ਸੁਖਦੀਪ ਸਿੱਧੂ ਦੇ ਪਿਤਾ ਮਾਸਟਰ ਜੋਗਾ ਸਿੰਘ ਨਮਿੱਤ ਭੋਗ ਪਾਏ ਗਏ

ਸੁਖਦੀਪ ਸਿੱਧੂ ਦੇ ਪਿਤਾ ਮਾਸਟਰ ਜੋਗਾ ਸਿੰਘ ਨਮਿੱਤ ਭੋਗ ਪਾਏ ਗਏ

ਸਿਆਸੀ,ਸਮਾਜਿਕ ਆਗੂਆਂ ਅਤੇ ਹੋਰਨਾਂ ਵੱਲੋਂ ਸ਼ਰਧਾਂਜਲੀਆਂ ਭੇਂਟ

ਰਾਕੇਸ਼ ਨਈਅਰ ਚੋਹਲਾ 
ਕੱਥੂਨੰਗਲ/ਜੇਠੂਵਾਲ,8 ਮਈ

ਨੇੜਲੇ ਪਿੰਡ ਮਜਵਿੰਡ ਦੇ ਸਾਬਕਾ ਸਰਪੰਚ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਸਲਾਹਕਾਰ ਸੁਖਦੀਪ ਸਿੱਧੂ ਦੇ ਪਿਤਾ ਮਾਸਟਰ ਜੋਗਾ ਸਿੰਘ ਸਿੱਧੂ ਨਮਿੱਤ ਅੰਤਿਮ ਅਰਦਾਸ ਅਤੇ ਭੋਗ ਸਮਾਗਮ ਮੌਕੇ ਸਿਆਸੀ,ਸਮਾਜਿਕ ਅਤੇ ਪੱਤਰਕਾਰੀ ਖੇਤਰ ਨਾਲ ਸਬੰਧਤ ਸਖਸ਼ੀਅਤਾਂ ਵੱਲੋਂ ਮਾਸਟਰ ਜੋਗਾ ਸਿੰਘ ਸਿੱਧੂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।ਮਾਸਟਰ ਜੋਗਾ ਸਿੰਘ ਸਿੱਧੂ ਦਾ ਬੀਤੇ ਦਿਨੀਂ 87 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ।ਭੋਗ ਸਮਾਗਮ ਮੌਕੇ ਭਾਈ ਮਨਜਿੰਦਰ ਸਿੰਘ ਡੇਰਾ ਬਾਬਾ ਨਾਨਕ ਵਾਲਿਆਂ ਦੇ ਜਥੇ ਨੇ ਕੀਰਤਨ ਕੀਤਾ।ਮਾਸਟਰ ਜੋਗਾ ਸਿੰਘ ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲੇ ਆਗੂਆਂ ਨੇ ਮਾਸਟਰ ਜੋਗਾ ਸਿੰਘ ਸਿੱਧੂ ਵੱਲੋਂ ਖੇਡਾਂ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਯਾਦ ਕੀਤਾ।ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਸੋ਼ਕ ਸੰਦੇਸ਼ ਭੇਜਣ ਵਾਲਿਆਂ ਵਿੱਚ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ,ਖ਼ਾਲਸਾ ਕਾਲਜ ਮੈਨੇਜਮੈਂਟ ਕਮੇਟੀ ਦੇ ਆਨਰੇਰੀ ਸਕੱਤਰ ਤੇ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ,ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ,'ਆਪ' ਆਗੂ ਤਲਬੀਰ ਸਿੰਘ ਗਿੱਲ,ਕਾਮਰੇਡ ਬਲਕਾਰ ਸਿੰਘ ਦੁਧਾਲਾ,ਲੋਕ ਸੰਪਰਕ ਵਿਭਾਗ ਦੇ ਜਾਇੰਟ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ ਅਤੇ ਫਾਰਮਾਸਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਆਦਿ ਸ਼ਾਮਲ ਸਨ 

ਜਦਕਿ ਇਸ ਮੌਕੇ 'ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਅੰਡਰ ਸੈਕਟਰੀ ਧਰਮਿੰਦਰ ਸਿੰਘ ਰਟੌਲ,ਸਾਬਕਾ ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ, ਮਾਸਟਰ ਜਸਵਿੰਦਰ ਸਿੰਘ ਜਹਾਂਗੀਰ, ਭਾਜਪਾ ਦੇ ਬੁਲਾਰੇ ਪ੍ਰੋ:ਸਰਚਾਂਦ ਸਿੰਘ, ਜਾਇੰਟ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ,ਡਿਪਟੀ ਡਾਇਰੈਕਟਰ ਸ਼ੇਰਜੰਗ ਸਿੰਘ ਹੁੰਦਲ,ਸਾਂਸਦ ਗੁਰਜੀਤ ਸਿੰਘ ਔਜਲਾ ਦੇ ਭਰਾ ਸੁੱਖ ਔਜਲਾ,ਨਵਦੀਪ ਸਿੰਘ ਸੋਨਾ ਮਜੀਠਾ, ਜਾਇੰਟ ਡਾਇਰੈਕਟਰ ਖੇਤੀਬਾੜੀ ਜਤਿੰਦਰ ਸਿੰਘ ਗਿੱਲ,ਸਾਬਕਾ ਖੇਤੀਬਾੜੀ ਅਫ਼ਸਰ ਦਿਲਬਾਗ ਸਿੰਘ ਧੰਜੂ,ਸਰਪੰਚ ਬਲਦੇਵ ਸਿੰਘ ਡੱਡੀਆਂ,ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਰੌਬਿਨ,ਸਰਬੱਤ ਦਾ ਭਲਾ ਟਰੱਸਟ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ,ਨਿਗਰਾਨ ਇੰਜੀਨੀਅਰ ਬੂਟਾ ਰਾਮ,ਮਨਪ੍ਰੀਤ ਸਿੰਘ ਪੀਏ ਡਾਕਟਰ ਇੰਦਰਬੀਰ ਸਿੰਘ ਨਿੱਜਰ ,ਐਮ ਡੀ ਹਰਜਿੰਦਰ ਸਿੰਘ ਮਰਹਾਣਾ,ਸਵਰਨ ਸਿੰਘ ਮੁਨੀਮ, ਸਵਰਨਜੀਤ ਸਿੰਘ ਕੁਰਾਲੀਆਂ,ਮਾਸਟਰ ਸਤਨਾਮ ਸਿੰਘ ਪਾਖਰਪੁਰਾ , ਕਬੱਡੀ ਕੁਮੈਂਟੇਟਰ ਕੁਲਦੀਪ ਸਿੰਘ ਕਾਹਲੋਂ,ਮਾਸਟਰ ਅਜੀਤ ਸਿੰਘ ਅੰਮ੍ਰਿਤਸਰ, ਭੁਪਿੰਦਰ ਸਿੰਘ ਵਾਲੀਆ,ਹਰਜੀਤ ਸਿੰਘ ਸੈਕਟਰੀ ਅਵਾਣ,ਨਵਰੀਤ ਸਿੰਘ ਬੱਲ ਸਾਬਕਾ ਸਰਪੰਚ ਕੰਡਿਆਲਾ ,ਚਰਨਜੀਤ ਸਿੰਘ ਸਾਬਕਾ ਸਰਪੰਚ ਰਾਮਦੀਵਾਲੀ ,ਨਿਸ਼ਾਨ ਸਿੰਘ ਮੰਡਿਆਲਾ ,ਪ੍ਰੋ: ਜਗਦੀਪ ਸਿੰਘ ਚੰਡੀਗੜ੍ਹ, ਦਿਲਬਾਗ ਸਿੰਘ ਢੋਟੀਆਂ ,ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਐਕਸੀਅਨ ਜਗਦੇਵ ਸਿੰਘ ਛੀਨਾ, ਮਨਪ੍ਰੀਤ ਸਿੰਘ ਸੰਧੂ ,ਹਰਦੀਪ ਸਿੰਘ ਖਿਲਚੀਆਂ,ਨਵਜੀਤ ਸਿੰਘ ਘਈ,ਪ੍ਰਿੰਸੀਪਲ ਦਿਲਬਾਗ ਸਿੰਘ ਮਾਨ,ਪ੍ਰਿੰਸੀਪਲ ਤਰਨਜੀਤ ਸਿੰਘ ਝਬਾਲ,ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨਿਜ਼ਾਮਪੁਰ ,ਨੰਬਰਦਾਰ ਪੂਰਨ ਸਿੰਘ ਹੇਰ,ਬਿਕਰਮ ਸਿੰਘ ਮਟੀਆਂ ਅਤੇ ਜਤਿੰਦਰਪਾਲ ਸਿੰਘ ਛੀਨਾ ਵੀ ਮੌਜੂਦ ਸਨ।ਸਾਬਕਾ ਸਰਪੰਚ ਸੁਖਦੀਪ ਸਿੰਘ ਸਿੱਧੂ ਨੇ ਸੰਗਤ ਦਾ ਧੰਨਵਾਦ ਕੀਤਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.