ਕਿਸਾਨ ਸਿਖਲਾਈ ਕੈਂਪ ਲਗਾਇਆ

ਕਿਸਾਨ ਸਿਖਲਾਈ ਕੈਂਪ ਲਗਾਇਆ
ਭੋਗਪੁਰ 26 ਨਵੰਬਰ (ਸੁਖਵਿੰਦਰ ਜੰਡੀਰ ) ਬਲਾਕ ਭੋਗਪੁਰ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਕੈਂਪ ਦੀ ਸ਼ੁਰੂਆਤ ਡਾ ਸਤਨਾਮ ਸਿੰਘ ਦੁਆਰਾ ਕੀਤੀ ਗਈ। ਖੇਤੀਬਾਡ਼ੀ ਨਾਲ ਸਬੰਧਿਤ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ ਗਈ।ਡਾ ਮਨਿੰਦਰ ਸਿੰਘ ਖੇਤੀਬਾਡ਼ੀ ਮਾਹਿਰ ਪੀ ਏ ਯੂ ਲੁਧਿਆਣਾ ਨੇ ਫਸਲਾਂ ਦੀਆਂ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਡਾ ਪ੍ਰਵੀਨ ਕੁਮਾਰੀ ਨੇ ਮੰਡੀਕਰਨ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ।ਉਪਰੰਤ ਨਰਿੰਦਰਪਾਲ ਸਿੰਘ ਨੇ ਖੇਤੀਬਾੜੀ ਵਿਸਥਾਰ ਅਫਸਰ ਲਾਹਦੜਾ ਨੇ ਆਏ ਹੋਏ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧ ਬਾਰੇ ਦੱਸਿਆ।ਕੈਂਪ ਦਾ ਸੰਚਾਲਨ ਗੁਰਭਗਤ ਸਿੰਘ ਖੇਤੀਬਾੜੀ ਅਫ਼ਸਰ ਕੰਧਾਲਾ ਗੁਰੂ ਨੇ ਕੀਤਾ ਕੈਂਪ ਦੌਰਾਨ ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਮਹਿੰਦਰ ਸਿੰਘ ਖੋਜਕੀਪੁਰ, ਨਰਿੰਦਰਜੀਤ ਸਿੰਘ ਤਲਵੰਡੀ ਆਬਦਾਰ , ਮਨਜੀਤ ਸਿੰਘ ਲਡ਼ੋਆ , ਅਜੀਤ ਸਿੰਘ ਲਡ਼ੋਆ,ਗੁਰਦੀਪ ਸਿੰਘ ਖਰਲ ਕਲਾਂ,ਤਰਲੋਕ ਸਿੰਘ ਖਰਲ ਕਲਾਂ, ਇਕਬਾਲ ਸਿੰਘ ਬਿਨਪਾਲਕੇ , ਬਲਵਿੰਦਰ ਸਿੰਘ ਮਾਧੋਪੁਰ,ਪਰਦੀਪ ਸਿੰਘ ਰਾਜਪੁਰ ਤੋਂ ਇਲਾਵਾ ਹੋਰ ਕਿਸਾਨ ਵੀ ਸ਼ਾਮਲ ਸਨ ।