ਏ.ਕੇ.ਐਫ ਇੰਟਰਨੈਸ਼ਨਲ ਐਸੌਸੀਏਸ਼ਨ ਕੈਨੇਡਾ ਵੱਲੋਂ ਬਾਬਾ ਬਖਸ਼ੀਸ਼ ਸਿੰਘ ਦਾ ਧੰਨਵਾਦ

ਏ.ਕੇ.ਐਫ ਇੰਟਰਨੈਸ਼ਨਲ ਐਸੌਸੀਏਸ਼ਨ ਕੈਨੇਡਾ ਵੱਲੋਂ ਬਾਬਾ ਬਖਸ਼ੀਸ਼ ਸਿੰਘ ਦਾ ਧੰਨਵਾਦ

ਅੰਮ੍ਰਿਤਸਰ, ਰਣਜੀਤ ਸਿੰਘ ਖ਼ਾਲਸਾ 
ਏ.ਕੇ.ਐਫ ਇੰਟਰਨੈਸ਼ਨਲ ਐਸੌਸੀਏਸ਼ਨ ਕੈਨੇਡਾ ਵੱਲੋਂ ਇੱਕ ਪ੍ਰੈਸ ਨੋਟ ਰਾਹੀਂ ਬਾਬਾ ਬਖਸ਼ੀਸ਼ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਹੈ ਕਿ, ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨ , ਭਾਈ ਜਗਰੂਪ ਸਿੰਘ ਪੰਜਵੜ੍ਹ ਦੀ ਲਾਵਾਰਿਸ ਬਣੀ ਲਾਸ਼ ਨੂੰ, ਸੰਘਰਸ਼ੀ ਬਾਬਾ ਬਖ਼ਸ਼ੀਸ਼ ਸਿੰਘ ਨੇ ਵਾਰਿਸ ਬਣ ਕੇ ਸਿੱਖੀ ਸਿਧਾਂਤ ਅਨੁਸਾਰ ਪੰਜ ਭੌਤਿਕ ਸਰੀਰ ਨੂੰ ਅਗਨੀ ਭੇਟ ਕਰਨ ਲਈ ਜੋ ਜਿੰਮੇਵਾਰੀ ਚੁੱਕੀ ਹੈ ,ਅਸੀ ਬਾਬਾ ਜੀ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਦੇ ਹਾਂ, ਜਿੰਨਾਂ ਪੰਜਾਬ ਦੀ ਧਰਤੀ ਤੇ ਬਾਬਰ ਕਿਆ ਦੇ ਜ਼ੁਲਮ ਦੇ ਡਰ ਤੋ ਨਾਂ ਡਰਦਿਆ ਅਰਥੀ ਨੂੰ ਆਪਣੇ ਪਰਿਵਾਰ ਨਾਲ ਮੋਢਾ ਦੇਣ ਦੀ ਗੱਲ ਕੀਤੀ । ਬਾਬਾ ਜੀ ਦੀਆਂ ਪੰਥ ਲਈ ਕੀਤੀਆਂ ਗਈਆਂ ਸੇਵਾਵਾਂ ਤੇ ਅੱਜ ਦੀ ਕਮਾਈ ਦੇਖ ਕੇ ਸਾਡਾ ਸਿਰ ਝੁਕਦਾ ਹੈ । ਅਸੀ ਬਾਬਾ ਜੀ ਨੂੰ ਭਰੋਸਾ ਦਿੰਦੇ ਹਾਂ ਕਿ ਇਸ ਕਾਰਜ ਨੂੰ ਪੂਰਾ ਕਰਦਿਆਂ ਜੋ ਵੀ ਖ਼ਰਚਾ ਆਵੇਗਾ ਇਹ ਸੇਵਾ ਏ.ਕੇ.ਐਫ ਇੰਟਰਨੈਸ਼ਨਲ ਐਸੌਸੀਏਸ਼ਨ ਜਥੇਬੰਦੀ (ਕੈਨੇਡਾ)ਵੱਲੋਂ ਕੀਤੀ ਜਾਵੇਗੀ । ਬਾਬਾ ਬਖ਼ਸ਼ੀਸ਼ ਸਿੰਘ ਵੱਲੋਂ ਪਿਛਲੇ ਸਮੇਂ ਤੋਂ ਲੈਕੇ ਹੁਣ ਤੱਕ ਨੰਗੇ ਧੜ ਕੌਮ ਨਾਲ ਖੜ੍ਹਨ ਲਈ ਜਥੇਬੰਦੀ ਆਉਣ ਵਾਲੇ ਸਮੇਂ ਵਿੱਚ ਭਾਈ ਸਾਹਿਬ ਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਗੋਲਡ ਮੈਡਲ ਨਾਲ ਸਨਮਾਨਿਤ ਵੀ ਕਰੇਗੀ । ਬੇਸ਼ੱਕ ਇਹ ਉਚਿਤ ਸਮਾਂ ਨਹੀ ਹੈ ਇਸ ਸਨਮਾਨ ਲਈ ਪਰ ਭਾਈ ਸਾਹਿਬ ਦੀ ਨੇਕ ਕਮਾਈ ਅੱਗੇ ਜਜ਼ਬਾਤ ਸਾਨੂੰ ਮਜਬੂਰ ਕਰ ਰਹੇ ਨੇ । ਪੰਥ ਪ੍ਰਤੀ ਵਫ਼ਾਦਾਰ ਹੋਕੇ ਸੇਵਾਵਾਂ ਦੇਣ ਵਾਲੇ ਸਿੰਘ , ਸਿੰਘਣੀਆਂ ਨਾਲ ਏ. ਕੇ. ਐਫ ਜੱਥੇਬੰਦੀ ਆਪਣੀ ਯੋਗ ਸਮਰੱਥਾ ਅਨੁਸਾਰ ਸਦਾ ਖੜੀ ਹੈ ਤੇ ਖੜੀ ਰਹੇਗੀ ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.