21 ਜ਼ਿਲ੍ਹਿਆਂ ਦੀਆਂ 27 ਥਾਵਾਂ ’ਤੇ 24 ਜੂਨ 2026 ਨੂੰ ਕਿਸਾਨ ਮਜ਼ਦੂਰ ਮੋਰਚਾ, ਚੈਪਟਰ ਪੰਜਾਬ ਵੱਲੋਂ ਅਮਰੀਕਾ–ਭਾਰਤ ਸਮਝੌਤੇ ਦੇ ਵਿਰੋਧ ਵਿੱਚ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ - ਸਰਵਣ ਸਿੰਘ ਪੰਧੇਰ
- ਰਾਜਨੀਤੀ
- 23 Jun, 2026 07:31 AM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਕਿਸਾਨ ਮਜ਼ਦੂਰ ਮੋਰਚਾ, ਚੈਪਟਰ ਪੰਜਾਬ ਵੱਲੋਂ 24 ਜੂਨ 2026 ਨੂੰ ਅਮਰੀਕਾ–ਭਾਰਤ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਪੰਜਾਬ ਭਰ ਦੇ 21 ਜ਼ਿਲ੍ਹਿਆਂ ਦੀਆਂ 27 ਥਾਵਾਂ ’ਤੇ ਭਾਜਪਾ ਦੇ ਮੁੱਖ ਦਫ਼ਤਰਾਂ, ਵੱਡੇ ਆਗੂਆਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਖੇਤੀਬਾੜੀ ਦੇਸ਼ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਅਤੇ ਬੁਨਿਆਦੀ ਸੈਕਟਰ ਹੈ। ਜੇਕਰ ਇਹ ਅਮਰੀਕਾ–ਭਾਰਤ ਸਮਝੌਤਾ ਲਾਗੂ ਕੀਤਾ ਜਾਂਦਾ ਹੈ ਤਾਂ ਇਸ ਨਾਲ ਖੇਤੀ ਖੇਤਰ ਸਮੇਤ ਦੇਸ਼ ਦੇ ਹੋਰ ਬਹੁਤ ਸਾਰੇ ਖੇਤਰਾਂ ਦਾ ਵੱਡਾ ਨੁਕਸਾਨ ਹੋਵੇਗਾ। ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ ਅਤੇ ਆਮ ਲੋਕਾਂ ਦੀ ਰੋਜ਼ੀ-ਰੋਟੀ ’ਤੇ ਸਿੱਧਾ ਹਮਲਾ ਹੋਵੇਗਾ ਅਤੇ ਦੇਸ਼ ਦੇ ਅੰਦਰ ਗੰਭੀਰ ਆਰਥਿਕ ਸੰਕਟ ਪੈਦਾ ਹੋ ਸਕਦਾ ਹੈ।
24 ਜੂਨ ਨੂੰ ਹੋਣ ਵਾਲੇ ਪ੍ਰਦਰਸ਼ਨਾਂ ਦੇ ਸਥਾਨ ਹੇਠ ਲਿਖੇ ਅਨੁਸਾਰ ਹਨ:
ਅੰਮ੍ਰਿਤਸਰ – ਭਾਜਪਾ ਦੇ ਮੁੱਖ ਦਫ਼ਤਰ ਅੱਗੇ।
ਬਠਿੰਡਾ – ਇੱਕ ਸਥਾਨ ’ਤੇ।
ਫਰੀਦਕੋਟ – ਕੋਟਕਪੂਰਾ ਵਿਖੇ।
ਫਿਰੋਜ਼ਪੁਰ – ਸ਼ਹਿਰ ਵਿੱਚ ਦੋ ਥਾਵਾਂ ਅਤੇ ਜੀਰਾ ਵਿੱਚ।
ਫਾਜ਼ਿਲਕਾ – ਸੁਰਜੀਤ ਕੁਮਾਰ ਜਿਆਣੀ ਦੇ ਘਰ ਅੱਗੇ।
ਗੁਰਦਾਸਪੁਰ – ਫਤਿਹ ਜੰਗ ਬਾਜਵਾ ਦੇ ਘਰ ਅੱਗੇ, ਕਾਦੀਆਂ ਵਿਖੇ।
ਹੁਸ਼ਿਆਰਪੁਰ – ਇੱਕ ਸਥਾਨ ’ਤੇ।
ਜਲੰਧਰ – ਭਾਜਪਾ ਦੇ ਮੁੱਖ ਦਫ਼ਤਰ ਅਤੇ ਸ਼ਾਹਕੋਟ ਵਿੱਚ।
ਕਪੂਰਥਲਾ – ਮਹਿਮਾ, ਨਡਾਲਾ, ਸੁਲਤਾਨਪੁਰ ਲੋਧੀ ਅਤੇ ਫਗਵਾੜਾ (ਸੋਮ ਪ੍ਰਕਾਸ਼ ਦੇ ਘਰ ਅੱਗੇ)।
ਲੁਧਿਆਣਾ – ਬਸਤੀ ਚੌਂਕ।
ਮਲੇਰਕੋਟਲਾ – ਇੱਕ ਸਥਾਨ ’ਤੇ।
ਮਾਨਸਾ – ਇੱਕ ਸਥਾਨ ’ਤੇ।
ਮੋਗਾ – ਭਾਜਪਾ ਦੇ ਮੁੱਖ ਦਫ਼ਤਰ ਅੱਗੇ।
ਸ੍ਰੀ ਮੁਕਤਸਰ ਸਾਹਿਬ – ਇੱਕ ਸਥਾਨ ’ਤੇ।
ਪਠਾਨਕੋਟ – ਅਸ਼ਵਨੀ ਸ਼ਰਮਾ ਦੇ ਘਰ ਅੱਗੇ।
ਪਟਿਆਲਾ – ਕੈਪਟਨ ਅਮਰਿੰਦਰ ਸਿੰਘ ਦੇ ਘਰ ਅੱਗੇ।
ਰੂਪਨਗਰ (ਰੋਪੜ) – ਮੋਰਿੰਡਾ ਵਿਖੇ।
ਐਸ.ਏ.ਐਸ. ਨਗਰ (ਮੋਹਾਲੀ) – ਇੱਕ ਸਥਾਨ ’ਤੇ।
ਸੰਗਰੂਰ – ਭਾਜਪਾ ਦੇ ਮੁੱਖ ਦਫ਼ਤਰ ਅੱਗੇ।
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) – ਇੱਕ ਸਥਾਨ ’ਤੇ।
ਤਰਨ ਤਾਰਨ – ਭਾਜਪਾ ਦੇ ਮੁੱਖ ਦਫ਼ਤਰ ਅੱਗੇ।
ਕਿਸਾਨ ਮਜ਼ਦੂਰ ਮੋਰਚਾ, ਚੈਪਟਰ ਪੰਜਾਬ ਵੱਲੋਂ ਪੰਜਾਬ ਦੇ ਸਮੂਹ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਪਾਰੀਆਂ ਅਤੇ ਲੋਕਤੰਤਰ ਪੱਖੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਕੱਲ੍ਹ ਦੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ। ਇਹ ਲੜਾਈ ਸਿਰਫ਼ ਕਿਸਾਨਾਂ ਦੀ ਨਹੀਂ, ਸਗੋਂ ਦੇਸ਼ ਦੀ ਆਰਥਿਕਤਾ, ਖੇਤੀਬਾੜੀ ਅਤੇ ਲੋਕਾਂ ਦੇ ਭਵਿੱਖ ਨੂੰ ਬਚਾਉਣ ਦੀ ਲੜਾਈ ਹੈ।
Leave a Reply