ਗਰੀਬ ਲੋਕਾਂ ਤੱਕ ਮੋਦੀ ਸਰਕਾਰ ਦੀਆਂ ਸਹੂਲਤਾਂ ਪਹੁੰਚਾਉਣ ਲਈ 'ਆਪ' ਸਰਕਾਰ ਦੀ ਹਰ ਧੱਕੇਸ਼ਾਹੀ ਦਾ ਡਟ ਕੇ ਕਰਾਂਗੇ ਵਿਰੋਧ- ਹਰਜੀਤ ਸੰਧੂ

ਗਰੀਬ ਲੋਕਾਂ ਤੱਕ ਮੋਦੀ ਸਰਕਾਰ ਦੀਆਂ ਸਹੂਲਤਾਂ ਪਹੁੰਚਾਉਣ ਲਈ 'ਆਪ' ਸਰਕਾਰ ਦੀ ਹਰ ਧੱਕੇਸ਼ਾਹੀ ਦਾ ਡਟ ਕੇ ਕਰਾਂਗੇ ਵਿਰੋਧ- ਹਰਜੀਤ ਸੰਧੂ

ਪਿੰਡ ਗੰਡੀਵਿੰਡ ਵਿਖੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਏ ਕੈਂਪ ਨੂੰ ਬੰਦ ਕਰਵਾ ਕੇ ਪੰਜਾਬ ਪੁਲਸ ਨੇ ਕੀਤਾ ਲੋਕਤੰਤਰ ਦਾ ਕਤਲ

ਸਾਬਕਾ ਵਿਧਾਇਕ ਠੇਕੇਦਾਰ ਹਰਜਿੰਦਰ ਸਿੰਘ,ਸੰਤ ਰਾਕੇਸ਼ ਨਾਥ ਨੇ 'ਆਪ' ਸਰਕਾਰ ਅਤੇ ਪੰਜਾਬ ਪੁਲਸ ਦੀ ਕੀਤੀ ਨਿਖੇਧੀ

ਰਾਕੇਸ਼ ਨਈਅਰ ਚੋਹਲਾ

ਤਰਨਤਾਰਨ,21 ਅਗਸਤ

ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਗੰਡੀਵਿੰਡ ਵਿਖੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਏ ਗਏ 'ਮੋਦੀ ਸਰਕਾਰ ਦੇ ਸੇਵਾਦਾਰ,ਤੁਹਾਡੇ ਦੁਆਰ' ਅਭਿਆਨ ਤਹਿਤ ਯੋਗ ਲਾਭਪਾਤਰੀਆਂ ਤੱਕ ਸਹੂਲਤਾਂ ਦੇਣ ਦੇ ਮਕਸਦ ਨਾਲ ਤਰਨਤਾਰਨ ਤੋਂ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ (ਜਿਲਾ ਪ੍ਰਧਾਨ)ਦੀ ਅਗਵਾਈ ਹੇਠ ਵਿਸ਼ੇਸ਼ ਕੈਂਪ ਲਗਾਇਆ ਗਿਆ ਪ੍ਰੰਤੂ ਆਪ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਠਪੁਤਲੀ ਬਣ ਕੇ ਪੰਜਾਬ ਪੁਲਸ ਨੇ ਮੌਕੇ 'ਤੇ ਸਹੂਲਤਾਂ ਲੈਣ ਆਏ ਗਰੀਬ ਲੋਕਾਂ ਨੂੰ ਕਥਿਤ ਤੌਰ 'ਤੇ ਦਬਕੇ ਮਾਰਨ ਅਤੇ ਕੈਂਪ ਨੂੰ ਬੰਦ ਕਰਵਾ ਕੇ ਸ਼ਰੇਆਮ ਲੋਕਤੰਤਰ ਦਾ ਕਤਲ ਕੀਤਾ ਗਿਆ।ਇਸ ਧੱਕੇਸ਼ਾਹੀ ਦਾ ਪਤਾ ਲੱਗਣ 'ਤੇ ਤਰਨਤਾਰਨ ਦੇ ਭਾਜਪਾ ਉਮੀਦਵਾਰ ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਸੈਂਕੜੇ ਵਰਕਰਾਂ ਨਾਲ ਮੌਕੇ 'ਤੇ ਪਹੁੰਚੇ ਅਤੇ ਇਸ ਧੱਕੇਸ਼ਾਹੀ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ। ਧੱਕੇਸ਼ਾਹੀ ਦਾ ਵਿਰੋਧ ਹੁੰਦਾ ਵੇਖ ਕੇ ਸੰਬੰਧਤ ਪੁਲਸ ਮੌਕੇ ਤੋਂ ਗਾਇਬ ਹੋ ਗਈ। ਦਲਿਤ ਲੋਕਾਂ ਨਾਲ ਧੱਕਾ ਹੁੰਦਾ ਵੇਖ ਕੇ ਭਗਵਾਨ ਵਾਲਮੀਕਿ ਜੀ ਤੀਰਥ ਅਸਥਾਨ ਅੰਮ੍ਰਿਤਸਰ ਤੋਂ ਮੁੱਖ ਸੇਵਾਦਾਰ ਸੰਤ ਰਾਕੇਸ਼ ਨਾਥ ਜੀ ਆਪਣੇ ਸੰਤ ਸਮਾਜ ਸਮੇਤ ਪਹੁੰਚੇ ਜਿੱਥੇ ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਮਿਲਦੀਆਂ ਸੁੱਖ ਸਹੂਲਤਾਂ ਵਿੱਚ ਅੜਿੱਕਾ ਪਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਪੁਲਸ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਅਗਰ ਆਪ ਦੇਣ ਜੋਗੇ ਕੁਝ ਨਹੀਂ ਤੇ ਜੋ ਮੋਦੀ ਸਰਕਾਰ ਤੋਂ ਆ ਰਿਹਾ ਹੈ ਉਸ ਵਿੱਚ ਵਿਘਨ ਪਾ ਕੇ ਲੋਕ ਵਿਰੋਧੀ ਸਾਬਤ ਹੋ ਗਏ ਹਨ।ਭਾਜਪਾ ਪਾਰਟੀ ਹਾਈਕਮਾਂਡ ਨੂੰ ਪਤਾ ਲੱਗਣ 'ਤੇ ਸੀਨੀਅਰ ਆਗੂ ਸਾਬਕਾ ਵਿਧਾਇਕ ਠੇਕੇਦਾਰ ਹਰਜਿੰਦਰ ਸਿੰਘ ਆਪਣੇ ਸਮੁੱਚੇ ਸਾਥੀਆਂ ਸਮੇਤ ਪਿੰਡ ਗੰਡੀਵਿੰਡ ਪਹੁੰਚੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾੜਣਾ ਕੀਤੀ ਕਿ ਜੇਕਰ ਭਾਜਪਾ ਆਗੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਲੋਕਤੰਤਰ ਦੀ ਬਹਾਲੀ ਲਈ ਭਵਿੱਖ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਹਲਕਾ ਤਰਨਤਾਰਨ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਮਿਹਨਤ ਨੂੰ ਸਲਾਮ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਦਾ ਇਹ ਹੀਰਾ ਲੀਡਰ ਜੋ ਲੋਕਾਂ ਦੇ ਨਾਲ ਖੜਣ ਦੀ ਜੁਅਰਤ ਰੱਖਦਾ ਹੈ।ਸਮੁੱਚੀ ਭਾਜਪਾ ਹਾਈਕਮਾਂਡ ਅਤੇ ਲੱਖਾਂ ਵਰਕਰ ਤਰਨਤਾਰਨ ਦੀ ਲੀਡਰਸ਼ਿਪ ਨਾਲ ਡਟ ਕੇ ਚਟਾਨ ਵਾਂਗ ਖੜੇ ਹਨ।ਇਸ ਲਈ ਇਸ ਹਲਕੇ ਦੇ ਸਮੁੱਚੀ ਸੰਗਤ ਹਰਜੀਤ ਸਿੰਘ ਸੰਧੂ ਨੂੰ ਤਾਕਤ ਦੇ ਕੇ ਵਿਧਾਨ ਸਭਾ ਭੇਜੇ ਤਾਂ ਜੋ ਇਹ ਮਿਹਨਤੀ ਲੀਡਰ ਇਵੇਂ ਹੀ ਲੋਕਾਂ ਦੀ ਅਵਾਜ ਬਣ ਕੇ ਤੁਹਾਡੀ ਸੇਵਾ ਕਰਦਾ ਰਹੇ।ਇਸ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਰ ਰਹੇ ਹਨ ਦੇ ਸੁਪਨੇ ਨੂੰ ਸਕਾਰ ਕਰਨ ਦੇ ਮਕਸਦ ਨਾਲ ਕੇਂਦਰ ਦੀਆਂ ਲੋਕ ਪੱਖੀ ਸਹੂਲਤਾਂ ਨੂੰ ਘਰ ਘਰ ਪਹੁੰਚਾਉਣ ਦੇ ਮਕਸਦ ਨਾਲ ਪੰਜਾਬ ਵਿੱਚ ਅਤੇ ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਇੱਕ ਇੱਕ ਪਿੰਡ ਤੱਕ ਕੈਂਪ ਲਗਾ ਕੇ ਕੇਂਦਰ ਦੀਆਂ ਸਹੂਲਤਾਂ ਨੂੰ ਪਹੁੰਚਾਇਆ ਜਾ ਰਿਹਾ ਹੈ,ਲੋਕਾਂ ਦੀ ਭਾਜਪਾ ਪ੍ਰਤੀ ਹਰਮਨ ਪਿਆਰਤਾ ਨੂੰ ਵੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਜੰਗਲ ਰਾਜ ਵਿੱਚ ਪੰਜਾਬ ਪੁਲਸ ਨੇ ਆਪਣੇ,'ਆਪ' ਤੇ ਝਾੜੂ ਦਾ ਮਖੌਟਾ ਪਾ ਕੇ ਅੱਜ ਲੋਕਤੰਤਰ ਦਾ ਕਤਲ ਕਰਦਿਆਂ ਸਾਰੀਆਂ ਹੱਦਾਂ ਟੱਪ ਕੇ ਗੰਡੀਵਿੰਡ ਵਿਖੇ ਲਗਾਏ ਗਏ ਕੈਂਪ ਵਿੱਚ ਪਹੁੰਚ ਕੇ ਲੋਕਾਂ ਨੂੰ ਡਰਾ ਧਮਕਾ ਕੇ ਕੈਂਪ ਨੂੰ ਬੰਦ ਕਰਵਾ ਦਿੱਤਾ ਗਿਆ। ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਧਾਨ ਸਭਾ ਹਲਕਾ ਤਰਨਤਾਰਨ ਦੀ ਸਮੁੱਚ ਸੰਗਤ ਤੱਕ ਮੋਦੀ ਸਰਕਾਰ ਦੀਆਂ ਸਹੂਲਤਾਂ ਪਹੁੰਚਾਉਣ ਲਈ ਉਨਾਂ ਨੂੰ ਜੋ ਵੀ ਕਾਨੂੰਨ ਵਿੱਚ ਰਹਿ ਕੇ ਕਰਨਾ ਪਿਆ ਉਹ ਲੋਕਾਂ ਦੇ ਇਨਸਾਫ ਲਈ ਸਮੁੱਚੇ ਵਰਕਰਾਂ ਸਮੇਤ ਸੰਘਰਸ਼ ਕਰਦੇ ਰਹਿਣਗੇ।ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂਕੋਠੀ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਮੀਤ ਪ੍ਰਧਾਨ ਰਿਤੇਸ਼ ਚੋਪੜਾ,ਮੀਤ ਪ੍ਰਧਾਨ ਨੇਤਰਪਾਲ ਸਿੰਘ, ਮੀਤ ਪ੍ਰਧਾਨ ਜਸਕਰਨ ਸਿੰਘ,ਸਕੱਤਰ ਸਵਿੰਦਰ ਸਿੰਘ ਪੰਨੂ,ਸਕੱਤਰ ਹਰਮਨਜੀਤ ਸਿੰਘ ਕੱਲਾ,ਸਕੱਤਰ ਪਵਨ ਦੇਵਗਨ,ਸਕੱਤਰ ਪਵਨ ਕੁੰਦਰਾ,ਸਕੱਤਰ ਵਿਨੀਤ ਪਾਸੀ, ਸਕੱਤਰ ਬਿਕਰਮ ਅਰੋੜਾ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਕਿਸਾਨ ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ,ਮਹਿਲਾ ਮੋਰਚਾ ਪ੍ਰਧਾਨ ਚਰਨਜੀਤ ਕੌਰ ਮੁੰਡਾਪਿੰਡ,ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਸਰਕਲ ਪ੍ਰਧਾਨ ਨਰਿੰਦਰ ਸਿੰਘ,ਸਰਕਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ,ਸਰਕਲ ਪ੍ਰਧਾਨ ਗੌਰਵ ਦੇਵਗਨ,ਸਰਕਲ ਪ੍ਰਧਾਨ ਹਰਪਾਲ ਸੋਨੀ,ਤਰਨਤਾਰਨ ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ,ਸਰਕਲ ਪ੍ਰਧਾਨ ਦਿਲਬਾਗ ਸਿੰਘ ਖਾਰਾ,ਸਰਕਲ ਪ੍ਰਧਾਨ ਸਾਹਿਬ ਸਿੰਘ ਝਾਮਕਾ,ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ,ਸਰਕਲ ਪ੍ਰਧਾਨ ਵਿਜੇ ਵਿਨਾਇਕ,ਸਰਕਲ ਪ੍ਰਧਾਨ ਕਾਰਜ ਸਿੰਘ ਸ਼ਾਹ,ਸਰਕਲ ਪ੍ਰਧਾਨ ਜਸਬੀਰ ਸਿੰਘ,ਵਪਾਰ ਸੈੱਲ ਕਨਵੀਨਰ ਮੇਜਰ ਸਿੰਘ ਗਿੱਲ,ਮਾਸਟਰ ਬਲਦੇਵ ਸਿੰਘ ਮੰਡ,ਘੁੱਲਾ ਸਿੰਘ ਮਿਆਣੀ,ਕਸ਼ਮੀਰ ਕੌਰ ਮਾਨ ਮਲੀਆ, ਬਲਜਿੰਦਰ ਸਿੰਘ ਚੀਮਾ,ਸਾਬਕਾ ਸਰਪੰਚ ਕਵਲਜੀਤ ਸਿੰਘ ਖਾਰਾ,ਗੁਰਲਾਲ ਸਿੰਘ ਮੂਸੇ, ਸਾਬਕਾ ਸਰਪੰਚ ਧੰਨਬੀਰ ਸਿੰਘ,ਬਲਧੀਰ ਸਿੰਘ,ਸਵਿੰਦਰ ਸਿੰਘ ਠੱਠਗੜ,ਰਣਜੀਤ ਸਿੰਘ ਗਿੱਲ ਵੜੈਚ, ਕਾਬਲ ਸਿੰਘ,ਜਗਤਾਰ ਸਿੰਘ ਠੱਠਾ,ਜਸਵਿੰਦਰ ਸਿੰਘ ਤਰਨਤਾਰਨ, ਗੁਰਸੇਵਕ ਸਿੰਘ ਠੱਠੀ,ਅਮਨ ਸ਼ਰਮਾ, ਬਲਦੇਵ ਮਸੀਹ,ਗੋਰਾ ਮਸੀਹ, ਸਵਿੰਦਰ ਸਿੰਘ ਠੱਠਗੜ,ਹਰਜਿੰਦਰ ਸਿੰਘ ਚਹਿਲ,ਹਰਜੀਤ ਸਿੰਘ ਕਾਲਾ ਸੋਹਲ,ਸਾਬਕਾ ਸਰਪੰਚ ਬਲਦੇਵ ਸਿੰਘ,ਨਵਪ੍ਰੀਤ ਸਿੰਘ ਛਾਪਾ,ਹਰਪਾਲ ਸਿੰਘ ਭੁੱਚਰ,ਅਵਤਾਰ ਸਿੰਘ ਰਸੂਲਪੁਰ,ਗੁਰਲਾਲ ਸਿੰਘ ਐਮਾਂ ਕਲਾਂ,ਸੁਖਦੇਵ ਸਿੰਘ ਬਘਿਆੜੀ, ਰਣਜੀਤ ਸਿੰਘ ਰਾਣਾ,ਸਾਬਕਾ ਮੈਂਬਰ ਸੁਖਦੇਵ ਸਿੰਘ ਸ਼ਾਹ ਮੀਰਪੁਰ,ਸਾਬਕਾ ਮੈਂਬਰ ਲੱਖਾ ਸਿੰਘ,ਮਨਜਿੰਦਰ ਸਿੰਘ ਐਮਾਂ ਖੁਰਦ,ਬਾਬਾ ਲਖਵਿੰਦਰ ਸਿੰਘ ਮੱਜੂਪੁਰਾ,ਗੁਰਪ੍ਰੀਤ ਸਿੰਘ ਛਿਛਰੇਵਾਲ, ਬਲਜਿੰਦਰ ਸਿੰਘ ਛਿਛਰੇਵਾਲ, ਜਸਪਾਲ ਸਿੰਘ ਮਾਲੂਵਾਲ,ਕਪੂਰ ਸਿੰਘ ਚੱਕ ਸਿਕੰਦਰ,ਬਾਬਾ ਜਗੀਰ ਸਿੰਘ ਰਾਮਰੌਣੀ,ਬਾਬਾ ਚਾਨਣ ਸਿੰਘ ਰਾਮਰੌਣੀ,ਸਕੱਤਰ ਸਿੰਘ ਪੰਡੋਰੀ ਰਣ ਸਿੰਘ,ਰਾਜ ਕੁਮਾਰ,ਸਵਰਨ ਸਿੰਘ ਕੋਟਲੀ,ਕਨਵਰਦੀਪ ਸਿੰਘ ਪੰਡੋਰੀ ਸਿੱਧਵਾਂ,ਮਨਜਿੰਦਰ ਸਿੰਘ ਖਾਰਾ,ਮੇਜਰ ਸਿੰਘ ਕੱਕਾ ਕੰਡਿਆਲਾ,ਅਮਾਨਤ ਮਸੀਹ ਕੱਕਾ ਕੰਡਿਆਲਾ,ਬਲਵਿੰਦਰ ਸਿੰਘ ਕੱਕਾ ਕੰਡਿਆਲਾ,ਬਾਜ ਸਿੰਘ ਕੈਰੋਂਵਾਲ, ਗੁਰਪ੍ਰੀਤ ਸਿੰਘ ਠੱਠੀ,ਹਰਜੀਤ ਸਿੰਘ ਲਾਲੂਘੁੰਮਣ,ਬਾਬਾ ਹਰਪ੍ਰੀਤ ਸਿੰਘ ਖਾਲਸਾ,ਜੱਬਰ ਸਿੰਘ, ਮਨਦੀਪ ਮੋਨੂ, ਪਰਮਜੀਤ ਸਿੰਘ ਤਰਨਤਾਰਨ ਤੋਂ ਇਲਾਵਾ ਜ਼ਿਲ੍ਹੇ ਭਰ ਚੋਂ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.