ਸ੍ਰੀ ਰਾਮ ਮੰਦਿਰ ਮਾਰਕਫੈੱਡ ਰੋਡ ਵਿਖੇ ਨਗਰ ਨਿਗਮ ਦੇ ਜੇਤੂ ਕੌਂਸਲਰਾਂ ਨੇ ਮੱਥਾ ਟੇਕਿਆ

ਸ੍ਰੀ ਰਾਮ ਮੰਦਿਰ ਮਾਰਕਫੈੱਡ ਰੋਡ ਵਿਖੇ ਨਗਰ ਨਿਗਮ ਦੇ ਜੇਤੂ ਕੌਂਸਲਰਾਂ ਨੇ ਮੱਥਾ ਟੇਕਿਆ

ਜੇਤੂਆਂ ਨੂੰ ਪ੍ਰਧਾਨ ਜਤਿੰਦਰ ਛਾਬੜਾ ਨੇ ਮਹਾਂਮਾਈ ਦੀ ਚੁੰਨੀਆਂ ਪਾਕੇ ਸਨਮਾਨਿਤ ਕੀਤਾ 

ਕਪੂਰਥਲਾ 3 ਜੂਨ ਗੌਰਵ ਮੜੀਆ 
ਸਥਾਨਕ ਸ਼੍ਰੀ ਰਾਮ ਮੰਦਿਰ ਮਾਰਕਫੈੱਡ ਰੋਡ ਵਿਖੇ ਨਗਰ ਨਿਗਮ ਦੇ ਜੇਤੂ ਕੌਂਸਲਰਾਂ ਨੇ ਮੱਥਾ ਟੇਕਿਆ ਇਸ ਮੌਕੇ ਅਕਾਲੀ ਆਗੂ ਜੀਆ ਲਾਲ ਨਾਹਰ ਦੋ ਨਵੇਂ ਬਣੇ ਕੌਂਸਲਰਾਂ ਜਿਨ੍ਹਾਂ ਚ ਕੋਮਲ ਸਹੋਤਾ ਗਾਗਾ ਅਤੇ ਰਾਜੂ ਅਟਵਾਲ ਨਾਲ ਸ਼੍ਰੀ ਰਾਮ ਮੰਦਿਰ ਵਿਖੇ ਨਤਮਸਤਕ ਹੋਏ ਤੇ ਪ੍ਰਭੂ ਸ਼੍ਰੀ ਰਾਮ ਦਾ ਅਸ਼ੀਰਵਾਦ ਲਿਆ 

ਇਸ ਮੌਕੇ ਆਏ ਪਤਵੰਤਿਆਂ ਦਾ ਜਤਿੰਦਰ ਛਾਬੜਾ ਪ੍ਰਧਾਨ ਸ਼੍ਰੀ ਰਾਮ ਮੰਦਿਰ ਪ੍ਰਬੰਧਕ ਕਮੇਟੀ ਤੇ ਬਾਕੀ ਮੈਂਬਰ ਸਾਹਿਬਾਨ ਨੇ ਮਹਾਂਮਾਈ ਦੀ ਚੁੰਨੀ ਪਾਕੇ ਸਨਮਾਨਿਤ ਕੀਤਾ ਤੇ ਆਸ ਪ੍ਰਗਟ ਕੀਤੀ ਕਿ ਜਿਸ ਤਰ੍ਹਾਂ ਕਪੂਰਥਲਾ ਵਾਸੀਆਂ ਨੇ ਤਹਾਨੂੰ ਉਮੀਦ ਨਾਲ ਜਿਤਾਇਆ ਹੈ ਤੇ ਆਪ ਜੀ ਸਾਰੇ ਜਨਤਾ ਦੀ ਉਮੀਦ ਤੇ ਖਰਾ ਉਤਰਦਿਆਂ ਸ਼ਹਿਰ ਦੇ ਰੁੱਕੇ ਵਿਕਾਸ ਦੇ ਕਾਰਜ ਕਰਵਾਓਗੇ ਤੇ ਲੋਕਾਂ ਦੇ ਸੁੱਖ ਦੁੱਖ ਚ ਖੜੇ ਹੋਵੋਂਗੇ ਇਸ ਮੌਕੇ ਪ੍ਰਧਾਨ ਜਤਿੰਦਰ ਛਾਬੜਾ,ਵਿਨੋਦ ਲੂੰਬਾ,ਜਯੋਤੀ ਪ੍ਰਕਾਸ਼ ਸ਼ਰਮਾ, ਬਲਰਾਮ ਬਾਵਾ,ਰਿੰਕੂ ਛਾਬੜਾ, ਹਨੀ ,ਜਿੰਮੀ,ਰਾਕੇਸ਼ ਪਵਾਰ, ਪੰਡਿਤ ਧਰਮਿੰਦਰ ਮਿਸ਼ਰਾ,ਜਸਪਾਲ ਸਿੰਘ,ਰਾਜ ਰਾਣੀ ਆਦਿ ਹਾਜ਼ਿਰ ਸਨ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.