ਵਿਧਾਇਕ ਅਤੇ ਮੇਅਰ ਦੇ ਸਹਿਯੋਗ ਨਾਲ ਸ਼ਹਿਰ  ਦਾ ਹੋ ਰਿਹਾ ਵਿਕਾਸ - ਗਣੇਸ਼ ਮਹਾਜਨ  

ਵਿਧਾਇਕ ਅਤੇ ਮੇਅਰ ਦੇ ਸਹਿਯੋਗ ਨਾਲ ਸ਼ਹਿਰ  ਦਾ ਹੋ ਰਿਹਾ ਵਿਕਾਸ - ਗਣੇਸ਼ ਮਹਾਜਨ  
 ਸ਼ਾਹਪੁਰ ਕੰਢੀ 24 ਅਕਤੂਬਰ (ਸੁਖਵਿੰਦਰ ਜੰਡੀਰ ) ਸ਼ਹਿਰ ਪਠਾਨਕੋਟ ਵਿੱਚ ਵਿਧਾਇਕ ਅਮਿਤ ਵਿਜ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਵਿਕਾਸ ਕਿਤਾ ਜਾ ਰਿਹਾ ਹੈ ।  ਜਿਸਦੇ ਚਲਦਿਆਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਵਾਰਡ ਦੇ ਐਮ ਸੀ ਆਪਣੇ ਵਾਰਡ ਦੇ ਵਿਕਾਸ ਲਈ ਲਗਾਤਾਰ  ਕੰਮ ਕਰ ਰਹੇ ਹਨ। ਇਸੇ ਕੜੀ ਵਿੱਚ ਵਾਰਡ ਨੰਬਰ 14 ਵਿਚ  ਪਾਰਸ਼ਦ ਗਣੇਸ਼ ਮਹਾਜਨ ਵੱਲੋਂ  ਟੈਲੀਫੋਨ ਐਕਸਚੇਂਜ ਦੇ ਪਿਛਲੇ ਹਿੱਸੇ ਵਾਲੀ ਗਲੀ ਦੇ ਅਧੂਰੇ ਪਏ ਕੰਮ ਨੂੰ ਪੂਰਾ ਕਰਵਾਇਆ ਗਿਆ। ਗੱਲਬਾਤ ਕਰਦਿਆਂ  ਪਾਰਸ਼ਦ ਗਣੇਸ਼ ਮਹਾਜਨ ਨੇ ਦੱਸਿਆ ਕਿ , ਵਿਧਾਇਕ ਅਤੇ ਮੇਅਰ ਦੇ ਸਹਿਯੋਗ ਨਾਲ ਉਨ੍ਹਾਂ ਨੇ ਪਹਿਲੇ ਵੀ ਆਪਣੇ ਵਾਰਡ ਵਿਚ ਬਹੁਤ ਵਿਕਾਸ ਕਰਵਾਇਆ ਹੈ । ਉਨ੍ਹਾਂ ਦੱਸਿਆ ਕਿ  ਇਹ ਗਲੀ ਜੋ ਅੱਧੀ ਬਣ ਕੇ ਮੁਕੰਮਲ ਹੋ ਚੁੱਕੀ ਸੀ ਤੇ ਜਿਸ ਦਾ ਅੱਧਾ ਕੰਮ ਲਟਕਿਆ ਹੋਇਆ ਸੀ   । ਜਿਸ ਨੂੰ ਬਣਾਉਣ ਲਈ ਉਨ੍ਹਾਂ ਨੇ ਵਿਧਾਇਕ ਅਤੇ ਮੇਅਰ ਅੱਗੇ  ਬੇਨਤੀ ਕੀਤੀ ਸੀ । ਉਨ੍ਹਾਂ ਦੱਸਿਆ ਕਿ  ਅੱਜ ਵਿਧਾਇਕ ਅਤੇ ਮੇਅਰ ਦੇ ਸਹਿਯੋਗ ਨਾਲ ਇਸ ਗਲੀ ਦੇ ਅਧੂਰੇ ਪਏ ਅੱਧੇ ਹਿੱਸੇ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।  ਇਸ ਮੌਕੇ ਉਨ੍ਹਾਂ ਆਪਣੇ ਅਤੇ ਆਪਣੀ  ਵਾਰਡ ਦੇ ਲੋਕਾਂ ਵੱਲੋਂ  ਵਿਧਾਇਕ ਅਮਿਤ ਵਿਜ ਤੇ ਮੇਅਰ ਪੰਨਾ ਲਾਲ ਭਾਟੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ  ਅਤੇ ਕਿਹਾ, ਕਿ ਵਿਧਾਇਕ ਅਮਿਤ ਵਿਜ ਤੇ ਮੇਅਰ ਦੀ ਦੇਖਰੇਖ ਹੇਠ ਸ਼ਹਿਰ ਪਠਾਨਕੋਟ  ਲਗਾਤਾਰ ਵਿਕਾਸ ਦੇ ਰਾਹ ਤੇ ਅੱਗੇ ਵਧ ਰਿਹਾ ਹੈ ਇਸ ਮੌਕੇ ਉਨ੍ਹਾਂ ਨਾਲ ਹੋਰ ਲੋਕ ਵੀ ਮੌਜੂਦ ਸਨ