ਸਿਵਲ ਸਰਜਨ ਵੱਲੋਂ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਦੇ ਸੰਚਾਲਕਾਂ ਨਾਲ ਮੀਟਿੰਗ
- ਰਾਸ਼ਟਰੀ
- 26 Jul, 2026 09:27 AM (Asia/Kolkata)
ਕਪੂਰਥਲਾ, 26 ਜੁਲਾਈ:ਗੌਰਵ ਮੜੀਆ
ਸਿਵਲ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਕਪੂਰਥਲਾ ਵਿੱਚ ਇਲਾਜ ਲਈ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਦੀ ਅਗਵਾਈ ਹੇਠ ਪ੍ਰਾਈਵੇਟ ਡੀ-ਐਡੀਕਸ਼ਨ ਸੈਂਟਰਾਂ ਦੇ ਸੰਚਾਲਕਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੰਦੀਪ ਭੋਲਾ, ਐਸ.ਐਮ.ਓ. ਸਿਵਲ ਹਸਪਤਾਲ ਕਪੂਰਥਲਾ ਡਾਕਟਰ ਪਰਮਿੰਦਰ ਕੌਰ ਅਤੇ ਦੋਵੇਂ ਮਨੋਚਿਕਿਤਸਕ (Psychiatrists) ਵੀ ਹਾਜ਼ਰ ਸਨ।
ਮੀਟਿੰਗ ਵਿੱਚ ਪ੍ਰਾਈਵੇਟ ਸੈਂਟਰਾਂ ਦੇ ਸੰਚਾਲਕਾਂ ਨੇ ਸਰਕਾਰੀ ਨਸ਼ਾ ਮੁਕਤੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਦਾ ਭਰੋਸਾ ਦਿੰਦਿਆਂ ਸਰਕਾਰੀ ਖੇਤਰ ਨੂੰ ਬੈੱਡ ਉਪਲਬਧ ਕਰਵਾਉਣ ਲਈ ਸਹਿਮਤੀ ਪ੍ਰਗਟਾਈ। ਇਸ ਫੈਸਲੇ ਨਾਲ ਨਸ਼ਾ ਮੁਕਤੀ ਕੇਂਦਰ ਕਪੂਰਥਲਾ ਵਿੱਚ ਲਗਭਗ 20 ਵਾਧੂ ਬੈੱਡਾਂ ਦਾ ਇਜ਼ਾਫ਼ਾ ਹੋਵੇਗਾ, ਜਿਸ ਨਾਲ ਵਧੇਰੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਦੀ ਸਹੂਲਤ ਮਿਲ ਸਕੇਗੀ।
ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਮੀਟਿੰਗ ਵਿੱਚ ਸ਼ਾਮਲ ਸਾਰੇ ਪ੍ਰਾਈਵੇਟ ਸੈਂਟਰ ਸੰਚਾਲਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਿਹਤ ਵਿਭਾਗ ਨਸ਼ਾ ਪੀੜਤਾਂ ਨੂੰ ਬਿਹਤਰ ਅਤੇ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
Leave a Reply