸਨ ਨਾ ਅੱਜ ਸਹਾਰਦੇ ਹਨ ਅਤੇ ਨਾ ਹੀ ਭਵਿੱਖ ਵਿੱਚ ਕਦੇ ਸਹਾਰਨਗੇ । ਅਣਖ ਅਤੇ ਸਿਰ ਉੱਚਾ ਕਰਕੇ ਜਿਊਣ ਦੀ ਸਿੱਖਿਆ ਸਾਨੂੰ ਸਾਡੇ ਗੁਰੂਆਂ ਅਤੇ ਉਨ੍ਹਾਂ ਤੋਂ ਬਾਅਦ ਵਿੱਚ ਹੋਏ ਸਾਡੇ ਮਹਾਨ ਸਿੱਖਾਂ ਨੇ ਹੀ ਦਿੱਤੀ ਹੋਈ ਹੈ । ਸਮੇਂ ਸਮੇਂ ਦੇ ਹਿਸਾਬ ਨਾਲ ਸਿੱਖਾਂ ਦੇ ਵੀ ਅਤੇ ਸਾਡੇ ਦੁਸ਼ਮਣਾਂ ਦੇ ਵੀ ਚਿਹਰੇ ਜਰੂਰ ਬਦਲਦੇ ਰਹੇ ਹਨ ਅਤੇ ਬਦਲਦੇ ਰਹਿਣਗੇ ਵੀ , ਪਰ ਜੰਗਾਂ ਜਾਂ ਲੜਾਈਆਂ ਵਿੱਚ ਇੱਕ ਸਮਾਨੰਤਰ ਸੁਮੇਲ ਇੱਕ ਹੀ ਹੁੰਦਾ ਹੈ । 
ਜਿਸ ਤਰਾਂ ਚਮਕੌਰ ਸਾਹਿਬ ਦੀ ਜੰਗ ਅਤੇ ਸੰਨ 1984 ਦੇ ਜੂਨ ਮਹੀਨੇ ਦੀ ਸ੍ਵੀ ਦਰਬਾਰ ਵਿੱਚ ਹੋਈ ਜੰਗ ਵੀ ਬਿਲਕੁਲ ਮਿਲਦੀ ਜੁਲਦੀ ਹੈ । ਅੱਜ ਸਿੱਖ ਕੌਮ ਦੇ ਬੱਚੇ ਬੱਚੇ ਦੇ ਦਿਮਾਗ਼ ਵਿੱਚ ਇਹ ਗੱਲ ਘਰ ਕਰ ਜਾਣੀ ਚਾਹੀਦੀ ਹੈ ਕਿ ਅੱਜ ਸਿੱਖਾਂ ਦਾ ਵਾਹ ਵਾਸਤਾ ਬਹੁਤ ਹੀ ਚਾਤੁਰ ਚਲਾਕ ਬੇਈਮਾਨ ਧੋਖੇਬਾਜ਼ ਕਮੀਨੇ ਅਤੇ ਨਿਰਦਈ ਦੁਸ਼ਮਣ ਬ੍ਰਾਹਮਣ ਨਾਲ ਹਿੰਦੂ ਨਾਲ ਪਿਆ ਹੋਇਆ ਹੈ । ਹਿੰਦੂ ਧਰਮ ਅੱਜ ਤੋਂ ਪਹਿਲਾਂ ਦੋ ਧਰਮਾਂ ਬੁੱਧ ਅਤੇ ਜੈਨ ਧਰਮ ਨੂੰ ਨਿਗਲ ਚੁੱਕਾ ਹੈ, ਮੁਸਲਮਾਨਾਂ ਨੂੰ ਹਿੰਦੂਆਂ ਨੇ ਡਰਾ ਲਿਆ ਹੋਇਆ ਹੈ ਅਤੇ ਮੁਸਲਮਾਨ ਡਰੇ ਹੋਏ ਵੀ ਹਨ , ਕਰਿਸ਼ਚਿਅਨ ਧਰਮ ਵਾਲਿਆਂ ਨੂੰ ਵੀ ਸਾਊਥ ਦੀਆਂ ਸਟੇਟਾਂ ਕੇਰਲਾ ਉੁੜੀਸਾ ਆਦਿ ਵਿੱਚ ਹਿੰਦੂ ਕੌਮ ਕੁੱਟ ਚੁੱਕੀ ਹੈ ਪਰ ਉੱਹਨਾਂ ਨੇ ਵੀ ਕੋਈ ਬਹੁਤਾ ਜਿਆਦਾ ਇਹਨਾਂ ਹਿੰਦੂਆਂ ਦਾ ਵਿਰੋਧ ਨਹੀਂ ਕੀਤਾ ਸੀ । ਅੱਜ ਬ੍ਰਾਹਮਣ ਕੌਮ ਦੀ ਹਿੰਦੂ ਕੌਮ ਦੀ ਇੰਡੀਅਨ ਸਟੇਟ ਦੀ ਆਰ ਐਸ ਐਸ ਦੀ ਬੀਜੇਪੀ ਦੀ ਸੈਂਟਰ ਸਰਕਾਰ ਦੀ ਇੰਡੀਅਨ ਏਜੰਸੀਆਂ ਰਾਅ ਆਈ ਬੀ ਆਦਿ ਦੀ ਨਿਗਾਹ ਸਿੱਖਾਂ ਅਤੇ ਪੰਜਾਬ ਉੱਤੇ ਹੀ ਹੈ । 
ਦਰਅਸਲ ਵਿੱਚ ਸਾਡੇ ਬਹੁਤੇ ਅਤੇ ਖਾਸ ਕਰਕੇ ਕਿਰਤੀ ਸਿੱਖਾਂ ਨੂੰ ਜਿਹੜੇ ਰਾਜਨੀਤਿਕ ਸੂਝ ਬੂਝ ਘੱਟ ਰੱਖਦੇ ਹਨ ਉੱਹਨਾਂ ਨੂੰ ਇਹਨਾਂ ਬ੍ਰਾਹਮਣਾਂ ਦੀਆਂ ਗੰਦੀਆਂ ਨੀਤੀਆਂ ਦੀ ਬਹੁਤੀ ਸਮਝ ਵੀ ਨਹੀਂ ਹੈ । ਇਹ ਕੱਟੜ ਬ੍ਰਾਹਮਣ ਹਿੰਦੂ ਖਾਸ ਕਰਕੇ ਰਾਜਨੀਤਕ ਲਾਣਾ ਸਿੱਖਾਂ ਦੀ ਪੰਜਾਬ ਦੀ ਹੋਂਦ ਹਸਤੀ ਨੂੰ ਹੀ ਖਤਮ ਕਰਨ ਦੀ ਠਾਣੀ ਬੈਠੇ ਹਨ । ਤਾਂ ਹੀ ਤਾਂ ਦੀਪ ਸਿੱਧੂ ਨੇ ਆਵਾਜ਼ ਬੁਲੰਦ ਕੀਤੀ ਸੀ ਕਿ ਗੱਲ ਇਕੱਲੀਆਂ ਫਸਲਾਂ ਨੂੰ ਬਚਾਉਣ ਦੀ ਨਹੀਂ ਹੈ ਗੱਲ ਤਾਂ ਸਾਨੂੰ ਸਾਡੀਆਂ ਨਸਲਾਂ ਬਚਾਉਣ ਦੀ ਹੈ , ਲੜਾਈ ਤਾਂ ਸਾਨੂੰ ਸਾਡੀ ਹੋਂਦ ਬਚਾਉਣ ਲਈ ਲੜਨੀ ਪੈਣੀ ਹੈ । 
ਇਹ ਗੱਲ ਸੌ ਪ੍ਰਤੀਸ਼ਤ ਸਹੀ ਸੀ ਅਤੇ ਅੱਜ ਵੀ ਹੈ । ਇਹਨਾਂ ਬ੍ਰਾਹਮਣਾਂ ਨੇ ਇਕੱਲਾ ਸਾਨੂੰ ਜਾਨੋਂ ਹੀ ਨਹੀਂ ਮਾਰਿਆ, ਸਾਨੂੰ ਬੇਇੱਜ਼ਤ ਅਤੇ ਬੇਪੱਤ ਵੀ ਕੀਤਾ ਜਲੀਲ ਵੀ ਕੀਤਾ, ਕੁੱਟਿਆ ਅਤੇ ਲੁੱਟਿਆ ਵੀ । ਬ੍ਰਾਹਮਣਵਾਦ ਦੀ ਰੇਂਜ ਬਹੁਤ ਲੰਬੀ ਹੈ, ਇਹ ਹਜ਼ਾਰਾਂ ਸਾਲਾਂ ਅੱਗੇ ਤੱਕ ਦੀ ਸੋਚ ਰੱਖ ਕੇ ਚੱਲਦੇ ਹਨ । ਅੱਜ ਪੰਜਾਬ ਸਮੇਤ ਹਿੰਦੋਸਤਾਨ ਦੇ ਸ਼ਹਿਰਾਂ ਵਿੱਚੋਂ ਅਜੀਬੋ ਗਰੀਬ ਖ਼ਬਰਾਂ ਆਉਣ ਲੱਗ ਪਈਆਂ ਹਨ । ਪਹਿਲਾਂ ਦਿੱਲੀ ਤੋਂ ਖਬਰਾਂ ਆਈਆਂ ਸਨ ਕੇ ਐਨੇ ਬੱਚੇ ਬੱਚੀਆਂ ਗਾਇਬ ਹੋ ਚੁੱਕੇ ਹਨ , ਜਿਨ੍ਹਾਂ ਦਾ ਹੁਣ ਤੱਕ ਕੋਈ ਵੀ ਥੌਹ ਪਤਾ ਨਹੀਂ ਚੱਲਿਆ । ਫੇਰ ਪੰਜਾਬ ਦੇ ਸ਼ਹਿਰ ਲੁਧਿਆਣੇ ਤੋਂ , ਅਤੇ ਆਹ ਕੱਲ੍ਹ ਪਰਸੋਂ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚੋਂ ਦੋ ਨੌਜਵਾਨ ਲੜਕੀਆਂ ਲਾਪਤਾ ਹੋ ਗਈਆਂ ਹਨ । 
ਆਖਰਕਾਰ ਪੰਜਾਬ ਵਿੱਚ ਇਹ ਹੋ ਕੀ ਰਿਹਾ ਹੈ, ਚੱਲ ਕੀ ਰਿਹਾ ਹੈ? ਦਿਨ ਦਿਹਾੜੇ ਕਤਲ ਹੋ ਜਾਣੇ , ਲੁੱਟਾਂ ਖੋਹਾਂ ਹੋ ਜਾਣੀਆਂ, ਬੱਚੇ ਬੱਚੀਆਂ ਗਾਇਬ ਹੋ ਜਾਣੇ , ਦਰਬਾਰ ਸਾਹਿਬ ਜੀ ਦੇ ਅੰਦਰ ਹੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਣੀ , ਗਲੀ ਗਲੀ ਵਿੱਚ ਚਿੱਟੇ ਵਰਗੇ ਨਸ਼ੇ ਦਾ ਮਿਲਣਾ, ਪਰਵਾਸੀਆਂ ਦੀਆਂ ਧਾੜਾਂ ਦੀਆਂ ਧਾੜਾਂ ਪੰਜਾਬ ਵਿੱਚ ਲਿਆ ਕੇ ਸੁੱਟਣੀਆਂ ਅਤੇ ਵਸਾਉਣੀਆਂ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਕਕਾਰ ਪਾਉਣ ਤੋਂ ਰੋਕਣਾ, ਮਾਂ ਬੋਲੀ ਪੰਜਾਬੀ ਬੋਲਣ ਤੋਂ ਰੋਕਣਾ, ਸਿੱਖਾਂ ਦੀ ਕੱਟੜ ਦੁਸ਼ਮਣ ਜਮਾਤ ਆਰ ਐਸ ਐਸ ਵਲੋਂ ਚੁੱਪ ਚਪੀਤੇ ਧੜਾਧੜ ਸਕੂਲ ਖੋਲ੍ਹੇ ਜਾ ਰਹੇ ਹਨ । ਇਹ ਸਭ ਪੰਜਾਬ ਦੀ ਅਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀਆਂ ਤਿਆਰੀਆਂ ਹੀ ਹੋ ਰਹੀਆਂ ਹਨ ਅਤੇ ਸਿੱਖ ਕੌਮ ਅਤੇ ਸਿੱਖ ਕੌਮ ਦੀ ਮੌਜੂਦਾ ਲੀਡਰਸ਼ਿਪ, ਸ਼੍ਰੋਮਣੀ ਕਮੇਟੀ ਅਤੇ ਹੋਰ ਵੱਡੀਆਂ ਸੰਸਥਾਵਾਂ , ਜਥੇਦਾਰ, ਪੱਤਰਕਾਰ , ਬੁੱਧੀਜੀਵੀ, ਲਿਖਾਰੀ ਸਭ ਸੁੱਤੇ ਪਏ ਲੱਗਦੇ ਹਨ , ਕੁੱਝ ਕੁ ਨੂੰ ਛੱਡ ਕੇ । 
ਏਸ ਕਰਕੇ ਗੁਰਬਾਣੀ ਦਾ ਵੀ ਫੁਰਮਾਨ ਹੈ ਕਿ ਜੇਕਰ ਜਿਊਦੇ ਜੀਅ ਕਿਸੇ ਦੀ ਪੱਤ ਤੇ ਆਬਰੂ ਲੁੱਟੀ ਜਾ ਰਹੀ ਹੋਵੇ , ਉੱਸ ਲਈ ਖਾਣਾ ਪੀਣਾ ਪਹਿਨਣਾ ਸਭ ਕੁੱਝ ਹੀ ਹਰਾਮ  ਹੋ ਜਾਂਦਾ ਹੈ । ਹੁਣ ਜਿਹੜੀਆਂ ਧੀਆਂ ਕੁੱਝ ਦਿਨਾਂ ਤੌਂ ਗਾਇਬ ਹਨ , ਉੱਹਨਾਂ ਦੇ ਮਾਪਿਆਂ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਆਢਿਆਂ ਗਵਾਂਢੀਆਂ ਸੱਜਣਾਂ ਮਿੱਤਰਾਂ ਉੱਪਰ ਕੀ ਬੀਤਦੀ ਹੋਵੇਗੀ ਇਹ ਤਾਂ ਉੱਹ ਜਾਣਦੇ ਹੋਣਗੇ ਜਾਂ ਵਾਹਿਗੁਰੂ ਹੀ ਜਾਣਦਾ ਹੋਵੇਗਾ । ਬੱਚਾ ਦੇਰ ਨਾਲ ਹੀ ਘਰ ਆਵੇ ਤਾਂ ਪਰਿਵਾਰ ਦਾ ਸਾਹ ਸੂਤਿਆ ਜਾਂਦਾ ਹੈ । ਪੁਲੀਸ ਵਾਲਿਆਂ ਨੇ ਐਡਾ ਕੁ ਸ਼ਰਮਨਾਕ ਬਿਆਨ ਦਿੱਤਾ ਹੈ ਕਿ ਪੰਜਾਬ ਵਿੱਚ ਤਾਂ ਹਾਲੇ ਨੌਜਵਾਨ ਕੁੜੀਆਂ ਦੇ ਗਾਇਬ ਹੋਣ ਦੇ ਦਸ ਕੁ ਮਾਮਲੇ ਹੀ ਸਾਹਮਣੇ ਆਏ ਹਨ । 
ਏਸ ਕਰਕੇ ਭਾਈ ਸਾਡਾ ਤਾਂ ਚੌਂਕੀਦਾਰਾਂ ਵਾਂਗ ਹੋਕਾ ਹੀ ਹੈ ਕਿ ਜਾਗਦੇ ਰਹੋ ਜਾਗਦੇ ਰਹੋ ਅਤੇ ਜਾਗਦੇ ਰਹੋ । ਐਧਰ ਦਮਦਮੀ ਟਕਸਾਲ ਮਹਿਤਾ ਦੇ ਮੁੱਖੀ ਅਖਵਾਉਣ ਵਾਲੇ ਨਾਗਪੁਰ ਦੀ ਪੈਦਾਇਸ਼ ਬਾਬਾ ਹਰਨਾਮ ਸਿੰਘ ਧੁੰਮਾਂ ਹੋਰੀਂ ਮਹਿਤੇ ਸੱਦ ਕੇ ਸਿੱਖਾਂ ਸਿੱਖੀ ਅਤੇ ਪੰਜਾਬ ਦੇ ਵੈਰੀਆਂ ਨੂੰ ਮਾਣ ਸਨਮਾਨ ਬਖਸ਼ ਰਹੇ ਹਨ । ਐਹੋ ਜਿਹੇ ਗਦਾਰਾਂ ਨੂੰ ਕਿਸੇ ਖੂਹ ਖਾਤੇ ਵਿੱਚ ਡੁੱਬ ਕੇ ਮਰ ਹੀ ਜਾਣਾ ਚਾਹੀਦਾ ਹੈ । ਸਿਆਣੀਆਂ ਕੌਮਾਂ ਸਿਆਣੇਂ ਲੋਕ ਦੁਸ਼ਮਣਾਂ ਨੂੰ ਆਪਣੀ ਦਹਿਲੀਜ਼ ਉੱਪਰ ਪੈਰ ਵੀ ਨਹੀਂ ਰੱਖਣ ਦਿੰਦੇ ਹੁੰਦੇ, ਐਧਰ ਸੱਦੇ ਦੇ ਦੇ ਕਿ ਦੁਸ਼ਮਣਾਂ ਨੂੰ ਸਿੱਖਾਂ ਦੇ ਸਿਰਾਂ ਉੱਪਰ ਬੈਠਾਇਆ ਜਾ ਰਿਹਾ ਹੈ । 
ਹਰ ਸਿੱਖ ਆਪਣੀ ਆਪਣੀ ਜਿਮੇਂਵਾਰੀ ਸਮਝ ਕੇ ਆਪਣੇ ਸਿੱਖ ਧਰਮ ਅਤੇ ਆਪਣੇ ਹੋਮਲੈਂਡ ਆਪਣੀ ਮਾਤ ਭੂਮੀ ਪੰਜਾਬ ਦੀ ਹਿਫ਼ਾਜ਼ਤ ਜਰੂਰ ਕਰੇ । ਪੰਜਾਬ ਦਾ ਤੇਰਾਂ ਹਜ਼ਾਰ ਪਿੰਡ , ਹਰ ਕਸਬਾ , ਹਰ ਸ਼ਹਿਰ , ਹਰ ਗਲ੍ਹੀ , ਹਰ ਮੋੜ , ਹਰ ਖੇਤ , ਹਰ ਸੜਕ , ਹਰ ਵਰਗ ਦੇ ਲੋਕ ਸਾਡੇ ਆਪਣੇ ਹੀ ਹਨ । ਪੰਜਾਬ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾ ਕੇ ਰੱਖਣਾ ਹਰ ਸਿੱਖ ਹਰ ਪੰਜਾਬੀ ਦਾ ਫਰਜ ਬਣਦਾ ਹੈ, ਜਿਹੜਾ ਜਿਹੜਾ ਵੀ ਪੰਜਾਬੀ ਪੰਜਾਬ ਦਾ ਅੰਨ ਖਾਂਦਾ ਹੈ ਅਤੇ ਪੰਜਾਬ ਦਾ ਪਾਣੀ ਪੀਂਦਾ ਹੈ । 

ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.