ਗਰੀਬ ਵਰਗਾਂ ਦੀ ਭਲਾਈ ਲਈ ਕਨੂੰਨ ਲਿਆਏਗੀ ਅਧਿਕਾਰ ਸੰਘਰਸ਼ ਪਾਰਟੀ - ਗੁਰਬਖਸ਼ ਸਿੰਘ ਸ਼ੇਰਗਿਲ

ਗਰੀਬ ਵਰਗਾਂ ਦੀ ਭਲਾਈ ਲਈ ਕਨੂੰਨ ਲਿਆਏਗੀ ਅਧਿਕਾਰ ਸੰਘਰਸ਼ ਪਾਰਟੀ - ਗੁਰਬਖਸ਼ ਸਿੰਘ ਸ਼ੇਰਗਿਲ

ਮੁਲਾਜਮ ਵਿੰਗ ਸਾਬਕਾ ਸੈਨਿਕਾਂ ਦਾ ਡਿਫੈਂਸ ਵਿੰਗ ਤਿਅਾਰ ਕਰਾਂਗੇ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਅੱਜ ਮਿਤੀ 22/9/2026 ਨੂੰ ਚੰਡੀਗੜ੍ਹ ਅਤੇ ਪਟਿਆਲਾ ਦੇ ਦੌਰੇ ਤੋਂ ਬਾਅਦ ਟਾਂਗਰਾ ਵਿਖੇ ਅੱਜ ਦੀ ਅਵਾਜ਼ ਦੇ ਪੱਤਰਕਾਰ ਨਾਲ ਖਾਸ ਮੁਲਾਕਾਤ ਦੌਰਾਨ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ 2027 ਦੀਆਂ ਚੌਣਾਂ ਦੇ ਮੱਦੇਨਜ਼ਰ ਲੋਕ ਪਾਰਟੀ ਨੂੰ ਬਹੁਤ ਮਾਣ ਸਤਿਕਾਰ ਦੇ ਰਹੇ ਹਨ ਪੂਰੇ ਪੰਜਾਬ ਵਿੱਚ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਰਹੇ ਹਨ।

ਇੰਜ ਸ਼ੇਰਗਿੱਲ ਨੇ ਕਿਹਾ ਕਿ ਚੰਡੀਗੜ੍ਹ ਦਸੰਬਰ ਮਹੀਨੇ ਹੋ ਰਹੀ ਕਾਰਪੋਰੇਸ਼ਨ ਦੀਆਂ ਚੋਣਾਂ ਬਾਰੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਘਨੌਰ ਤੋਂ ਸਲਿੰਦਰਪਾਲ ਸਿੰਘ ਨੂੰ ਹਲਕਾ ਇੰਚਾਰਜ ਅਤੇ ਸਵਰਨ ਸਿੰਘ ਗਿੱਲ ਨੂੰ ਪਟਿਆਲਾ ਜ਼ਿਲ੍ਹਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਇੰਜ ਸ਼ੇਰਗਿੱਲ ਨੇ ਦੱਸਿਆ ਕਿ ਬਹੁਤ ਜਲਦੀ ਅਸੀਂ ਪਾਰਟੀ ਦਾ ਮੁਲਾਜ਼ਮ ਵਿੰਗ ਅਤੇ ਸਾਬਕਾ ਸੈਨਿਕਾਂ ਦਾ ਡੀਫੈੰਨਸ ਵਿੰਗ ਐਲਾਨ ਕਰਨ ਜਾ ਰਹੇ ਹਾਂ।

ਰਵਾਇਤੀ ਰਾਜਨੀਤਕ ਪਾਰਟੀਆਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਕਾਂਗਰਸ, ਅਕਾਲੀ ਦਲ, ਬੀਜੇਪੀ ਅਤੇ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਮਹਾਂ ਝੂਠ ਬੋਲਕੇ ਗੁਮਰਾਹ ਕੀਤਾ ਹੈ। ਇਹਨਾਂ ਪਾਰਟੀਆਂ ਨੇ ਗਰੀਬ ਵਰਗਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ।

ਮਹਿਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਇਹਨਾਂ ਕੋਲ ਕੋਈ ਰੋਡਮੈਪ ਨਹੀਂ, ਪਿਆਜ਼, ਖੰਡ, ਸਬਜ਼ੀਆਂ ਅਤੇ ਹੋਰ ਰੋਜ਼ਮਰਾ ਦੀਆਂ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਕੇਂਦਰ ਅਤੇ ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਅਧਿਕਾਰ ਸੰਘਰਸ਼ ਪਾਰਟੀ ਗਰੀਬ ਵਰਗਾਂ ਦੀ ਭਲਾਈ ਲਈ ਖਾਸ ਕਨੂੰਨ ਬਣਾਵੇਗੀ। ਅਸੀਂ ਪਹਿਲੀਆਂ ਭਲਾਈ ਸਕੀਮਾਂ ਨੂੰ ਵੀ ਸਖ਼ਤੀ ਨਾਲ ਲਾਗੂ ਕਰਾਂਗੇ।

ਸ੍ਰੀ ਅਨੰਦਪੁਰ ਸਾਹਿਬ ਦੀ ਘਟਨਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਇੰਜ ਸ਼ੇਰਗਿੱਲ ਨੇ ਕਿਹਾ ਕਿ ਇਸ ਘਟਨਾ ਨਾਲ ਜਿਥੇ ਧਾਰਮਿਕ ਸਥਾਨਾਂ ਤੇ ਕਾਬਜ਼ ਲੋਕਾਂ ਵਲੋਂ ਪਵਿੱਤਰ ਅਸਥਾਨ ਨੂੰ ਨਿਜੀ ਅਤੇ ਅਜਾਇਸੀ ਦੇ ਅੱਡੇ ਬਣਾਉਣਾ ਅਤਿ ਨਿੰਦਣਯੋਗ ਹੈ ਅਧਿਕਾਰ ਸੰਘਰਸ਼ ਪਾਰਟੀ ਇਸ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕਰਦੀ ਹੈ ਅਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਦੂਸ਼ਣਬਾਜ਼ੀ ਦੀ ਥਾਂ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਇੰਜ ਸ਼ੇਰਗਿੱਲ ਦੇ ਨਾਲ ਹਰਪ੍ਰੀਤ ਸਿੰਘ ਗਿੱਲ,ਸਵਰਨ ਸਿੰਘ, ਜਗਦੀਸ਼ ਸਿੰਘ ਪਾਰਟੀ ਮੀਤ ਪ੍ਰਧਾਨ, ਰਮੇਸ਼ ਕੁਮਾਰ ਬੂੰਬਕ ਪਾਰਟੀ ਸਕੱਤਰ ਅਤੇ ਹੋਰ ਮੈਂਬਰ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.