ਬੰਦੀ ਸਿੰਘਾ ਦੀ ਰਿਹਾਈ ਲਈ 4 ਅਗਸਤ ਨੁੰ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੁਕਣ ਅਤੇ 15 ਅਗਸਤ ਨੁੰ ਮੌਹਾਲੀ ਮੋਰਚੇ ਊੁੱਤੇ ਵੱਡਾ ਇਕੱਠ ਕਰਨ ਦਾ ਫੈਸਲਾ — ਕੌਮੀ ਇਨਸਾਫ਼ ਮੋਰਚਾ

ਬੰਦੀ ਸਿੰਘਾ ਦੀ ਰਿਹਾਈ ਲਈ 4 ਅਗਸਤ ਨੁੰ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੁਕਣ ਅਤੇ 15 ਅਗਸਤ ਨੁੰ ਮੌਹਾਲੀ ਮੋਰਚੇ ਊੁੱਤੇ ਵੱਡਾ ਇਕੱਠ ਕਰਨ ਦਾ ਫੈਸਲਾ — ਕੌਮੀ ਇਨਸਾਫ਼ ਮੋਰਚਾ

ਫ਼ਤਹਿਗੜ੍ਹ ਸਾਹਿਬ, 7 ਜੁਲਾਈ, ਨਜ਼ਰਾਨਾ ਟਾਈਮਜ ਬਿਊਰੋ

ਅੱਜ ਗੁਰਦੂਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਬਾਪੂ ਗੁਰਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਬੰਦੀ ਸਿੰਘਾ ਦੀ ਰਿਹਾਈ ਵਾਲੇ ਮੋਰਚੇ ਨੁੰ ਹੋਰ ਹੁੰਗਾਰਾ ਦੇਣ ਲਈ ਮਿਤੀ 4 ਅਗਸਤ ਨੁੰ ਜ਼ਿਲਾ ਪੱਧਰ ਊੁੱਤੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੁੱਕੇ ਜਾਣਗੇ ਅਤੇ 15 ਅਗਸਤ ਨੁੰ ਮੌਹਾਲੀ ਮੋਰਚੇ ਊੱਤੇ ਇੱਕ ਵੱਡਾ ਇਕੱਠ ਕੀਤਾ ਜਾਵੇਗਾ । ਇਹਨਾ ਦੋਵੇ ਪ੍ਰੋਗਰਾਮਾਂ ਨੁੰ ਸਫਲ ਬਨਾਊਣ ਲਈ 22 ਜੁਲਾਈ ਨੁੰ ਇੱਕ ਵਿਸ਼ੇਸ਼ ਇਕੱਤਰਤਾ ਕਿਸਾਨ ਭਵਨ ਚੰਡੀਗੜ ਵਿਖੇ ਸਵੇਰੇ 11 ਵਜੇ ਰੱਖੀ ਗਈ ਹੈ । ਇਸ ਇਕੱਤਰਤਾ ਵਿੱਚ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ , ਦਿੱਲੀ ਸਿੱਖ ਗੁਰਦੂਆਰਾ ਮਨੇਜਮੈਟ ਕਮੇਟੀ , ਹਰਿਆਰਾ ਗੁਰਦੂਆਰਾ ਪ੍ਰਬੰਧਕ ਕਮੇਟੀ , ਸਮੂਹ ਸੰਤ ਸੰਪਰਦਾਵਾਂ, ਸਮੂਹ ਕਿਸਾਨ ਜਥੇਬੰਦੀਆ , ਸਮੂਹ ਅਕਾਲੀ ਧੜੇ , ਸਮੂਹ ਪੰਥਕ ਜਥੇਬੰਦੀਆ , ਸਮੂਹ ਮਜ਼ਦੂਰ ਜਥੇਬੰਦੀਆ ਅਤੇ ਸਮੂਹ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੁੰ ਪ੍ਰੈੱਸ ਰਾਹੀਂ ਵੀ ਬੇਨਤੀ ਕੀਤੀ ਜਾਂਦੀ ਹੈ , ਟੈਲੀਫ਼ੋਨ ਅਤੇ ਮਿਲਕੇ ਵੀ ਸੱਦਾ ਪੱਤਰ ਦਿੱਤਾ ਜਾਏਗਾ । ਅੱਜ ਦੀ ਇਸ ਇਕੱਤਰਤਾ ਵਿੱਚ ਮਹਿਸੂਸ ਕੀਤਾ ਗਿਆ ਕਿ ਮੋਰਚੇ ਨੁੰ ਚਲਾਉਣ ਲਈ ਮਾਇਆ ਦੀ ਸਖ਼ਤ ਜ਼ਰੂਰਤ ਹੈ ਇਸ ਲਈ ਸਮੂਹ ਦਾਨੀ ਸੱਜਣਾਂ ਖਾਸ ਕਰਕੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਖਾਸ ਕਰਕੇ ਸਿੱਖ ਪੰਥ ਨੁੰ ਅਪੀਲ ਹੈ ਕਿ ਮੋਰਚੇ ਦੀ ਸਫਲਤਾ ਲਈ ਵੱਧ ਤੋਂ ਵੱਧ ਮਾਇਆ ਭੇਜਣ ਦੀ ਕਿਰਪਾਲਤਾ ਕਰਨ ਜੀ । ਇਸ ਇਕੱਤਰਤਾ ਵਿੱਚ ਇੱਕ ਫੰਡ ਇਕੱਠਾ ਕਰਨ ਅਤੇ ਖਰਚ ਕਰਨ ਲਈ ਬਾਪੂ ਗੁਰਚਨ ਸਿੰਘ , ਸਰਦਾਰ ਗੁਰਦੀਪ ਸਿੰਘ ਬਠਿੰਡਾ , ਸਰਦਾਰ ਕਰਨੈਲ ਸਿੰਘ ਪੰਜੋਲੀ , ਸਰਦਾਰ ਬਲਵਿੰਦਰ ਸਿੰਘ ਫ਼ਿਰੋਜ਼ਪੁਰ , ਸਰਦਾਰ ਬਲਵਿੰਦਰ ਸਿੰਘ ਕਾਲਾ ਅਤੇ ਬਲਵੀਰ ਸਿੰਘ ਬੈਰੋਪੁਰ ਦੇ ਅਧਾਰਤ 6 ਮੈਂਬਰੀ ਕਮੇਟੀ ਬਣਾਈ ਗਈ । ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ,ਬਾਪੂ ਗੁਰਚਰਨ ਸਿੰਘ , ਡਾਕਟਰ ਧਰਮਪਾਲ ਜੀ , ਗੁਰਦੀਪ ਸਿੰਘ ਬਠਿੰਡਾ , ਬਲਵਿੰਦਰ ਸਿੰਘ ਫ਼ਿਰੋਜ਼ਪੁਰ , ਜਤਿੰਦਰ ਸਿੰਘ ਇਸੜੂ , ਅਮਰਜੀਤ ਸਿੰਘ ਬਡਗੁਜਰਾ , ਅਵਤਾਰ ਸਿੰਘ ਕੌਰਜੀਵਾਲਾ , ਰਣਜੀਤ ਸਿੰਘ ਚਰਨਾਥਲ , ਹਰਨੇਕ ਸਿੰਘ ਭੱਲਮਾਜਰ ਅਦਿ ਆਗੂ ਸ਼ਾਮਲ ਹੋਏ ।