ਸਰਕਾਰਾਂ ਦੇ ਕਾਰਡ ਠੁਸ, ਪ੍ਰਾਈਵੇਟ ਹਸਪਤਾਲਾਂ ਵੱਲੋਂ ਲੁੱਟ -: ਇੰਜ ਸ਼ੇਰਗਿੱਲ।

ਸਰਕਾਰਾਂ ਦੇ ਕਾਰਡ ਠੁਸ, ਪ੍ਰਾਈਵੇਟ ਹਸਪਤਾਲਾਂ ਵੱਲੋਂ ਲੁੱਟ -: ਇੰਜ ਸ਼ੇਰਗਿੱਲ।

ਜੇਕਰ ਅਧਾਰ ਕਾਰਡ ਤੇ ਬੱਸਾਂ ਵਿੱਚ ਫ੍ਰੀ ਸਫ਼ਰ ਹੈ ਤਾਂ ਹਸਪਤਾਲਾਂ ਵਿੱਚ ਫ੍ਰੀ ਇਲਾਜ਼ ਕਿਉਂ ਨਹੀਂ ?

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਸ੍ ਮਨਜੀਤ ਸਿੰਘ ਬਾਸਰਕੇ ਜੇ ਈ ਦੀ ਰੀਟਾਇਰਮੈਂਟ ਤੇ ਉਹਨਾਂ ਦੇ ਸਨਮਾਨ ਸਮਾਰੋਹ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੇ ਜੋ ਕਾਰਡ ਫ੍ਰੀ ਇਲਾਜ ਦੇ ਬਣਾਏ ਹੋਏ ਹਨ, ਪ੍ਰਾਈਵੇਟ ਹਸਪਤਾਲਾਂ ਵਾਲੇ ਉਸ ਨੂੰ ਟਿੱਚ ਸਮਝਦੇ ਹਨ, ਜਦੋਂ ਅਸੀਂ ਗਰੀਬ ਪਰਿਵਾਰਾਂ ਦੀ ਖ਼ਬਰ ਲੈਣ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂਦੇ ਹਾਂ ਤਾਂ ਇਲਾਜ਼ ਕਰਵਾ ਕੇ ਰਹੇ ਲੋਕ ਦਸਦੇ ਹਨ ਕਿ ਸਾਡੇ ਕੋਲੋਂ ਅਧਾਰ ਕਾਰਡ ਦੇ ਨਾਲ ਕਈ ਕਾਗਜ਼ਾਂ ਤੇ ਦਸਖਤ ਵੀ ਕਰਵਾ ਲੈ ਹਨ ਪਰ ਪੈਸੇ ਵੀ ਵਸੂਲੇ ਜਾ ਰਹੇ ਹਨ ਕਿ ਤੁਹਾਡਾ ਕਾਰਡ ਨਹੀਂ ਚਲ ਰਿਹਾ।
ਇੰਜ ਸ਼ੇਰਗਿੱਲ ਨੇ ਕਿਹਾ ਕਿ ਜੇਕਰ ਬੱਸਾਂ ਵਿੱਚ ਅਧਾਰ ਕਾਰਡ ਤੇ ਫ੍ਰੀ ਸਫ਼ਰ ਹੋ ਸਕਦਾ ਹੈ ਤਾਂ ਹਸਪਤਾਲਾਂ ਵਿੱਚ ਅਧਾਰ ਕਾਰਡ ਤੇ ਫ੍ਰੀ ਇਲਾਜ ਕਿਉਂ ਨਹੀਂ ? ਇਥੇ ਹੈਲਥ ਕਾਰਡ ਦੀ ਕਿਉਂ ਲੋੜ ! ਸਰਕਾਰਾਂ ਲੋਕਾਂ ਨੂੰ ਮੂਰਖ ਬਣਾ ਰਹੀਆਂ ਹਨ। ਪ੍ਰਾਈਵੇਟ ਹਸਪਤਾਲਾਂ ਵਿੱਚ ਇਹਨਾਂ ਸਕੀਮਾਂ ਵਿੱਚ ਕਮੀਆਂ ਹੋਣ ਕਰਕੇ ਪ੍ਰਾਈਵੇਟ ਹਸਪਤਾਲ ਲੁੱਟ ਘਸੁੱਟ ਕਰ ਰਹੇ ਹਨ ਸ਼ਾਇਦ ਸਰਕਾਰੀ ਪੈਸਾ ਪਲਟੀ ਮਾਰਕੇ ਇਲੈਕਸ਼ਨ ਵਿਚ ਵਰਤਣ ਦੀ ਚਾਲ ਹੈ। ਇਹਨਾਂ ਸਕੀਮਾਂ ਦਾ ਲਾਭ ਵੱਡੇ ਵੱਡੇ ਹਸਪਤਾਲਾਂ ਦੇ ਮਾਲਕ ਜ਼ਿਆਦਾ ਲੈਣ ਰਹੇ ਹਨ। ਸਰਕਾਰ ਦੇ ਨਾਲ ਨਾਲ ਉਹ ਗਰੀਬਾਂ ਦੀ ਵੀ ਲੁੱਟ ਕਰ ਰਹੇ ਹਨ।
ਅਖੀਰ ਵਿੱਚ ਇੰਜ ਮਨਜੀਤ ਸਿੰਘ ਬਾਸਰਕੇ ਆਪਣੀ ਸੇਵਾ ਮੁਕਤੀ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਅਤੇ ਮੇਰੀ ਪਤਨੀ ਨੇ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰਦਿਆਂ ਲੇਖੇ ਲਾਈ ਹੈ ਅਤੇ ਬਾਕੀ ਦੀ ਸਾਰੀ ਜ਼ਿੰਦਗੀ ਵੀ ਸੀਪੀਆਈ ਦੇ ਪਲੇਟਫਾਰਮ ਤੋਂ ਲੋਕ ਸੇਵਾ ਵਿੱਚ ਲਗਾਉਣ ਦਾ ਅਹਿਦ ਲਿਆ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.