ਖਾਨਗਾਹ ਬਾਬਾ ਸ਼ੇਖ ਨਸ਼ੀਰਾ ਅੱਪਰਾ ਵਿਖੇ ਸਾਲਾਨਾ ਜੋੜ ਮੇਲਾ 11 ਅਤੇ 12 ਜੁਲਾਈ ਨੂੰ

ਖਾਨਗਾਹ ਬਾਬਾ ਸ਼ੇਖ ਨਸ਼ੀਰਾ  ਅੱਪਰਾ ਵਿਖੇ ਸਾਲਾਨਾ ਜੋੜ ਮੇਲਾ 11 ਅਤੇ 12 ਜੁਲਾਈ ਨੂੰ

ਅੱਪਰਾਾ, 4 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਅੱਪਰਾ ਦੇ ਮੰਡੀ ਰੋਡ ਵਿਖੇ ਸਥਿਤ ਦਰਬਾਰ ਬਾਬਾ ਸ਼ੇਖ ਨਸ਼ੀਰਾ ਜੀ ਦੇ ਅਸਥਾਨ 'ਤੇ ਬ੍ਰਹਮਲੀਨ ਸਾਂਈ ਪ੍ਰਕਾਸ਼ ਰਾਮ ਜੀ ਦੇ ਆਸ਼ੀਰਵਾਦ ਸਦਕਾ ਸਾਂਈ ਕਿਸ਼ਨ ਲਾਲ ਦੀ ਅਗਵਾਈ ਹੇਠ ਦਰਬਾਰ ਬਾਬਾ ਸ਼ੇਖ ਨਸ਼ੀਰਾ ਪ੍ਰਬੰਧਕ ਕਮੇਟੀ, ਐਨ ਆਰ ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੋ ਦਿਨਾਂ ਸਾਲਾਨਾ ਜੋੜ ਮੇਲਾ ਮਿਤੀ 11 ਤੇ 12 ਜੁਲਾਈ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਮਿਤੀ 11 ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਦਰਬਾਰ ਵਿਖੇ ਚਾਦਰ ਤੇ ਝੰਡੇ ਦੀ ਰਸਮ ਪੂਰੇ ਉਤਸ਼ਾਹ ਨਾਲ ਨਿਭਾਈ ਜਾਵੇਗੀ। ਇਸੇ ਦਿਨ ਗਾਇਕ ਸਰਦਾਰ ਅਲੀ ਤੇ ਸ਼ਾਹ ਸਿਸਟਰ ਤੇ ਸੰਤ ਰਾਮ ਦੀਪਕ ਕੱਵਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਮਿਤੀ 12 ਜੁਲਾਈ ਦਿਨ ਐਤਵਾਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਕਮਲ ਖ਼ਾਨ, ਕਮਲ ਕਹਾਣੀਆਂ, ਪਰਮਜੀਤ ਪੰਮ, ਭੋਲਾ ਕੋਮਲ, ਜਗਦੀਸ਼ ਜੋਤ, ਲਵ ਕਲਿਆਣ, ਬਲਿਹਾਰ ਸੇਖੋਂ, ਜੇ ਚੀਮਾ, ਦਿਲਬਹਾਰ ਸ਼ੌਕਤ, ਰਵੀ ਖ਼ਾਨ, ਫਤਿਹਵੀਰ, ਪਿ੍ਆ ਹੰਸ, ਸੁੱਚਾ ਸਬਰੀ, ਡਾ. ਗੁਰਨੇਕ ਤੇ ਜੈਸਿਕਾ ਮਿਊਜੀਕਲ ਗਰੁੱਪ ਨੱਕਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਮੇਲੇ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਦੀਪਾ ਮੀਓਂਵਾਲ ਬਾਖ਼ੂਬੀ ਨਿਭਾਉਣਗੇ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.