ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਦੀ ਅਗਵਾਈ 'ਚ ਕੌਂਸਲਰ ਸ਼੍ਰੀ ਹਰਜੀਤ ਸਿੰਘ ਭੋਲੂ ਲੱਗਭਗ 50 ਸਾਥੀਆਂ ਨਾਲ ਕਾਂਗਰਸ ਛੱਡ ਕੇ ਹੋਇਆ 'ਆਪ' 'ਚ ਸ਼ਾਮਿਲ : ਡਾਇਰੈਕਟਰ ਸੁਰਿੰਦਰ ਸਿੰਘ (ਰੋਡਾ) ਬੈਦਵਾਣ

ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਦੀ ਅਗਵਾਈ 'ਚ ਕੌਂਸਲਰ ਸ਼੍ਰੀ ਹਰਜੀਤ ਸਿੰਘ ਭੋਲੂ ਲੱਗਭਗ 50 ਸਾਥੀਆਂ ਨਾਲ ਕਾਂਗਰਸ ਛੱਡ ਕੇ ਹੋਇਆ 'ਆਪ' 'ਚ ਸ਼ਾਮਿਲ : ਡਾਇਰੈਕਟਰ ਸੁਰਿੰਦਰ ਸਿੰਘ (ਰੋਡਾ) ਬੈਦਵਾਣ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 4 ਅਗਸਤ (ਮੰਗਤ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਦੀ ਮੋਹਾਲੀ ਇਕਾਈ ਨੂੰ ਅੱਜ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 30 ਤੋਂ ਮੌਜੂਦਾ ਮਿਉਂਸੀਪਲ ਕੌਂਸਲਰ ਸ਼੍ਰੀ ਹਰਜੀਤ ਸਿੰਘ ਭੋਲੂ ਕਾਂਗਰਸ ਪਾਰਟੀ ਨੂੰ ਛੱਡ ਕੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਮੋਹਾਲੀ ਦੇ ਪਿੰਡ ਸੋਹਾਣਾ ਦੀਆਂ ਕਈ ਹੋਰ ਉੱਘੀਆਂ ਹਸਤੀਆਂ ਜਿਨ੍ਹਾਂ ਵਿੱਚ ਮਾਸਟਰ ਸੁਖਦੇਵ ਸਿੰਘ, ਸ਼੍ਰੀ ਦਿਲਦਾਰ ਸਿੰਘ ਬਿੱਲੂ, ਸ਼੍ਰੀ ਸਿੰਗਾਰਾ ਸੋਹਾਣਾ, ਸ਼੍ਰੀ ਪ੍ਰੇਮ ਸਿੰਘ ਸੈਕਟਰ-78, ਸ਼੍ਰੀ ਜਗਦੀਪ ਸਿੰਘ, ਸ਼੍ਰੀ ਰਮਨਦੀਪ ਸੋਹਾਣਾ ਅਤੇ ਪੰਚ ਗਗਨਦੀਪ ਸਿੰਘ ਬੜੀ ਵੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਤੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਬੋਲਦੇ ਹੋਏ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈਕੇ ਚਲਦੀ ਹੈ। ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਵਿਰੋਧੀ ਪਾਰਟੀਆਂ ਦੇ ਨੇਤਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਸ਼੍ਰੀ ਹਰਜੀਤ ਸਿੰਘ ਭੋਲੂ ਮਿਉਂਸੀਪਲ ਕੌਂਸਲਰ ਆਪਣੇ ਲਗਭਗ 50 ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਬੋਲਦੇ ਹੋਏ ਸ੍ਰੀ ਹਰਜੀਤ ਸਿੰਘ ਭੋਲੂ ਵੱਲੋਂ ਕਿਹਾ ਗਿਆ ਹੈ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਦੇ ਕੰਮਾਂ ਅਤੇ ਲੀਡਰਸ਼ਿਪ ਤੋਂ ਪ੍ਰਭਾਵਿਤ ਹੋਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਸੀਨੀਅਰ ਆਗੂ ਸ.ਕੁਲਦੀਪ ਸਿੰਘ ਸਮਾਣਾ, ਸ. ਸਰਬਜੀਤ ਸਿੰਘ ਸਮਾਣਾ ਮੇਅਰ ਨਗਰ ਨਿਗਮ ਮੋਹਾਲੀ, ਸ਼੍ਰੀ ਆਰ.ਪੀ. ਸ਼ਰਮਾ ਸੀਨੀਅਰ ਡਿਪਟੀ ਮੇਅਰ, ਸ਼੍ਰੀ ਹਰਪਾਲ ਸਿੰਘ ਚੰਨਾ ਡਿਪਟੀ ਮੇਅਰ, ਸ਼੍ਰੀ ਫੂਲਰਾਜ ਸਿੰਘ ਸਟੇਟ ਐਵਾਰਡੀ, ਸ਼੍ਰੀ ਅਕਬਿੰਦਰ ਸਿੰਘ ਗੋਸਲ, ਸ਼੍ਰੀਮਤੀ ਕਮਲਜੀਤ ਕੌਰ ਸੋਹਾਣਾ ਮਿਉਂਸੀਪਲ ਕੋਂਸਲਰ, ਸ. ਪਰਮਜੀਤ ਸਿੰਘ ਚੌਹਾਨ, ਸ਼੍ਰੀ ਰੁਪਿੰਦਰ ਸਿੰਘ ਰੂਪਾ, ਜਗਦੀਸ਼ ਸਿੰਘ ਗਿੱਲ ਲਖਨੌਰ, ਸ.ਸਰਬਜੀਤ ਸਿੰਘ ਬੈਦਵਾਣ ਸੋਹਾਣਾ, ਸ. ਸ਼ੇਰ ਸਿੰਘ ਬੈਦਵਾਣ ਸੋਹਾਣਾ, ਸ.ਦਵਿੰਦਰ ਸਿੰਘ ਬੈਦਵਾਣ ਨੰਬਰਦਾਰ ਸੋਹਾਣਾ, ਸ. ਜਗਰੂਪ ਸਿੰਘ ਜੁਗਨਾ ਸੋਹਾਣਾ ਸ਼੍ਰੀ ਜਸਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਦੇ ਸਮਰਥਕ ਸ਼ਾਮਿਲ ਸਨ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.