ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ

 

ਸੰਨ 1849 ’ ਜਦੋਂ ਦਾ ਸਿੱਖ ਰਾਜ ਦਾ ਸੂਰਜ ਡੁੱਬਿਆ, ਓਦੋਂ ਤੋਂ ਹੀ ਸਿੱਖ ਗ਼ੁਲਾਮੀ ਭੋਗ ਰਹੇ ਨੇ। ਅੰਗਰੇਜ਼ਾਂ ਵਿਰੁੱਧ ਸਿੱਖਾਂ ਨੇ ਤਕੜਾ ਸੰਘਰਸ਼ ਲੜਿਆ ਪਰ 1947 ' ਫਿਰ ਦੂਜੀ ਗ਼ੁਲਾਮੀ ' ਫਸ ਗਏ। ਜਿਸ ਭਾਰਤ ਨੂੰ ਅਜ਼ਾਦ ਕਰਾਇਆ, ਓਸੇ ਨੇ ਹੀ 1984 ' ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਸਿੱਖਾਂ ਨਾਲ਼ 1947 ਤੋਂ ਹੀ ਧੱਕੇ-ਵਿਤਕਰੇ ਤੇ ਜ਼ੁਲਮ ਹੋ ਰਹੇ ਸਨ, ਪਰ ਜੂਨ 1984 ਦਾ ਘੱਲੂਘਾਰਾ ਤੇ ਨਵੰਬਰ 1984 ਦੀ ਨਸਲਕੁਸ਼ੀ ਸਿਖ਼ਰ ਹੋ ਨਿਬੜੀ। ਫਿਰ ਸਿੱਖਾਂ ਨੇ ਫ਼ੈਸਲਾ ਲੈ ਲਿਆ ਕਿ ਹੁਣ ਹੋਰ ਗ਼ੁਲਾਮੀ ਨਹੀਂ ਸਹਿਣੀ ਤੇ ਆਪਣਾ ਮੁਲਕਖ਼ਾਲਿਸਤਾਨਆਜ਼ਾਦ ਕਰਵਾਉਣਾ ਹੈ।

ਵੀਹਵੀਂ ਸਦੀ ਦੇ ਮਹਾਨ ਸਿੱਖ, ਸੰਤ-ਸਿਪਾਹੀ, ਜਰਨੈਲਾਂ ਦੇ ਜਰਨੈਲ, ਮਰਦ--ਮਜ਼ਾਹਿਦ, ਬਾਬਾ--ਕੌਮ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਬੋਲ ਹਰੇਕ ਸਿੱਖ ਨੇ ਪੱਲੇ ਬੰਨ੍ਹ ਲਏ ਕਿਜੇ ਦਰਬਾਰ ਸਾਹਿਬਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ।

ਸੰਤ ਜੀ ਇੱਕ ਲਾਈਨ ਵਿੱਚ ਹੀ ਸਿੱਖਾਂ ਨੂੰ ਅਗਲਾ ਨਿਸ਼ਾਨਾ ਦੱਸ ਗਏ ਸਨ। ਫਿਰ ਸਿੱਖਾਂ ਨੇ ਭਾਰਤੀ ਜਬਰ-ਜ਼ੁਲਮ ਖ਼ਿਲਾਫ਼ ਅਤੇ ਪ੍ਰਭੂਸੱਤਾ ਸੰਪੰਨ ਅਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਸਿਰਜਣਾ ਲਈ ਹਥਿਆਰਬੰਦ ਹੋ ਕੇ ਲੰਮੀ ਲੜਾਈ ਲੜੀ, ਤੇ ਇਹ ਸੰਘਰਸ਼ ਰਾਜਨੀਤਕ, ਜ਼ਮਹੂਰੀਅਤ ਅਤੇ ਸ਼ਾਂਤਮਈ ਢੰਗ ਨਾਲ਼ ਅੱਜ ਵੀ ਜਾਰੀ ਹੈ।

ਪੰਜਾਬ ਅਤੇ ਭਾਰਤ ' ਵਾਪਰਦੀਆਂ ਘਟਨਾਵਾਂ ਹਰ ਰੋਜ਼ ਸਿੱਖਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਉਂਦੀਆਂ ਨੇ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਨੇ, ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਪੰਜਾਬ ਦੇ ਦਰਿਆਈ ਪਾਣੀ ਲੁੱਟੇ ਜਾਂਦੇ ਨੇ, ਸਿੱਖਾਂ ਦੇ ਕਕਾਰਾਂ ਅਤੇ ਪੰਜਾਬੀ ਬੋਲੀ 'ਤੇ ਪਾਬੰਦੀ ਲੱਗਦੀ , ਸਿੱਖਾਂ ਨੂੰ ਬੇਵਜ੍ਹਾ ਗ਼ੈਰ-ਕਾਨੂੰਨੀ ਹਿਰਾਸਤਾਂ ਕੱਟਣੀਆਂ ਪੈਂਦੀਆਂ ਨੇ, ਨਸ਼ਿਆਂ ਰਾਹੀਂ ਨੌਜਵਾਨਾਂ ਨੂੰ ਮਾਰਿਆ ਜਾਂਦਾ , ਪੰਥ ਅਤੇ ਪੰਜਾਬ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਤਾਂ ਆਪ ਮੁਹਾਰੇ ਹੀ ਖ਼ਾਲਿਸਤਾਨ ਦੀ ਲੋੜ ਮਹਿਸੂਸ ਹੁੰਦੀ ਹੈ।

ਫਿਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬੋਲ ਵਾਰ-ਵਾਰ ਚੇਤੇ ਆਉਂਦੇ ਨੇ ਤੇ ਮਸਲਿਆਂ ਦਾ ਇੱਕੋ-ਇੱਕ ਹੱਲਅਜ਼ਾਦੀਹੀ ਨਜ਼ਰ ਆਉਂਦਾ ਹੈ। ਸੰਤਾਂ ਨੇ ਪਹਿਲਾਂ ਖ਼ੁਦ ਗ਼ੁਲਾਮੀ ਨੂੰ ਮਹਿਸੂਸ ਕੀਤਾ ਤੇ ਫਿਰ ਵਾਰ-ਵਾਰ ਸਿੱਖਾਂ ਨੂੰ ਗ਼ੁਲਾਮੀ ਦਾ ਅਹਿਸਾਸ ਅਤੇ ਚੇਤਾ ਕਰਵਾਇਆ ਤੇ ਅਜ਼ਾਦੀ ਦਾ ਪਾਠ ਪੜ੍ਹਾਇਆ। ਸੰਤ ਜੀ ਕਿਹਾ ਕਰਦੇ ਸਨ ਕਿ “1947 ’ ਅਸੀਂ ਟੋਪੀ ਤੇ ਜਨੇਊ ਨੂੰ ਅਜ਼ਾਦ ਕਰਾਇਆ ਸੀ, ਹੁਣ ਅਸੀਂ ਆਪਣੀ ਪੱਗ ਅਜ਼ਾਦ ਕਰਾਉਣੀ ਆਂ।”, “ਹੁਣ ਸਿਰ ਜਿੰਨੇ ਮਰਜ਼ੀ ਲਾਉਣੇ ਪੈਣ, ਅਜ਼ਾਦ ਜ਼ਰੂਰ ਹੋਣਾ ਹੈ।”, “ਹਰ ਇੱਕ ਮਾਈ, ਭਾਈ, ਬੱਚੇ, ਨੌਜੁਆਨ ਤੇ ਬਜ਼ੁਰਗ ਨੂੰ ਇਹ ਅਹਿਸਾਸ ਕਰਾਉਣਾ ਚਾਹੀਦਾ ਹੈ ਕਿ ਆਪਾਂ ਹਿੰਦੁਸਤਾਨ ' ਗ਼ੁਲਾਮ ਹਾਂ।”, “ਸਿੱਖ ਭਾਰਤ ਗ਼ੁਲਾਮ ਹਨ, ਅਸੀਂ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟਣੀਆਂ ਹਨ।

ਸੰਤ ਭਿੰਡਰਾਂਵਾਲ਼ੇ ਸਿੱਖਾਂ ਦੀ ਅਜ਼ਾਦੀ ਦੇ ਮਹਾਂਨਾਇਕ ਹਨ, ਉਹਨਾਂ ਦੀ ਤਸਵੀਰ ਹੋਵੇ ਜਾਂ ਤਕਰੀਰ ਸਿੱਖਾਂ ਨੂੰ ਅਜ਼ਾਦੀ ਵੱਲ ਲਿਜਾਂਦੀ ਹੈ ਤੇ ਪੰਥਕ ਫ਼ਰਜ਼ ਅਦਾ ਕਰਨ ਲਈ ਪ੍ਰੇਰਦੀ ਹੈ। ਉਹ ਆਪ ਨਹੀਂ ਵਿਕੇ, ਤਾਂ ਹੀ ਤਸਵੀਰਾਂ ਵਿਕਦੀ ਹੈ। ਸਿੱਖਾਂ ਅਤੇ ਸਰਕਾਰਾਂ ਦੋਵਾਂ ਨੂੰ ਅਹਿਸਾਸ ਹੈ ਕਿ ਸੰਤ ਭਿੰਡਰਾਂਵਾਲ਼ੇ ਹੀ ਖ਼ਾਲਿਸਤਾਨ, ਅਤੇ ਖ਼ਾਲਿਸਤਾਨ ਹੀ ਸੰਤ ਭਿੰਡਰਾਂਵਾਲ਼ੇ ਹਨ ਭਾਵ ਦੋਵੇਂ ਇੱਕ-ਦੂਜੇ ਨਾਲ਼ ਸੰਬੰਧਤ ਤੇ ਪੂਰਕ ਹਨ। ਸੰਤ ਭਿੰਡਰਾਂਵਾਲ਼ਿਆਂ ਦੇ ਅਣਖ਼ੀਲੇ ਬੋਲਾਂ ਅਤੇ ਦਰਬਾਰ ਸਾਹਿਬਤੇ ਫ਼ੌਜੀ ਹਮਲੇ ਤੇ ਸਿੱਖਾਂ ਨਾਲ਼ ਹੋਏ ਜ਼ੁਲਮਾਂ ਕਰਕੇ ਖ਼ਾਲਿਸਤਾਨ ਦੇ ਸੰਘਰਸ਼ ਨੂੰ ਬਲ ਮਿਿਲ਼ਆ। ਪੰਜਾਬ, ਭਾਰਤ ਅਤੇ ਵਿਦੇਸ਼ਾਂ ' ਖ਼ਾਲਿਸਤਾਨ ਦੀ ਗੱਲ ਹੁਣ ਅਕਸਰ ਚੱਲਦੀ ਰਹਿੰਦੀ ਹੈ। ਹੁਣ ਸਿੱਖਾਂ ਨੂੰ ਖ਼ਾਲਿਸਤਾਨ ਤੋਂ ਕੋਈ ਮੋੜਾ ਨਹੀਂ ਪਾ ਸਕਦਾ, ਸਿੱਖ ਅਤੇ ਖ਼ਾਲਿਸਤਾਨ ਇੱਕ ਹੋ ਚੁੱਕੇ ਹਨ।

ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਤੋਂ ਬਾਅਦ ਪੂਰੀ ਦੁਨੀਆਂ ਸਿੱਖਾਂ ਦੀ ਅਜ਼ਾਦੀਖ਼ਾਲਿਸਤਾਨਦੇ ਚਰਚੇ ਹੋਏ। ਭਾਰਤ ਦੰਗ ਰਹਿ ਗਿਆ ਤੇ ਖ਼ਾਲਿਸਤਾਨ ਅੰਤਰ-ਰਾਸ਼ਟਰੀ ਮੁੱਦਾ ਬਣ ਗਿਆ। ਇਹ ਗੁਰੂ ਦੀ ਰਹਿਮਤ ਅਤੇ ਸ਼ਹੀਦਾਂ ਦੇ ਡੁੱਲ੍ਹੇ ਖ਼ੂਨ ਦੀ ਤਾਕਤ ਹੈ। ਸਿੱਖਾਂ ਨੇਰਾਜ ਕਰੇਗਾ ਖ਼ਾਲਸਾਦੇ ਸੰਕਲਪ ਨੂੰ ਹਰ ਹੀਲੇ ਸਾਕਾਰ ਕਰਨਾ ਹੈ। ਗੁਰਬਾਣੀ ਆਏ ਸ਼ਬਦਹਲੇਮੀ ਰਾਜਅਤੇਬੇਗਮਪੁਰਾਨੇ ਖ਼ਾਲਿਸਤਾਨ ' ਹੀ ਵਰਤਣਾ ਹੈ। ਦੁਨੀਆਂ ਨੇ ਦੁਬਾਰਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ਼ੇਰ--ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖ਼ਾਲਸਾ ਰਾਜ ਵੇਖਣਾ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਬਚਨ ਪੂਰੇ ਹੋਣਗੇ, ਉਹਨਾਂ ਕਿਹਾ ਸੀ ਕਿਦੁਨੀਆਂ ਇਹ ਮਿਸਾਲ ਬਣੇਗੀ ਕਿ ਖ਼ਾਲਿਸਤਾਨ ਬਣਿਆਂ, ਖ਼ਾਲਿਸਤਾਨ ਜ਼ਰੂਰ ਬਣੇਗਾ।

ਹਰ ਸਾਲ ਜੂਨ 1984 ਦੇ ਘੱਲੂਘਾਰੇ ਦਿਹਾੜੇ 'ਤੇ ਖ਼ਾਲਿਸਤਾਨ ਦੀਆਂ ਗੂੰਜਾਂ ਪੈਂਦੀਆਂ ਹਨ, ਮਾਰਚ-ਪ੍ਰਦਰਸ਼ਨ-ਤਕਰੀਰਾਂ ਤੇ ਨਾਹਰੇਬਾਜ਼ੀ ਹੁੰਦੀ ਹੈ, ਭਾਰਤੀ ਮੀਡੀਆ ਵੀ ਖ਼ਾਲਿਸਤਾਨ ਦਾ ਮੁੱਦਾ ਛਾਇਆ ਰਹਿੰਦਾ ਹੈ, ਭਾਰਤ ਸਰਕਾਰ ਅਕਸਰ ਚਿੰਤਤ ਰਹਿੰਦੀ ਹੈ, ਪੰਜਾਬ ਪੁਲੀਸ ਵੀ ਖ਼ਾਲਿਸਤਾਨੀ ਸਿੰਘਾਂ ਨੂੰ ਤੰਗ-ਪ੍ਰੇਸ਼ਾਨ ਕਰਦੀ ਰਹਿੰਦੀ ਹੈ, ਵਿਦੇਸ਼ਾਂ ਦੇ ਸਿੱਖ ਭਾਰਤੀ ਅੰਬੈਸੀਆਂ ਨੂੰ ਘੇਰਦੇ ਹਨ, ਭਾਰਤੀ ਆਗੂਆਂ ਦੀ ਜਵਾਬ-ਤਲਬੀ ਕਰਦੇ ਨੇ, ਖ਼ਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਪੈਂਦੀਆਂ ਹਨ। ਇਹ ਖ਼ਾਲਿਸਤਾਨ ਦੇ ਸੰਘਰਸ਼ ਦੇ ਜਿਉਂਦੇ ਅਤੇ ਜਾਰੀ ਹੋਣ ਦੇ ਸਬੂਤ ਨਹੀਂ ਤਾਂ ਹੋਰ ਕੀ ਹੈ, ਹੁਣ ਤਾਂ ਇਹ ਸੰਘਰਸ਼ ਬੁਲੰਦੀਆਂ ਛੂਹ ਰਿਹਾ ਹੈ। ਹੁਣ ਮੰਜ਼ਲ ਬਹੁਤ ਨੇੜੇ ਹੈ, ਸਿੱਖਾਂ ਦੀ ਖ਼ਾਲਿਸਤਾਨ ਪ੍ਰਤੀ ਦ੍ਰਿੜਤਾ ਨੇ ਛੇਤੀ ਹੀ ਅਜ਼ਾਦੀ ਦੀ ਸਵੇਰ ਵਿਖਾਉਣੀ ਹੈ।

ਹਮ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਦੇਹਿ॥

ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥

ਆਮ ਪ੍ਰਚਲਿਤ ਅਖਾਣ ਹਨ ਕਿਗ਼ੁਲਾਮੀ ਦੀ ਪੂਰੀ ਨਾਲ਼ੋਂ, ਅਜ਼ਾਦੀ ਦੀ ਅੱਧੀ ਚੰਗੀ”, “ਗ਼ੁਲਾਮੀ ਦੀ ਜ਼ਿੰਦਗੀ ਨਾਲ਼ੋਂ, ਅਜ਼ਾਦੀ ਲਈ ਮੌਤ ਚੰਗੀ।

ਕਹਾਵਤ ਹੈ ਕਿ ਇੱਕ ਗ਼ੁਲਾਮ ਵਿਅਕਤੀ ਬੜੀ ਡੂੰਘੀ ਨੀਂਦ ਸੁੱਤਾ ਪਿਆ ਸੀ। ਜਦ ਨੇੜਿਓਂ ਇੱਕ ਮਹਾਤਮਾ ਲੰਘੇ ਤਾਂ ਉਹਨਾਂ ਦੇ ਚੇਲੇ ਉਸ ਗ਼ੁਲਾਮ ਨੂੰ ਉਠਾਉਣ ਲੱਗੇ ਤਾਂ ਮਹਾਤਮਾ ਨੇ ਕਿਹਾਇਸ ਨੂੰ ਸੁੱਤਾ ਰਹਿਣ ਦਿਓ, ਇਹ ਅਜ਼ਾਦੀ ਦੇ ਸੁਪਨੇ ਵੇਖ ਰਿਹਾ ਹੈ।ਕੁਝ ਸਮੇਂ ਬਾਅਦ ਇੱਕ ਸੰਘਰਸ਼ੀ ਵਿਅਕਤੀ ਓਥੋਂ ਲੰਘਿਆ, ਉਸ ਨੇ ਗ਼ੁਲਾਮ ਨੂੰ ਉਠਾਇਆ ਤੇ ਕਿਹਾ ਕਿਅਜ਼ਾਦੀਕੱਲੀ ਸੁਪਨੇ ਵੇਖਣ ਨਾਲ਼ ਨਹੀਂ ਆਉਂਦੀ, ਅਜ਼ਾਦੀ ਹਾਸਲ ਕਰਨ ਲਈ ਜਾਗਣਾ ਅਤੇ ਜੂਝਣਾ ਪੈਂਦਾ ਹੈ।

ਇਸੇ ਤਰ੍ਹਾਂ ਸਾਡੀ ਕੌਮ ਨੂੰ ਵੀ ਅੱਜ ਹਰ ਪਲ਼ ਜਾਗਦੇ ਰਹਿਣ ਦੀ ਲੋੜ ਹੈ। ਗੂੜ੍ਹੀ ਨੀਂਦ ਸੁੱਤੀ ਸਿੱਖ ਕੌਮ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਸੰਘਰਸ਼ ਦਾ ਬਿਗਲ ਵਜਾ ਕੇ ਜਗਾਇਆ ਅਤੇ ਆਪਣੇ ਧਰਮ ਤੇ ਵਿਰਸੇ ਨਾਲ਼ ਜੋੜਿਆ। ਜਿਸ ਬਾਰੇ ਸਰਦਾਰ ਗਜਿੰਦਰ ਸਿੰਘ ਜੀ ਲਿਖਦੇ ਹਨ:-

ਫਿਰ ਕੋ ਸਰਦਾਰ ਬਣਾਊਂ। ਰਾਜ ਕਰਨ ਕੀ ਨੀਤਿ ਸਿਖਾਊਂ।

ਸਵਾ ਲਾਖ ਸੇ ਏਕ ਲੜਾਊਂ। ਤਬੈ ਗੋਬਿੰਦ ਸਿੰਘ ਨਾਮ ਕਹਾਊਂ।

ਇਨ ਰੰਘੜ ਦਾ ਸਿਰ ਵੱਢਣ ਵਾਲ਼ੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਏ ਦੇ ਪੋਤਰੇ . ਰਤਨ ਸਿੰਘ ਭੰਗੂ ਜੋ ਪ੍ਰਾਚੀਨ ਪੰਥ ਪ੍ਰਕਾਸ਼ ਲਿਖਦੇ ਹਨ:- “ਹਮ ਕੋ ਸਤਿਗੁਰ ਬਚਨ ਪਾਤਿਸ਼ਾਹੀ।” “ਧਰੂ ਵਿਧਰਤ ਧਵਲ ਡੁਲਾਇ। ਸਤਿਗੁਰੂ ਬਚਨ ਨਾ ਖਾਲੀ ਜਾਇ।

ਅਜੋਕੇ ਸਮੇਂ ਵਿੱਚ ਵਾਪਰ ਰਹੀ ਹਰ ਘਟਨਾ ਦੀ ਪੀੜ ਨੂੰ ਗ਼ੁਲਾਮੀ ਵਾਂਗ ਮਹਿਸੂਸ ਕਰਕੇ ਹਰ ਸਿੱਖ ਦੇ ਹਿਰਦੇਚੋਂ ਇਹ ਹੂਕ ਨਿਕਲਦੀ ਹੈ ਕਿਤੂੰ ਬਹੁੜੀਂ ਕਲਗੀ ਵਾਲ਼ਿਆ, ਕੋਈ ਦੇਸ ਨਾ ਸਾਡਾ। ਸੁਪਨਾ ਪੁਰੀ ਅਨੰਦ ਦਾ, ਬੇਨੂਰ ਦੁਰਾਡਾ।ਇਹਨਾਂ ਬੋਲਾਂ ਰਾਹੀਂ ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ ਨੇ ਸਮੁੱਚੀ ਸਿੱਖ ਕੌਮ ਦੀ ਵੇਦਨਾ ਕਲਗੀਧਰ ਪਾਤਸ਼ਾਹ ਅੱਗੇ ਪ੍ਰਗਟਾਈ ਹੈ ਤੇ ਅਰਜ਼ੋਈ ਕੀਤੀ ਹੈ ਕਿ ਆਪਣਾ ਕੋਈ ਦੇਸ ਨਾ ਹੋਣ ਕਰਕੇ ਅਸੀਂ ਖ਼ੁਆਰ ਹੋ ਰਹੇ ਹਾਂ। ਉਹਨਾਂ ਸਿੱਖ ਕੌਮ ਦੀ ਪੀੜਾ ਅਤੇ ਹਾਲਤ ਨੂੰ ਬਿਆਨ ਕਰਦਿਆਂ ਲਿਿਖਆ ਹੈ ਕਿਮੁਲਖਾਂ ਵਾਲ਼ਿਆਂ ਲਾਇਆ, ਦਰਵੇਸ਼ ਨਾ ਆਢਾ। ਤੂੰ ਬਹੁੜੀਂ ਕਲਗ਼ੀ ਵਾਲ਼ਿਆ, ਕੋਈ ਦੇਸ ਨਾ ਸਾਡਾ।

ਸੋ, ਗੁਰੂ ਬਖ਼ਸ਼ਿਸ਼ ਸਦਕਾ ਇੱਕ ਦਿਨ ਜ਼ਰੂਰ ਸਾਡਾ ਵੀ ਰਾਜ ਅਤੇ ਦੇਸ ਹੋਵੇਗਾ, ਜਿਸ ਦਾ ਨਾਂ ਸਿੱਖੀ ਅਤੇ ਖ਼ਾਲਸਈ ਮਾਨਸਿਕਤਾ ਅਨੁਸਾਰਖ਼ਾਲਿਸਤਾਨਹੋਵੇਗਾ। ਇਹ ਸੁਪਨਾ ਨਹੀਂ, ਹਕੀਕਤ ਹੈ, ਸਾਡਾ ਗੁਰੂਤੇ ਭਰੋਸਾ ਹੈ। ਹਰ ਅਣਖ਼ੀ ਸਿੱਖ ਦੀ ਰੀਝ ਹੈ ਕਿ ਸਿੱਖਾਂ ਦਾ ਗ਼ੁਲਾਮੀ ਤੋਂ ਛੁਟਕਾਰਾ ਹੋਵੇ, ਸਿੱਖ ਅਜ਼ਾਦੀ ਮਾਨਣ, ਸਿੱਖਾਂ ਦਾ ਵੀ ਆਪਣਾ ਮੁਲਕ ਹੋਵੇ ਜਿੱਥੇ ਸਾਡਾ ਧਰਮ, ਇਸ਼ਟ, ਬੋਲੀ, ਸੱਭਿਆਚਾਰ, ਪਹਿਰਾਵਾ, ਕਕਾਰ, ਸਿਧਾਂਤ, ਗੁਰਧਾਮ, ਧੀਆਂ-ਭੈਣ ਅਤੇ ਕੁਦਰਤੀ ਸ੍ਰੋਤ ਸੁਰੱਖਿਅਤ ਰਹਿਣ।

ਸਾਨੂੰ ਇਹ ਗੱਲ ਸਮਝਣ ਦੀ ਵੀ ਲੋੜ ਹੈ ਕਿ ਭਾਰਤ ਦੀ ਰਾਜਸੱਤਾ ਭਾਵੇਂ ਹਿੰਦੂ ਹਾਕਮਾਂ ਦੇ ਹੱਥ ਹੈ ਪਰ ਫਿਰ ਵੀ ਸੌ ਕਰੋੜ ਹਿੰਦੂ ਆਪਣੇ ਆਪ ਨੂੰ ਖ਼ਤਰੇ ਮਹਿਸੂਸ ਕਰਦੇ ਹੋਏ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ ਤੇ ਫਿਰ ਦੋ ਕਰੋੜ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਿਵੇਂ ਕਰ ਸਕਦੇ ਹਨ, ਅਸੀਂਸਿੱਖ ਰਾਸ਼ਟਰਦੀ ਗੱਲ ਕਿਉਂ ਨਾ ਕਰੀਏ ਜਦ ਕਿ ਸਾਡਾ ਤਾਂ ਖ਼ਾਲਿਸਤਾਨ ਬਿਨਾਂ ਗੁਜ਼ਾਰਾ ਹੀ ਨਹੀਂ ਹੈ। ਖ਼ਾਲਿਸਤਾਨ ਹੀ ਪੰਥ ਅਤੇ ਪੰਜਾਬ ਦੇ ਮਸਲਿਆਂ ਦਾ ਹੱਲ ਹੈ। ਅਰਦਾਸ ਕਰਦੇ ਹਾਂ ਕਿ ਖ਼ਾਲਿਸਤਾਨ ਜਲਦ ਹੋਂਦ ਵਿੱਚ ਆਵੇ।

 


ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.